ETV Bharat / state

ਸਿੱਧੂ ਨੇ ਮਖੌਲ ਉਡਾਉਂਦਿਆਂ ਕਿਹਾ ਡਾਇਨਾਸੋਰ ਵਾਪਿਸ ਆ ਸਕਦੇ ਨੇ ਪਰ ਅਕਾਲੀ ਨਹੀਂ

author img

By

Published : Dec 13, 2021, 6:37 PM IST

Updated : Dec 14, 2021, 8:46 AM IST

ਬਠਿੰਡਾ ਦੇ ਹਲਕਾ ਦਿਹਾਤੀ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੁਨੀਆਂ ਤੇ ਡਾਇਨਾਸੌਰ ਵਾਪਿਸ ਆ ਸਕਦੇ ਹਨ ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨਹੀਂ ਆ ਸਕਦੀ।

ਡਾਇਨਾਸੋਰ ਵਾਪਸ ਆ ਸਕਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ
ਡਾਇਨਾਸੋਰ ਵਾਪਸ ਆ ਸਕਦੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ

ਬਠਿੰਡਾ: ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਭਖਦੀ ਜਾ ਰਹੀ ਹੈ। ਇਸੇ ਤਹਿਤ ਬਠਿੰਡਾ ਦੇ ਹਲਕਾ ਦਿਹਾਤੀ ਵਿੱਚ ਜਨ ਸਭਾ ਨੂੰ ਸੰਬੋਧਨ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਜਮ ਕੇ ਵਰੇ।

ਦੁਨੀਆਂ ਤੇ ਡਾਇਨਾਸੌਰ ਵਾਪਿਸ ਆ ਸਕਦੇ ਹਨ ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨਹੀਂ

ਸਿੱਧੂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੁਨੀਆਂ ਤੇ ਡਾਇਨਾਸੌਰ ਵਾਪਿਸ ਆ ਸਕਦੇ ਹਨ ਪਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨਹੀਂ ਆ ਸਕਦੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੋਂ ਪੁੱਛੋਂ ਕਿ ਤੇਰੇ ਕਿਸੇ ਮਕਾਨ 'ਤੇ ਕਰਜਾ ਹੋਵੇ ਤਾਂ ਤੇਰੀਆਂ ਬੱਸਾਂ ਕਿਵੇਂ ਪਰੌਫਿਟ 'ਤੇ ਚੱਲਦੀਆਂ ਨੇ, ਤੇਰੇ ਹੋਟਲ ਕਿਵੇਂ ਚੱਲਦੇ ਨੇ ਅਤੇ ਪੰਜਾਬ ਦੇ ਹੋਟਲ ਕਿਸ ਤਰ੍ਹਾਂ ਮਰ ਕਿਵੇਂ ਗਏ। ਉਸ ਨੂੰ ਪੁੱਛੋ ਕਿ ਰਾਜਾ ਵੜਿੰਗ ਕਿਵੇਂ 2 ਮਹੀਨਿਆਂ ਵਿੱਚ ਕਮਾਈ ਪੌਜੀਟਿਵ ਕਰ ਗਿਆ।

ਰੇਤ ਸ਼ਰਾਬ ਅਤੇ ਟਰਾਂਸਪੋਰਟ ਕੇਬਲ ਮਾਫੀਏ ਨਾਲ ਹੋ ਰਿਹਾ ਹੈ ਹਜ਼ਾਰਾਂ ਕਰੋੜ ਦਾ ਨੁਕਸਾਨ

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਤਰ੍ਹਾਂ ਦਾ ਮਾਫੀਆ ਸਰਗਰਮ ਹਨ ਜੋ ਕਿ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾ ਰਹੇ ਹਨ।ਇਹ ਮਾਫ਼ੀਆ ਉੱਚ ਤਾਕਤ ਰੱਖਣ ਵਾਲੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਨੂੰ ਸਰਕਾਰ ਆਉਣ ਤੇ ਲਗਭਗ ਖ਼ਤਮ ਕੀਤਾ ਜਾਵੇਗਾ। ਪੰਜਾਬ ਵਿੱਚ ਰੇਤ ਸ਼ਰਾਬ ਅਤੇ ਟਰਾਂਸਪੋਰਟ ਕੇਬਲ ਮਾਫੀਏ ਨਾਲ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਹੈ।

ਸਿੱਧੂ ਨੇ ਮਖੌਲ ਉਡਾਉਂਦਿਆਂ ਕਿਹਾ ਡਾਇਨਾਸੋਰ ਵਾਪਿਸ ਆ ਸਕਦੇ ਨੇ ਪਰ ਅਕਾਲੀਆਂ ਦੀ ਸਰਕਾਰ ਨਹੀਂ

ਪੰਜਾਬ ਦਾ ਖਜਾਨਾ ਭਰਪੂਰ ਹੋ ਜਾਵੇਗਾ 'ਤੇ ਹਰ ਵਰਗ ਨੂੰ ਰੁਜ਼ਗਾਰ ਮਿਲੇਗਾ

ਉਨ੍ਹਾਂ ਕਿਹਾ ਕਿ ਜੇਕਰ ਮਾਫੀਆ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ ਦਾ ਖਜਾਨਾ ਭਰਪੂਰ ਹੋ ਜਾਵੇਗਾ 'ਤੇ ਹਰ ਵਰਗ ਨੂੰ ਰੁਜ਼ਗਾਰ ਮਿਲੇਗਾ। ਉਹਨਾਂ ਕਿਹਾ ਕਿ ਰੁਜ਼ਗਾਰ ਮੰਗਦੇ ਲੋਕਾਂ ਤੇ ਲਾਠੀਚਾਰਜ ਕਰਨਾ ਅਤਿ ਨਿੰਦਣਯੋਗ ਹੈ। ਸਿੱਧੂ ਨੇ ਕਿਹਾ ਕਿ ਮੈਂ ਇਸ ਦੇ ਹੱਕ ਵਿੱਚ ਨਹੀਂ ਹਾਂ।

ਕੇਜਰੀਵਾਲ ਅਧਿਆਪਕਾਂ ਤੋਂ ਕਰਵਾ ਰਿਹਾ ਹੈ ਦਿਹਾੜੀ

ਰਾਘਵ ਚੱਡਾ ਵੱਲੋਂ ਕਾਂਗਰਸ ਦੇ ਮੰਤਰੀਆਂ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਭ ਬੁਖਲਾਹਟ ਦਾ ਨਤੀਜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਨਿੱਤ ਨਵੇਂ ਐਲਾਨਾਂ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਅਧਿਆਪਕਾਂ ਤੋਂ ਦਿਹਾੜੀ ਤੇ ਕੰਮ ਕਰਵਾ ਰਹੇ ਹਨ ਫਿਰ ਉਹ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਕਿਸ ਤਰ੍ਹਾਂ ਦੇ ਸਕਦਾ ਹੈ।

ਇਹ ਵੀ ਪੜ੍ਹੋ: ADGP ਅਸਥਾਨਾ ਅਚਾਨਕ ਹਸਪਤਾਲ ਦਾਖਲ, ਸੀਐਮ ਦੀ ਮੀਟਿੰਗ ਤੋਂ ਪਹਿਲਾਂ ਮੈਡੀਕਲ ਛੁੱਟੀ 'ਤੇ

ਸਿੱਧੂ ਨੇ ਅਰਵਿੰਦ ਕੇਜਰੀਵਾਲ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ 2002 ਵਿੱਚ ਸ਼ੀਲਾ ਦਿਕਸ਼ਿਤ ਨੇ ਦਿੱਲੀ ਵਿੱਚ ਕੰਮ ਕੀਤਾ ਸੀ। ਉਸ ਤੋਂ ਬਾਅਦ ਦਿੱਲੀ ਵਿੱਚ ਕੁਝ ਨਹੀਂ ਹੋਇਆ। ਸਿੱਧੂ ਨੇ ਕੇਜਰੀਵਾਲ ਦੇ 20 ਕਾਲਜ ਬਣਾਉਣ ਦੀ ਗੱਲ ਉੱਤੇ ਬੋਲਦਿਆਂ ਕਿਹਾ ਕਿ ਇਸ ਨੇ ਇੱਕ ਵੀ ਕਾਲਜ ਬਣਾਇਆ ਹੋਵੇ ਤਾਂ ਦੱਸੇ, ਉਸ ਨੇ ਇੱਕ ਫਲਾਈਓਵਰ ਬਣਾਇਆ ਹੋਵੇ ਤਾਂ ਦੱਸੇ। ਇਸ ਤੋਂ ਬਾਅਦ ਉਸਨੇ ਕਿਹਾ ਕਿ ਕੇਜਰੀਵਾਲ ਪ੍ਰਦੂਸ਼ਣ ਦੀ ਗੱਲ ਕਰਦਾ ਹੈ, ਪਹਿਲਾਂ ਦਿੱਲੀ ਦਾ ਹਾਲ ਦੇਖ ਲਵੇ, ਇਸ ਤੋਂ ਬਾਅਦ ਪੰਜਾਬ ਦੀ ਫਿਕਰ ਕਰੇ।

ਸਿੱਧੂ ਨੇ ਕਿਹਾ ਕਿ ਜੇਕਰ ਇਸ ਵਾਰ ਸਰਕਾਰ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਬਣਾਉਣੀ ਹੈ ਤਾਂ ਸਿੱਧੂ ਨੂੰ ਮੌਕਾ ਦਿਓ, ਜੇਕਰ ਤੁਸੀਂ ਸੱਤਾ ਵਿੱਚ ਆਉਣ ਲਈ ਸਰਕਾਰ ਬਣਾਉਣੀ ਹੈ ਤਾਂ ਸਮਝੋ ਕਿ ਸਿੱਧੂ ਹੈ ਨਹੀਂ।

ਇਹ ਵੀ ਪੜ੍ਹੋ: ਬੇਅਦਬੀ ਮਾਮਲਾ: ਸੁਖਬੀਰ ਦੇ ਬਿਆਨ 'ਤੇ ਭਖੀ ਸਿਆਸਤ, 'ਆਪ' ਨੇ ਕਿਹਾ ਕਾਂਗਰਸ ਤੇ ਅਕਾਲੀ ਦੋਵੇਂ ਮਿਲੇ ਹੋਏ

Last Updated : Dec 14, 2021, 8:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.