ETV Bharat / state

Inspector Dies In Car: ਇੰਸਪੈਕਟਰ ਦੀ ਕਾਰ 'ਚੋਂ ਬਰਾਮਦ ਹੋਈ ਲਾਸ਼, ਸਿਰ ਵਿੱਚ ਵੱਜੀ ਹੋਈ ਸੀ ਗੋਲੀ

author img

By ETV Bharat Punjabi Team

Published : Sep 7, 2023, 6:33 PM IST

Inspector dies in car due to gunshot wound in Bathinda
Inspector Dies In Car : ਇੰਸਪੈਕਟਰ ਦੀ ਕਾਰ 'ਚੋਂ ਬਰਾਮਦ ਹੋਈ ਲਾਸ਼, ਸਿਰ ਵਿੱਚ ਵੱਜੀ ਹੋਈ ਸੀ ਗੋਲੀ

ਬਠਿੰਡਾ ਵਿੱਚ ਇੱਕ ਇੰਸਪੈਕਟਰ ਦੀ ਕਾਰ ਵਿੱਚੋਂ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਿਕ ਇੰਸਪੈਕਟਰ ਦੀ ਮੌਤ ਗੋਲੀ ਲੱਗਣ ਨਾਲ ਦੱਸੀ ਜਾ ਰਹੀ ਹੈ। (Inspector dies in car)

ਇੰਸਪੈਕਟਰ ਦੀ ਲਾਸ਼ ਮਿਲਣ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ।

ਬਠਿੰਡਾ : ਬਠਿੰਡਾ ਦੇ ਮਾਡਲ ਟਾਊਨ-ਫੇਸ ਇੱਕ ਵਿੱਚ ਜਗਰਾਵਾਂ ਵਿਖੇ ਤੈਨਾਤ ਇੰਸਪੈਕਟਰ ਰਣਧੀਰ ਸਿੰਘ ਭੁੱਲਰ (Inspector Randhir Singh Bhullar posted at Jagrawan) ਦੀ ਲਾਸ਼ ਕਾਰ ਵਿੱਚੋਂ ਬਰਾਮਦ ਹੋਈ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ (Inspector dies in car) ਉੱਤੇ ਫਾਰੈਂਸਿਕ ਟੀਮ ਨਾਲ ਪੁਲਿਸ ਪਾਰਟੀ ਵੀ ਪਹੁੰਚੀ ਹੈ। ਜਾਣਕਾਰੀ ਮੁਤਾਬਿਕ ਜਾਂਚ ਅਧਿਕਾਰੀਆਂ ਵੱਲੋਂ ਇੰਸਪੈਕਟਰ ਰਣਧੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ।

ਸਿਰ ਵਿੱਚ ਵੱਜੀ ਹੋਈ ਸੀ ਗੋਲੀ : ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਉੱਤੇ ਪਹੁੰਚੇ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ (SP City Narinder Singh) ਇੰਸਪੈਕਟਰ ਰਣਧੀਰ ਸਿੰਘ ਭੁੱਲਰ ਜਗਰਾਵਾਂ ਵਿਖੇ ਤੈਨਾਤ ਸਨ ਅਤੇ ਅੱਜ ਇਹਨਾਂ ਦੀ ਲਾਸ਼ ਕਾਰ ਵਿੱਚੋਂ ਬਰਾਮਦ ਹੋਈ ਹੈ। ਇੰਸਪੈਕਟਰ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੋਸਟਮਾਰਟਮ ਦੀ ਰਿਪੋਰਟ ਕਰੇਗੀ ਖੁਲਾਸਾ : ਉਨ੍ਹਾਂ ਕਿਹਾ ਕਿ ਲਾਸ਼ ਦੇ ਹਾਲਾਤ ਦੇਖ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਲੱਗ ਰਿਹਾ ਹੈ। ਫਿਲਹਾਲ ਪੋਸਟਮਾਰਟਮ ਰਿਪੋਰਟ (Postmortem report) ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇੰਸਪੈਕਟਰ ਰਣਧੀਰ ਸਿੰਘ ਭੁੱਲਰ ਦੇ ਬੈਚ ਮੇਟ ਵੀ ਮੌਕੇ ਉੱਤੇ ਪਹੁੰਚ ਗਏ। ਫਿਲਹਾਲ ਇਸ ਘਟਨਾ ਤੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਲੰਬੇ ਸਮੇਂ ਤੋਂ ਬਿਮਾਰ ਸੀ ਇੰਸਪੈਕਟਰ : ਉੱਧਰ, ਮ੍ਰਿਤਕ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਇੰਸਪੈਕਟਰ ਰਣਧੀਰ ਸਿੰਘ ਭੁੱਲਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਅੱਜ ਜਦੋਂ ਉਹਨਾਂ ਦੀ ਗੱਡੀ ਪਾਰਕ ਨੇੜੇ ਖੜੀ ਵੇਖੀ ਗਈ ਅਤੇ ਕਾਫ਼ੀ ਦੇਰ ਤੱਕ ਉਸ ਵਿੱਚੋਂ ਕੋਈ ਬਾਹਰ ਨਾ ਨਿਕਲਿਆ ਤਾਂ ਗੱਡੀ ਦੇ ਸ਼ੀਸ਼ੇ ਅੰਦਰ ਵੇਖਿਆ ਤਾਂ ਖੂਨ ਡੁੱਲ੍ਹਿਆ ਹੋਇਆ ਸੀ। ਇਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ (blood was spilled) ਦਿੱਤੀ ਗਈ, ਜਿਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਪਹੁੰਚਾਇਆ ਗਿਆ। ਇਸ ਮਾਮਲੇ ਦੀ ਜਾਂਚ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.