ETV Bharat / state

ਬਠਿੰਡਾ ਦੀ ਧੀ ਮਾਹਿਰਾ ਬਾਜਵਾ ਦੇਸ਼ ਭਰ 'ਚੋਂ ਰਹੀ ਅੱਵਲ, ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ 'ਚ 800 ਵਿੱਚੋਂ 799.64 ਅੰਕ ਕੀਤੇ ਹਾਸਿਲ

author img

By

Published : Jul 21, 2023, 4:46 PM IST

ਪੰਜਾਬ ਦੀਆਂ ਧੀਆਂ ਪੜ੍ਹਾਈ ਦੇ ਖੇਤਰ ਵਿੱਚ ਆਏ ਦਿਨ ਨਵੀਆਂ ਸਿਖਰਾਂ ਨੂੰ ਛੂਹ ਰਹੀਆਂ ਹਨ। ਬਠਿੰਡਾ ਦੀ ਵਿਦਿਆਰਥਣ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਦੇ UGC ਨਤੀਜੇ ਅੰਦਰ 800 ਵਿੱਚੋਂ 799.64 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚੋਂ ਟੋਪ ਰੈਂਕ ਪ੍ਰਾਪਤ ਕੀਤਾ ਹੈ।

Mahira Bajwa, an examinee from Bathinda, topped the country in the Common University Entrance Test.
ਬਠਿੰਡਾ ਦੀ ਧੀ ਮਾਹਿਰਾ ਬਾਜਵਾ ਦੇਸ਼ ਭਰ 'ਚੋਂ ਰਹੀ ਅੱਵਲ, ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ 'ਚ 800 ਵਿੱਚੋਂ 799.64 ਅੰਕ ਕੀਤੇ ਹਾਸਿਲ

ਮਾਹਿਰਾ ਨੇ ਸੂਬੇ ਦਾ ਨਾਮ ਦੇਸ਼ ਵਿੱਚ ਚਮਕਾਇਆ

ਬਠਿੰਡਾ: ਪੰਜਾਬ ਦੀਆਂ ਧੀਆਂ ਪ੍ਰੀਖਿਆ ਦੇ ਖੇਤਰ ਵਿੱਚ ਅੱਵਲ ਰਹਿ ਕੇ ਦੇਸ਼ ਭਰ ਵਿੱਚ ਨਾਮ ਰੋਸ਼ਨ ਕਰ ਰਹੀਆਂ ਹਨ। ਪਿਛਲੇ ਦਿਨੀਂ ਜਿੱਥੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਲੜਕੀਆਂ ਨੇ ਪ੍ਰੀਖਿਆ ਵਿੱਚ ਚੰਗੇ ਅੰਕ ਹਾਸਲ ਕਰਕੇ ਦੇਸ਼ ਵਿੱਚ ਨਾ ਰੋਸ਼ਨ ਕੀਤਾ ਸੀ, ਉੱਥੇ ਹੀ ਹੁਣ ਬਠਿੰਡਾ ਦੀ ਧੀ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟ੍ਰੇਨਸ ਟੈਸਟ( CUET) ਦੀ ਪ੍ਰੀਖਿਆ ਵਿੱਚ ਕੁੱਲ 800 ਅੰਕ ਦੇ ਵਿੱਚੋਂ 799.64 ਅੰਕ ਪ੍ਰਾਪਤ ਕਰ ਦੇਸ਼ ਵਿੱਚੋਂ ਸਿਖਰਲਾ ਰੈਂਕ ਹਾਸਿਲ ਕੀਤਾ ਹੈ।

ਸੋਸ਼ਲ ਮੀਡੀਆ ਦੀ ਪੜ੍ਹਾਈ ਲਈ ਕੀਤੀ ਵਰਤੋਂ: ਮਾਹਿਰਾ ਬਾਜਵਾ ਨੇ ਪ੍ਰੀਖਿਆ ਦੇ ਲਈ ਦਿਨ ਰਾਤ ਪੜਾਈ ਵਿੱਚ ਮਿਹਨਤ ਕੀਤੀ। ਜਿਸ ਦੇ ਸਦਕਾ ਅੱਜ ਪੂਰੇ ਦੇਸ਼ ਵਿੱਚੋਂ ਟੋਪ ਰੈਂਕ ਹਾਸਲ ਕੀਤਾ। ਜਿਸ ਦੀ ਉਸ ਨੂੰ ਬੇਹੱਦ ਜ਼ਿਆਦਾ ਖੁਸ਼ੀ ਹੈ। ਮਾਹਿਰਾਂ ਬਾਜਵਾ ਨੇ ਦੱਸਿਆ ਖੁਸ਼ੀ ਸਾਂਝਾ ਕਰਨ ਦੇ ਲਈ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ। ਮਾਹਿਰਾਂ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਕਾਰਨ ਸੰਭਵ ਹੋ ਪਾਇਆ ਹੈ। ਮਾਹਿਰਾ ਬਾਜਵਾ ਨੇ ਆਪਣੇ ਟੋਪ ਰੈਂਕ ਹਾਸਲ ਕਰਨ ਦੇ ਵਿੱਚੋਂ ਇੱਕ ਮੁੱਖ ਕਾਰਨ ਇਹ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਤੋਂ ਬਹੁਤ ਕੁੱਝ ਸਿੱਖਿਆ ਹੈ। ਮਾਹਿਰਾ ਨੇ ਕਿਹਾ ਕਿ ਜੇਕਰ ਸੋਸ਼ਲ ਮੀਡੀਆ ਦੀ ਮਦਦ ਚੰਗੇ ਪਾਸੇ ਨੂੰ ਲਈ ਜਾਵੇ ਤਾਂ ਇਹ ਬਹੁਤ ਫਾਇਦੇਮੰਦ ਤਕਨਾਲੋਜੀ ਹੈ। ਮਾਹਿਰਾ ਮੁਤਾਬਿਕ ਉਸ ਨੇ ਸੋਸ਼ਲ ਮੀਡੀਆ ਦੀ ਵਰਤੋਂ ਪੜ੍ਹਾਈ ਤੋਂ ਇਲਾਵਾ ਕਿਸੇ ਵੀ ਹੋਰ ਚੀਜ਼ ਲਈ ਨਹੀਂ ਕੀਤੀ।

ਪੰਜਾਬ ਲਈ ਯੋਗਦਾਨ: ਮਾਹਿਰਾਂ ਬਾਜਵਾ ਹੁਣ ਪੜ੍ਹਾਈ ਦੇ ਨਾਲ-ਨਾਲ ਸੂਬੇ ਦੇ ਸਮਾਜਿਕ ਖੇਤਰ ਵਿੱਚ ਸੁਧਾਰ ਲਈ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਨੇ। ਮਾਹਿਰਾ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਫੈਲ ਰਹੇ ਨਸ਼ੇ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ। ਅੱਜ ਸਾਡੇ ਪੰਜਾਬ ਦਾ ਅਤੇ ਦੇਸ਼ ਦਾ ਯੂਥ ਵਿਦੇਸ਼ਾਂ ਦੀ ਧਰਤੀ ਵੱਲ ਰੁੱਖ ਕਰਨ ਦੇ ਲਈ ਮਜਬੂਰ ਹੈ। ਮਾਹਿਰਾਂ ਬਾਹਰ ਭੱਜ ਰਹੇ ਨੌਜਵਾਨਾਂ ਅਤੇ ਦੇਸ਼ ਦੇ ਲਈ ਕੁਝ ਚੰਗਾ ਉਪਰਾਲਾ ਕਰਨਾ ਚਾਹੁੰਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਵਿੱਚ ਕਾਬਲੀਅਤ ਦੀ ਕੋਈ ਘਾਟ ਨਹੀਂ ਹੈ, ਜ਼ਰੂਰਤ ਹੈ ਤਾਂ ਸਿਰਫ ਪ੍ਰੇਰਨਾ ਦੀ ਜਿਸ ਦੇ ਲਈ ਸਰਕਾਰ ਨੂੰ ਵੀ ਅੱਜ ਦੀ ਨੌਜਵਾਨ ਪੀੜੀ ਦੇ ਲਈ ਵੱਖ-ਵੱਖ ਖੇਤਰਾਂ ਵਿੱਚ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੇ ਪੰਜਾਬ ਦੇ ਯੂਥ ਨੂੰ ਵਿਦੇਸ਼ਾਂ ਦੀ ਧਰਤੀ ਤੋਂ ਅਤੇ ਨਸ਼ੇ ਦੀ ਦਲਦਲ ਤੋਂ ਬਚਾ ਕੇ ਚੰਗੇ ਪਾਸੇ ਨੂੰ ਲਗਾਇਆ ਜਾ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.