ETV Bharat / state

ਬਠਿੰਡਾ ਦੀ ਲਾਈਫ ਲਾਈਨ ਸਰਹੰਦ ਕੈਨਲ ਨਹਿਰ ਦੀ ਸਫਾਈ ਕਰਨ ਪਹੁੰਚੀਆਂ ਸਮਾਜ ਸੇਵੀ ਸੰਸਥਾਵਾਂ

author img

By

Published : Jan 22, 2023, 7:28 PM IST

ਸਮਾਜ ਸੇਵੀਆਂ ਨੇ ਬਠਿੰਡਾ ਦੀ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਉਹ ਸਰਹੰਦ ਕੈਨਲ ਨਹਿਰ ਦੀ ਸਫਾਈ ਕਰ ਰਹੇ ਹਨ।

ਸਰਹੰਦ ਕੈਨਲ ਨਹਿਰ ਦੀ ਸਫਾਈ ਮੁਹਿੰਮ
ਸਰਹੰਦ ਕੈਨਲ ਨਹਿਰ ਦੀ ਸਫਾਈ ਮੁਹਿੰਮ

ਸਰਹੰਦ ਕੈਨਲ ਨਹਿਰ ਦੀ ਸਫਾਈ ਮੁਹਿੰਮ

ਬਠਿੰਡਾ: ਬਠਿੰਡਾ ਦੀ ਲਾਈਫ ਲਾਈਨ ਵਜੋਂ ਜਾਣੇ ਜਾਂਦੀ ਸਰਹੰਦ ਕੈਨਲ ਨਹਿਰ ਦੀ ਸਫਾਈ ਕਰਨ ਸਮਾਜ ਸੇਵੀ ਪਹੁੰਚੀਆਂ। ਸਥਾਵਾਂਪੀਣ ਦੇ ਪਾਣੀ ਦੇ ਇੱਕੋ ਇੱਕ ਸਰੋਤ ਸਰਮਦ ਕਨਾਲ ਨਹਿਰ ਵਿੱਚ ਲੱਗੇ ਗੰਦਗੀ ਦੇ ਢੇਰ ਹਲਕਾ ਵਿਧਾਇਕ 'ਤੇ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਨੂੰ ਸਫ਼ਾਈ ਮੁਹਿੰਮ ਦਾ ਬਣਨ ਹਿੱਸਾ ਲਈ ਅਪੀਲ ਕੀਤੀ।

ਸਰਹੰਦ ਕੈਨਲ ਨਹਿਰ ਵਿੱਚ ਗੰਦਗੀ ਦੇ ਢੇਰਾਂ ਨੂੰ ਸਾਫ ਕਰਨ ਲਈ ਉਪਰਾਲਾ ਕੀਤਾ ਹੈ। ਅੱਜ ਸਮਾਜ ਸੇਵੀ ਸੰਸਥਾ ਵੱਲੋਂ ਵੱਡੀ ਪੱਧਰ 'ਤੇ ਇਸ ਦੀ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਮੁਹਿੰਮ ਦਾ ਹਿੱਸਾ ਬਣੇ।

ਨਹਿਰ ਨੂੰ ਸਾਫ ਕਰਨਾ ਜਰੂਰੀ: ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਬਠਿੰਡਾ ਸਰਹਿੰਦ ਕਨਾਲ ਨਹਿਰ ਪੀਣ ਦੇ ਪਾਣੀ ਦਾ ਇੱਕੋ ਇੱਕ ਸਰੋਤ ਹੈ। ਇਸ ਸਰੂਪ ਨੂੰ ਗੰਦਗੀ ਤੋ ਬਚਾਉਣ ਲਈ ਜੋ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ ਉਹ ਸ਼ਲਾਘਾਯੋਗ ਹੈ। ਇਸ ਮੁਹਿੰਮ ਦਾ ਹਰ ਸ਼ਹਿਰੀ ਨੂੰ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਇਸ ਲਹਿਰ ਵਿੱਚ ਵੱਡੀ ਪੱਧਰ 'ਤੇ ਗੰਦਗੀ ਫੈਲੀ ਹੋਈ ਹੈ ਜਿਸਦਾ ਸਾਫ ਕੀਤਾ ਜਾਣਾ ਅਤੀ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਗੰਦਗੀ ਸਾਫ਼ ਨਾ ਕੀਤੀ ਗਈ ਤਾਂ ਵੱਡੀ ਪੱਧਰ 'ਤੇ ਬੀਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋਵੇਗਾ।

ਬਿਮਾਰੀ ਫੈਲਾ ਰਹੀ ਨਹਿਰ: ਸਮਾਜ ਸੇਵੀ ਸੰਸਥਾ ਦੇ ਆਗੂ ਗੁਰਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਲਾਈਫਲਈਨ ਵਜੋਂ ਜਾਣੀ ਜਾਂਦੀ ਸਰਹਿੰਦ ਕਨਾਲ ਨਹਿਰ ਪਿਛਲੇ ਦਿਨੀਂ ਬੰਦੀ ਕੀਤੀ ਗਈ ਸੀ। ਇਸ ਬੰਦੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਨਹਿਰ ਵਿੱਚ ਵੱਡੀ ਪੱਧਰ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਪੀਣ ਦੇ ਪਾਣੀ ਦਾ ਇਕੋ ਇਕ ਸਰੋਤ ਗੰਧਲਾ ਹੋ ਰਿਹਾ ਹੈ। ਵੱਡੀ ਪੱਧਰ ਬਿਮਾਰੀਆਂ ਪੈਦਾ ਹੋਣ ਦੇ ਅਸਾਰ ਹਨ। ਜਿਸ ਕਾਰਨ ਸਮਾਜਸੇਵੀਆਂ ਵੱਲੋਂ ਇਸ ਨਹਿਰ ਦੀ ਸਫਾਈ ਕਰਨ ਦਾ ਟੀਚਾ ਚੱਕਿਆ ਗਿਆ ਹੈ। ਇਸ ਦੇ ਮੱਦੇਨਜ਼ਰ ਹੀ ਅੱਜ ਉਹਨਾਂ ਵੱਲੋਂ ਇਹ ਸਫ਼ਾਈ ਜੰਗੀ ਪੱਧਰ 'ਤੇ ਸ਼ੁਰੂ ਕੀਤੀ ਗਈ। ਪਰ ਸ਼ਹਿਰ ਵਾਸੀਆਂ ਵੱਲੋਂ ਇਸ ਸਫਾਈ ਦੀ ਮੁਹਿੰਮ ਵਿਚ ਕੋਈ ਬਹੁਤੀ ਰੁਚੀ ਨਹੀਂ ਦਿਖਾਈ ਜਾ ਰਹੀ। ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:- ਆਓ ਝੂਲਾ ਝੂਲੀਏ ਕਹਿ ਕੇ ਔਰਤ ਨੇ ਚੁੱਕਿਆ ਖੌਫਨਾਕ ਕਦਮ, ਮਾਂ ਤੇ ਭਰਾ ਦੀ ਲਾਸ਼ ਕੋਲ ਸੌਂਦਾ ਰਿਹਾ ਮਾਸੂਮ

ETV Bharat Logo

Copyright © 2024 Ushodaya Enterprises Pvt. Ltd., All Rights Reserved.