ETV Bharat / state

ਮਨੁੱਖਤਾ ਦੀ ਸੱਚੀ ਸੇਵਾ, ਇਸ ਸਖਸ਼ ਨੇ ਸੇਲ 'ਤੇ ਲਾਈ ਆਪਣੀ ਕਾਰ

author img

By

Published : Apr 25, 2021, 4:32 PM IST

ਮਨੁੱਖਤਾ ਦੀ ਸੇਵਾ ਲਈ ਸੇਲ 'ਤੇ ਲਗਾਈ ਆਪਣੀ ਕਾਰ
ਮਨੁੱਖਤਾ ਦੀ ਸੇਵਾ ਲਈ ਸੇਲ 'ਤੇ ਲਗਾਈ ਆਪਣੀ ਕਾਰ

ਕੋਰੋਨਾ ਮਹਾਂਮਾਰੀ ਦਿਨ ਪਰ ਦਿਨ ਆਪਣੇ ਪੈਰ ਪਸਾਰ ਰਹੀ ਹੈ। ਜਿਸ ਕਾਰਨ ਸੂਬੇ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਮਾਮਲਿਆਂ ਦੇ ਵੱਧਣ ਕਾਰਨ ਸੂਬਾ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਲਗਾਈਆਂ ਗਈਆਂ ਹਨ। ਇਸ ਦੇ ਚੱਲਦਿਆਂ ਸੂਬੇ 'ਚ ਕਈ ਥਾਵਾਂ 'ਤੇ ਆਕਸੀਜਨ ਦੀ ਕਮੀ ਵੀ ਆਈ। ਜਿਸ ਨੂੰ ਲੈਕੇ ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਅੱਗੇ ਆਏ ਅਤੇ ਉਨ੍ਹਾਂ ਵਲੋਂ ਆਕਸੀਜਨ ਦੀ ਕਮੀ ਦੇ ਚੱਲਦਿਆਂ ਆਪਣੀ ਗੱਡੀ ਸੇਲ 'ਤੇ ਲਗਾ ਦਿੱਤੀ ਹੈ।

ਬਠਿੰਡਾ: ਕੋਰੋਨਾ ਮਹਾਂਮਾਰੀ ਦਿਨ ਪਰ ਦਿਨ ਆਪਣੇ ਪੈਰ ਪਸਾਰ ਰਹੀ ਹੈ। ਜਿਸ ਕਾਰਨ ਸੂਬੇ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਮਾਮਲਿਆਂ ਦੇ ਵੱਧਣ ਕਾਰਨ ਸੂਬਾ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਹਦਾਇਤਾਂ ਲਗਾਈਆਂ ਗਈਆਂ ਹਨ। ਇਸ ਦੇ ਚੱਲਦਿਆਂ ਸੂਬੇ 'ਚ ਕਈ ਥਾਵਾਂ 'ਤੇ ਆਕਸੀਜਨ ਦੀ ਕਮੀ ਵੀ ਆਈ। ਜਿਸ ਨੂੰ ਲੈਕੇ ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਅੱਗੇ ਆਏ ਅਤੇ ਉਨ੍ਹਾਂ ਵਲੋਂ ਆਕਸੀਜਨ ਦੀ ਕਮੀ ਦੇ ਚੱਲਦਿਆਂ ਆਪਣੀ ਗੱਡੀ ਸੇਲ 'ਤੇ ਲਗਾ ਦਿੱਤੀ ਹੈ।

ਮਨੁੱਖਤਾ ਦੀ ਸੇਵਾ ਲਈ ਸੇਲ 'ਤੇ ਲਗਾਈ ਆਪਣੀ ਕਾਰ

ਇਸ ਸਬੰਧੀ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਦਾ ਕਹਿਣਾ ਕਿ ਉਨ੍ਹਾਂ ਵਲੋਂ ਆਕਸੀਜਨ ਦੀ ਆ ਰਹੀ ਕਮੀ ਕਾਰਨ ਆਪਣੀ ਗੱਡੀ ਸੇਲ 'ਤੇ ਲਗਾਈ ਹੈ। ਉਨ੍ਹਾਂ ਦਾ ਕਹਿਣਾ ਕਿ ਕੋਈ ਵਿਅਕਤੀ ਉਨ੍ਹਾਂ ਦੀ ਗੱਡੀ ਲੈਕੇ ਆਕਸੀਜਨ ਦੇ ਬਿੱਲ ਅਦਾ ਕਰ ਦੇਵੇ ਤਾਂ ਜੋ ਕੋਰੋਨਾ ਮਹਾਂਮਾਰੀ ਕਾਰਨ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਮਰੀਜ਼ਾਂ ਦੀ ਸੇਵਾ ਕੀਤੀ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਅਪੀਲ ਵੀ ਕੀਤੀ ਕਿ ਇਸ ਮਹਾਂਮਾਰੀ ਦੇ ਦੌਰਾਨ ਹਰ ਵਰਗ ਨੂੰ ਇੱਕ ਦੂਜੇ ਦੀ ਮਦਦ ਲਈ ਖੜਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਦੇ ਨਾਲ ਹੀ ਸਰਕਾਰ ਦੀਆਂ ਹਦਾਇਤਾਂ ਦੀ ਵੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ:ਕੋਰੋਨਾ ਮਹਾਂਮਾਰੀ 'ਚ ਟੈਲੀਮੈਡੀਸਨ ਕਿੰਨੀ ਕਾਰਗਰ ਸਾਬਿਤ, ਵੇਖੋ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.