ਬਠਿੰਡਾ: ਕੁਲਤਾਰ ਸਿੰਘ ਸੰਧਵਾਂ ਨੇ ਗਾਊ ਦੀ ਪੂਛ ਨਾਲ ਆਸ਼ੀਰਵਾਦ ਲੈਣ ਦੇ ਮਾਮਲੇ ਵਿੱਚ ਮੁਆਫੀ ਮੰਗ (Kultar Sandhwan apologizes) ਲਈ ਹੈ। ਦੱਸ ਦਈਏ ਕਿ ਬੀਤੇ ਦਿਨ ਸੰਧਵਾਂ ਬਠਿੰਡਾ ਵਿਖੇ ਗਊਵੰਸ਼ ਦੀ ਸੇਵਾ ਕਰਨ ਪੁੱਜੇ (sandhwa took part in gau pujan) ਸਨ। ਇਸ ਦੌਰਾਨ ਉਨ੍ਹਾਂ ਗਊ ਪੂਜਨ ਕੀਤਾ ਤੇ ਪੂਜਾ ਦੌਰਾਨ ਗਊ ਦਾ ਅਸ਼ੀਰਵਾਦ ਲੈਣ ਵੱਜੋਂ ਸੰਧਵਾਂ ਦੀ ਪੱਗ ’ਤੇ ਪੂਛ ਫੇਰੀ ਗਈ ਸੀ। ਪੱਗ ’ਤੇ ਗਾਊ ਦੀ ਪੂਛ ਫੇਰਨ ਤੋਂ ਬਾਅਦ ਉਹ ਸਵਾਲਾਂ ਵਿੱਚ ਘਿਰ ਗਏ ਸਨ ਤੇ ਸਿੱਖ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰ ਰਹੀਆਂ ਹਨ।
ਇਹ ਵੀ ਪੜੋ: ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਦਿੱਤਾ ਨਰਮੇ ਦਾ ਮੁਆਵਜ਼ਾ
ਸੰਧਵਾਂ ਨੇ ਮੰਗੀ ਮੁਆਫੀ: ਸੰਧਵਾਂ ਨੇ ਹੁਣ ਮੁਆਫੀ ਮੰਗਦੇ ਹੋਏ ਲਿਖਿਆ ਹੈ ਕਿ ‘ਦਾਸ ਆਪਣੇ ਧਾਰਮਿਕ ਅਕੀਦੇ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸੇ ਤਹਿਤ ਹੀ ਸੱਦਾ ਮਿਲਣ ਉਪਰੰਤ ਗਊਸ਼ਾਲਾ ਫੇਰੀ ਦੌਰਾਨ ਸਹਿਬਨ ਹੀ ਹਾਲਾਤ ਅਜਿਹੇ ਬਣ ਗਏ ਕਿ ਮੌਜੂਦ ਧਾਰਮਿਕ ਪੁਜਾਰੀ ਵਲੋਂ ਮੇਰੀ ਦਸਤਾਕ ਉਪਰ ਗਊ ਦੀ ਪੂਛ ਛੁਹਾਈ ਗਈ।
ਮੈਨੂੰ ਹਾਸਲ ਹੋਇਆ ਇਹ ਅਹੁਦਾ ਅਕਾਲ ਪੁਰਖ਼ ਵਾਹਿਗੁਰੂ ਦੀ ਇਸ ਨਿਮਾਣੇ ਉਪਰ ਬਖਸ਼ਿਸ਼ ਹੈ ਅਤੇ ਮੇਰੇ ਵਲੋਂ ਹੋਈ ਇਸ ਗਲਤੀ ਨਾਲ ਸਿੱਖ ਪੰਖ ਗੇ ਹਿਰਦਿਆਂ ਦਾ ਵਲੂੰਧਰਿਆ ਜਾਣਾ ਸੁਭਾਵਿਕ ਹੀ ਹੈ, ਜਿਸ ਲਈ ਦਾਸ ਪੰਥ ਪਾਸੋਂ ਖਿਮਾਂ ਦਾ ਜਾਚਕ ਹੈ ਅਕਾਲ ਪੁਰਖ ਵਾਹਿਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਦਾ ਸਿੱਖ ਹਮੇਸ਼ਾਂ ਸਿਖਦਾ ਰਹਿੰਦਾ ਹੈ ਅਤੇ ਦਾਸ ਨੂੰ ਅਜਿਹੀ ਬੱਲ-ਬੁੱਧੀ ਬਖਸ਼ੇ ਕਿ ਗੁਰੂ ਦੇ ਭਾਣੇ ਵਿੱਚ ਰਹਿ ਕੇ ਸਮਾਜ ਦੇ ਹਰ ਵਰਗ ਨੂੰ ਸਤਿਕਾਰ ਦੇ ਸਕਾਂ। ਪੰਥ ਬਖਸ਼ਣਹਾਰ ਹੈ, ਮੈਨੂੰ ਨਿਗੁਣੇ ਨੂੰ ਬਖਸ਼ਣ ਦੀ ਕ੍ਰਿਪਾਲਤਾ ਕਰੋ ਜੀ।
ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ ਸੰਧਵਾਂ: ਦੱਸ ਦਈਏ ਕਿ ਕੁਲਤਾਰ ਸਿੰਘ ਸੰਧਵਾਂ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਹਨ। ਕੁਲਤਾਰ ਸੰਧਵਾਂ ਹਲਕਾ ਕੋਟਕਪੁਰਾ ਤੋਂ ਲਗਾਤਾਰ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਹਨ।
ਇਹ ਵੀ ਪੜੋ: ਸਕੂਲ ਵੇਚਣ ਦੇ ਇਸ਼ਤਿਹਾਰ 'ਤੇ ਗਰਮਾਈ ਰਾਜਨੀਤੀ