ETV Bharat / state

ਲੁਟੇਰਿਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਵੱਢਿਆ ਹੱਥ, ਮੁਲਜ਼ਮ ਗ੍ਰਿਫ਼ਤਾਰ

author img

By

Published : Aug 3, 2023, 8:37 AM IST

ਬਠਿੰਡਾ ਦੇ ਕਸਬਾ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕਾਲਝਰਾਨੀ ਤੋਂ ਧੁਨੀਕਿਆਂ ਨੂੰ ਜਾਂਦੀ ਲਿੰਕ ਰੋਡ ਸੜਕ ਉੱਤੇ ਪੁਲਿਸ ਮੁਲਾਜ਼ਮ 'ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮ ਦਾ ਹੱਥ ਵੱਢਿਆ ਗਿਆ ਹੈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Robbers cut off a policemans hand near Kaljharani
Robbers cut off a policemans hand near Kaljharani

ਡੀ.ਐਸ.ਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਨੇੇ ਦਿੱਤੀ ਜਾਣਕਾਰੀ

ਬਠਿੰਡਾ: ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਮੁਲਜ਼ਮਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ, ਕਿ ਉਨ੍ਹਾਂ ਵੱਲੋਂ ਪੁਲਿਸ ਕਰਮਚਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਅਜਿਹੀ ਇਕ ਦਿਲ ਕਬਾਊ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਸਬਾ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕਾਲਝਰਾਨੀ ਤੋਂ ਧੁਨੀਕਿਆਂ ਨੂੰ ਜਾਂਦੀ ਲਿੰਕ ਰੋਡ ਸੜਕ ਉੱਤੇ ਪੁਲਿਸ ਮੁਲਾਜ਼ਮ 'ਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਮੁਲਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਦੱਸ ਦਈਏ ਕਿ ਇਹ ਪੁਲਿਸ ਮੁਲਾਜ਼ਮ ਸ਼ਰਾਬ ਠੇਕੇਦਾਰ ਨਾਲ ਤੈਨਾਤ ਕੀਤਾ ਗਿਆ ਹੈ।

ਪੁਲਿਸ ਕਰਮਚਾਰੀ ਨੇ ਦੱਸੀ ਹੱਡਬੀਤੀ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਰਮਚਾਰੀ ਕਿੱਕਰ ਸਿੰਘ ਨੇ ਕਿ ਅਸੀਂ ਆਪਣੇ ਦਫ਼ਤਰ ਤੋਂ ਕਾਲਝਰਾਨੀ ਵਾਲੀ ਸਾਈਡ ਜਾ ਰਹੇ ਸੀ ਤਾਂ ਸੜਕ ਕਿਨਾਰੇ ਇੱਕ ਨੌਜਵਾਨ ਬੈਠਾ ਰੋ ਰਿਹਾ ਸੀ। ਉਹਨਾਂ ਦੱਸਿਆ ਕਿ ਜਦੋਂ ਅਸੀਂ ਨੌਜਵਾਨ ਨੂੰ ਪੁੱਛਿਆ ਕਿ ਹੋਇਆ ਹੈ ਤਾਂ ਉਸਨੇ ਦੱਸਿਆ ਕਿ ਮੇਰੇ ਤੋਂ ਕਾਰ ਸਵਾਰ ਲੁਟੇਰੇ ਕੀਮਤੀ ਸਮਾਨ ਲੁੱਟ ਕੇ ਕਾਲਝਰਾਨੀ ਵਾਲੇ ਪਾਸੇ ਚਲੇ ਗਏ ਹਨ। ਪੁਲਿਸ ਕਰਮਚਾਰੀ ਕਿੱਕਰ ਸਿੰਘ ਨੇ ਕਿਹਾ ਅਸੀਂ ਆਪਣੀ ਗੱਡੀ ਲੁਟੇਰਿਆਂ ਦੇ ਪਿੱਛੇ ਲਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਲੁਟੇਰਿਆਂ ਨੇ ਹਥਿਆਰਾਂ ਨਾਲ ਪੁਲਿਸ ਟੀਮ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਜ਼ਖਮੀ ਪੁਲਿਸ ਮੁਲਜ਼ਮ ਕਿੱਕਰ ਸਿੰਘ ਦੀ ਪਤਨੀ ਮਨਵੀਰ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਘਰ ਫੋਨ ਆਇਆ ਸੀ ਕਿ ਤੁਸੀਂ ਗੇਟ ਉੱਤੇ ਆ ਜਾਓ, ਜਦੋਂ ਉਹ ਗੇਟ ਤੇ ਆਏ ਤਾਂ ਗੱਡੀ ਵਿੱਚ ਉਨ੍ਹਾਂ ਦੇ ਪਤੀ ਕਿੱਕਰ ਸਿੰਘ ਗੰਭੀਰ ਹਾਲਤ ਵਿੱਚ ਪਏ ਸਨ। ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਲਿਆਉਂਦਾ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।

ਜ਼ਖਮੀ ਪੁਲਿਸ ਕਰਮਚਾਰੀ ਕਿੱਕਰ ਸਿੰਘ ਦੀ ਹਾਲਤ ਸਥਿਰ: ਇਸ ਘਟਨਾ ਦਾ ਪਤਾ ਚੱਲਦੇ ਹੀ ਡੀ.ਐਸ.ਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਹਸਪਤਾਲ ਪਹੁੰਚੇ ਤੇ ਉਹਨਾਂ ਨੇ ਆਪਣੇ ਸਾਥੀ ਮੁਲਜ਼ਮ ਦਾ ਹਾਲ ਜਾਣਿਆ। ਇਸ ਮੌਕੇ ਉਹਨਾਂ ਦੱਸਿਆ ਕਰਮਚਾਰੀ ਦੀ ਸਰਜਰੀ ਸਹੀ ਢੰਗ ਨਾਲ ਹੋ ਗਈ ਹੈ ਤੇ ਫਿਲਹਾਲ ਜ਼ਖਮੀ ਪੁਲਿਸ ਕਰਮਚਾਰੀ ਕਿੱਕਰ ਸਿੰਘ ਦੀ ਹਾਲਤ ਸਥਿਰ ਹੈ।

ਮੁਲਜ਼ਮ ਕਾਬੂ: ਇੱਥੇ ਦੱਸਣਯੋਗ ਹੈ ਕਿ ਪੁਲਿਸ ਉੱਤੇ ਹਮਲਾ ਕਰਨ ਤੋਂ ਬਾਅਦ ਇਹ ਲੁਟੇਰੇ ਕਾਰ ਛੱਡ ਕੇ ਖੇਤਾਂ ਵੱਲ ਨੂੰ ਦੌੜ ਗਏ ਸਨ। ਜਿਨ੍ਹਾਂ ਨੂੰ ਮੌਕੇ ਉੱਤੇ ਪਿੰਡ ਵਾਸੀਆਂ ਨੇ ਕਾਬੂ ਕਰਕੇ ਥਾਣਾ ਨੰਦਗੜ੍ਹ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ, ਲੁਟੇਰਿਆਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਹਨਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.