ETV Bharat / state

ਹਾਈਵੇਜ਼ ਨਾਲ ਸਾਈਕਲਿੰਗ ਟਰੈਕ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ, ਸਾਈਕਲਿਸਟਾਂ ਨੇ ਸਰਕਾਰ ਨੂੰ ਦਿੱਤੀ ਖ਼ਾਸ ਸਲਾਹ

author img

By

Published : May 10, 2023, 7:04 PM IST

Punjab will become the first state in the country to build cycling tracks with highways
ਹਾਈਵੇਜ਼ ਨਾਲ ਸਾਈਕਲਿੰਗ ਟਰੈਕ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ, ਸਾਈਕਲਿਸਟਾਂ ਨੇ ਸਰਕਾਰ ਨੂੰ ਦਿੱਤੀ ਖ਼ਾਸ ਸਲਾਹ

ਪੰਜਾਬ ਸਰਕਾਰ ਨੇ ਸੂਬੇ ਵਿੱਚ ਮੁੱਖ ਮਾਰਗਾਂ ਦੇ ਨਾਲ ਸਈਕਲ ਟਰੈਕ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਹੈ। ਸਰਕਾਰ ਦੇ ਇਸ ਫੈਸਲੇ ਨੂੰ ਲੈਕੇ ਜਿੱਥੇ ਸਾਈਕਲਿੰਗ ਕਰਨ ਵਾਲਿਆਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਉੱਥੇ ਹੀ ਸਰਕਾਰ ਨੂੰ ਕੀਮਤੀ ਸੁਝਾਅ ਵੀ ਦਿੱਤੇ ਹਨ।

ਹਾਈਵੇਜ਼ ਨਾਲ ਸਾਈਕਲਿੰਗ ਟਰੈਕ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣੇਗਾ ਪੰਜਾਬ, ਸਾਈਕਲਿਸਟਾਂ ਨੇ ਸਰਕਾਰ ਨੂੰ ਦਿੱਤੀ ਖ਼ਾਸ ਸਲਾਹ

ਬਠਿੰਡਾ: ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਨ ਜਾ ਰਿਹਾ ਹੈ ਜਿਸ ਵੱਲੋਂ ਪਹਿਲਕਦਮੀ ਕਰਦੇ ਹੋਏ ਹਾਈਵੇ ਦੇ ਨਾਲ ਸਾਇਕਲਿੰਗ ਟਰੈਕ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਦਾ ਪੰਜਾਬ ਵਿੱਚ ਚੱਲ ਰਹੇ ਸਾਇਕਲਿੰਗ ਗਰੁੱਪ ਵੱਲੋਂ ਸਵਾਗਤ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਇਹ ਮੰਗ ਰੱਖੀ ਗਈ ਹੈ ਕਿ ਸਾਈਕਲਿੰਗ ਟਰੈਕ ਬਣਾਉਣ ਦਾ ਕੰਮ ਜ਼ਮੀਨੀ ਪੱਧਰ ਉੱਤੇ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਵੀ ਬਠਿੰਡਾ ਵਿੱਚ ਸਾਇਕਲਿੰਗ ਟਰੈਕ ਬਣਾਉਣ ਦੀ ਪਹਿਲਕਦਮੀ ਕੀਤੀ ਗਈ ਸੀ ਪਰ ਉਹ ਜ਼ਮੀਨੀ ਪੱਧਰ ਉੱਤੇ ਪੂਰੀ ਨਹੀਂ ਹੋ ਸਕੀ।

ਕੰਮ ਜ਼ਮੀਨੀ ਪੱਧਰ ਉੱਤੇ ਕੀਤਾ ਜਾਵੇ: ਬਠਿੰਡਾ ਸਾਈਕਲਿੰਗ ਗਰੁੱਪ ਦੇ ਮੈਂਬਰ ਮਮਤਾ ਜੈਨ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹਾਈਵੇਜ਼ ਦੇ ਨਾਲ ਸਾਈਕਲਿੰਗ ਟਰੈਕ ਬਣਾਉਣ ਨਾਲ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਤੋਂ ਨਿਜਾਤ ਮਿਲੇਗੀ ਕਿਉਂਕਿ ਜਦੋਂ ਉਨ੍ਹਾਂ ਵੱਲੋਂ ਸਾਈਕਲਿੰਗ ਕੀਤੀ ਜਾਂਦੀ ਸੀ ਤਾਂ ਅਕਸਰ ਹੀ ਹਾਈਵੇਜ਼ ਉਪਰ ਭਾਰੀ ਵਾਹਨਾਂ ਕਾਰਨ ਸਾਈਕਲ ਚਲਾਉਣ ਸਮੇਂ ਵੱਡੀਆਂ ਦਿੱਕਤਾਂ ਆਉਂਦੀਆਂ ਸਨ ਅਤੇ ਕਈ ਵਾਰ ਕੋਈ ਹਾਦਸਾ ਵੀ ਵਾਪਰ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਪੰਜਾਬ ਦੀਆਂ ਸੜਕਾਂ ਦੀ ਹਾਲਤ ਵਿੱਚ ਸੁਧਾਰ ਕਰੇ ਅਤੇ ਇਸ ਦੇ ਨਾਲ ਬਣਾਏ ਜਾਣ ਵਾਲੇ ਸਾਈਕਲਿੰਗ ਟਰੈਕ ਦਾ ਕੰਮ ਜ਼ਮੀਨੀ ਪੱਧਰ ਉੱਤੇ ਕੀਤਾ ਜਾਵੇ।

ਸਾਈਕਲਿੰਗ ਗਰੁੱਪ ਐਕਟਿਵ ਮੈਂਬਰ: ਸਾਈਕਲਿੰਗ ਦੀ ਸ਼ੁਰੂਆਤ ਕਰਨ ਵਾਲੇ ਡਾਕਟਰ ਜੀਐੱਸ ਨਾਗਪਾਲ ਦਾ ਕਹਿਣਾ ਹੈ ਕਿ 2013 ਵਿੱਚ ਉਨ੍ਹਾਂ ਵੱਲੋਂ ਸਾਇਕਲਿੰਗ ਗਰੁੱਪ ਬਣਾਇਆ ਗਿਆ ਸੀ ਤਾਂ ਉਸ ਦੇ ਸਿਰਫ ਪੰਜ ਮੈਂਬਰ ਸਨ ਪਰ ਹੌਲੀ-ਹੌਲੀ ਇਸ ਗਰੁੱਪ ਵਿੱਚ ਵਾਧਾ ਹੁੰਦਾ ਗਿਆ ਅਤੇ ਅੱਜ ਉਹਨਾਂ ਦੇ ਸਾਈਕਲਿੰਗ ਗਰੁੱਪ ਐਕਟਿਵ ਮੈਂਬਰ 200 ਦੇ ਕਰੀਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਉਪਰਾਲਾ ਸਾਈਕਲਿੰਗ ਟਰੈਕ ਬਣਾਉਣ ਦਾ ਵਿੱਢਿਆ ਗਿਆ ਹੈ ਉਸ ਨਾਲ ਸਾਈਕਲਿੰਗ ਪ੍ਰਮੋਟ ਹੋਵੇਗੀ ਅਤੇ ਵੱਡੇ ਪੱਧਰ ਉੱਤੇ ਲੋਕ ਇਸ ਨਾਲ ਜੋੜਨਗੇ। ਜਿਸ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚੇਗਾ।

  1. ਜਲੰਧਰ ਕੈਂਟ ਦੇ ਇਸ ਪਿੰਡ ਵਿੱਚ ਨਹੀਂ ਕਰਦਾ ਕੋਈ ਰਿਸ਼ਤਾ, ਕਾਰਣ ਜਾਣਨ ਲਈ ਪੜ੍ਹੋ ਰਿਪੋਰਟ...
  2. ਮੋਗਾ ਪੁਲਿਸ ਤੇ ਸੁਰੱਖਿਆ ਫੋਰਸ ਵੱਲੋਂ ਚਲਾਏ ਗਏ ਆਪਰੇਸ਼ਨ ਵਿਜਿਲ ਤਹਿਤ ਕੱਢਿਆ ਗਿਆ ਫਲੈਗ ਮਾਰਚ
  3. ਹੈਰੀਟੇਜ ਸਟ੍ਰੀਟ ਉੱਤੇ ਹੋਏ ਧਮਾਕਿਆ ਤੋਂ ਬਾਅਦ ਪੁਲਿਸ ਆਈ ਐਕਸ਼ਨ 'ਚ, ਪੁਲਿਸ ਨੇ ਰੇਲਵੇ ਸਟੇਸ਼ਨ ਉੱਤੇ ਚਲਾਇਆ ਸਰਚ ਅਭਿਆਨ

ਹੈਲਮਟ ਅਤੇ ਰਿਫਲੈਕਟਰ ਜੈਕੇਟ: ਉਨ੍ਹਾਂ ਕਿਹਾ ਸਰਕਾਰ ਦੀ ਇਸ ਪਹਿਲ ਕਦਮੀ ਨਾਲ ਪੈਟਰੋਲ ਅਤੇ ਡੀਜ਼ਲ ਦੀ ਖਪਤ ਘੱਟ ਹੋਵੇਗੀ। ਉਹਨਾਂ ਸਾਈਕਲਿੰਗ ਕਰਨ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਈਕਲਿੰਗ ਕਰਦੇ ਸਮੇ ਸੇਫਟੀ ਦਾ ਖ਼ਾਸ ਖ਼ਿਆਲ ਰੱਖਣ। ਉਨ੍ਹਾਂ ਕਿਹਾ ਸਾਈਕਲਿੰਗ ਕਰਨ ਨਾਲ ਜਿੱਥੇ ਮਨੁੱਖ ਦੀ ਰੋਗਾਂ ਖਿਲਾਫ ਲੜਾਈ ਲੜਨ ਦੀ ਸ਼ਕਤੀ ਵਧਦੀ ਹੈ ਉੱਥੇ ਹੀ ਮਨੁੱਖ ਦੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਈਕਲਿੰਗ ਦੀ ਉਲੰਘਣਾ ਕਰਨ ਵਾਲਿਆਂ ਦੇ ਵੀ ਚਲਾਨ ਕੀਤੇ ਜਾਣ। ਜੋ ਵੀ ਸਾਈਕਲ ਚਲਾਉਣ ਵਾਲਾ ਵਿਅਕਤੀ ਸਿਰ ਉੱਤੇ ਹੈਲਮਟ ਅਤੇ ਰਿਫਲੈਕਟਰ ਜੈਕੇਟ ਨਹੀਂ ਪਾਉਂਦਾ ਉਸ ਨੂੰ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.