ETV Bharat / state

ਹਰਸਿਮਰਤ ਬਾਦਲ ਨੇ ਰਾਜਸਥਾਨ ਦੇ CM ਨੂੰ ਲਿਖੀ ਚਿੱਠੀ, ਲੰਗਰ ਸੇਵਾ ਦੀ ਮੁੜ ਬਹਾਲੀ ਦੀ ਕੀਤੀ ਮੰਗ

author img

By

Published : Feb 4, 2020, 11:55 PM IST

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖੀ ਹੈ। ਇਸ 'ਚ ਉਨ੍ਹਾਂ ਬੀਕਾਨੇਰ ਦੇ ਸਰਕਾਰੀ ਕੈਂਸਰ ਹਸਪਤਾਲ ਵਿੱਚ ਬੰਦ ਕੀਤੀ ਲੰਗਰ ਸੇਵਾ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਹੈ।

harsimrat kaur badal
harsimrat kaur badal

ਚੰਡੀਗੜ੍ਹ: ਬੀਕਾਨੇਰ ਦੇ ਸਰਕਾਰੀ ਕੈਂਸਰ ਹਸਪਤਾਲ ਵਿੱਚ ਬੰਦ ਕੀਤੀ ਲੰਗਰ ਸੇਵਾ ਨੂੰ ਮੁੜ ਬਹਾਲ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਲਿਖਿਆ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਕੌਰ ਬਾਦਲ ਦੇ ਹਲਕੇ ਦੇ 14 ਪਿੰਡਾਂ ਦੀ ਪੰਚਾਇਤ ਵੱਲੋਂ ਕੈਂਸਰ ਹਸਪਤਾਲ ਬੀਕਾਨੇਰ ਵਿਖੇ ਮੁਫ਼ਤ ਲੰਗਰ ਸੇਵਾ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ ਬੀਕਾਨੇਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੰਗਰ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਹੈ ਅਤੇ ਲੰਗਰ ਦਾ ਸਾਮਾਨ ਵੀ ਵਹਾ ਦਿੱਤਾ ਗਿਆ ਹੈ ਜਿਸ ਨਾਲ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਜ਼ਿਆਦਾ ਦੁੱਖ ਝੱਲਣਾ ਪੈ ਰਿਹਾ ਹੈ। ਇਸ ਲਈ ਉਹ ਸੂਬਾ ਸਰਕਾਰ ਤੋਂ ਲੰਗਰ ਸੇਵਾ ਦੀ ਮੁੜ ਬਹਾਲੀ ਦੀ ਮੰਗ ਕਰਦੇ ਹਨ।

  • Stopping my constituents from serving free food to patients at the cancer hospital, which they have been doing for 6 yrs, is inhuman on the part of Bikaner admn. I've written to Rajasthan CM @ashokgehlot51 ji to ensure restoration of Langar Seva. Hope my request is granted soon. pic.twitter.com/oLYIgoYiYT

    — Harsimrat Kaur Badal (@HarsimratBadal_) February 4, 2020 " class="align-text-top noRightClick twitterSection" data=" ">

ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਲੰਗਰ ਸੇਵਾ ਕਰਨ ਵਾਲੀ ਸੰਸਥਾਵਾਂ ਵਿੱਚੋਂ ਪੁਰਸਕਾਰ ਹਾਸਲ ਕਰ ਚੁੱਕੇ ਜਗਦੀਸ਼ ਅਹੂਜਾ 20 ਸਾਲਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਲੰਗਰ ਦੀ ਸਹੂਲਤ ਵੀ ਦੇ ਰਹੇ ਹਨ ਜੋ ਰਾਜਸਥਾਨ ਬੀਕਾਨੇਰ ਕੈਂਸਰ ਹਸਪਤਾਲ ਵਿੱਚ ਵੀ ਲੰਗਰ ਸੇਵਾ ਨਿਭਾ ਰਹੇ ਹਨ। ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਤਰ ਰਾਹੀਂ ਅਸ਼ੋਕ ਗਹਿਲੋਤ ਨੂੰ ਲਿਖਿਆ ਹੈ ਕਿ ਲੰਗਰ ਸੇਵਾ ਤੁਹਾਡੀ ਸਰਕਾਰ ਨੇ ਜ਼ਬਰਦਸਤੀ ਬੰਦ ਕਰ ਦਿੱਤਾ ਹੈ। ਇਸ ਵਿੱਚ ਅਸੀਂ ਆਪ ਨੂੰ ਨਿੱਜੀ ਤੌਰ ਤੇ ਦਖਲ ਅੰਦਾਜ਼ੀ ਕਰਕੇ ਮੁੜ ਤੋਂ ਲੰਗਰ ਸੇਵਾ ਚਲਾਉਣ ਦੀ ਬੇਨਤੀ ਕਰਦੇ ਹਾਂ।

Intro:ਬੀਕਾਨੇਰ ਦੇ ਸਰਕਾਰੀ ਕੈਂਸਰ ਹਸਪਤਾਲ ਵਿੱਚ ਬੰਦ ਕੀਤੀ ਲੰਗਰ ਸੇਵਾ ਨੂੰ ਮੁੜ ਬਹਾਲ ਕਰਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖਿਆ ਪੱਤਰ

ਪੱਤਰ ਰਾਹੀਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਲੰਗਰ ਨੂੰ ਵਹਾਉਣ ਅਤੇ ਆਉਣ ਵਾਲੇ ਮਰੀਜਾਂ ਨੂੰ ਪ੍ਰੇਸ਼ਾਨੀ ਦਾ ਵੇਰਵਾ


Body:ਅੱਜ ਵਿਸ਼ਵ ਕੈਂਸਰ ਦਿਵਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਇੱਕ ਪੱਤਰ ਲਿਖਿਆ ਗਿਆ ਇਸ ਪੱਤਰ ਰਾਹੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਕੌਰ ਬਾਦਲ ਦੇ ਹਲਕੇ ਦੇ 14 ਪਿੰਡਾਂ ਦੀ ਪੰਚਾਇਤ ਵੱਲੋਂ ਕੈਂਸਰ ਹਸਪਤਾਲ ਬੀਕਾਨੇਰ ਵਿਖੇ ਮੁਫ਼ਤ ਲੰਗਰ ਸੇਵਾ ਚੱਲ ਰਹੀ ਹੈ ਅਤੇ ਹਾਲ ਹੀ ਵਿੱਚ ਬੀਕਾਨੇਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੰਗਰ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਹੈ ਅਤੇ ਲੰਗਰ ਦਾ ਸਾਮਾਨ ਵੀ ਬਹਾ ਦਿੱਤਾ ਗਿਆ ਹੈ ਜਿਸ ਨਾਲ ਆਉਣ ਵਾਲੇ ਮਰੀਜ਼ਾਂ ਨੂੰ ਹੋਰ ਜ਼ਿਆਦਾ ਦੁੱਖ ਝੱਲਣਾ ਪੈ ਰਿਹਾ ਹੈ ਇਸ ਲਈ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਨ
ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਲੰਗਰ ਸੇਵਾ ਕਰਨ ਵਾਲੀ ਸੰਸਥਾਵਾਂ ਵਿੱਚੋਂ ਪੁਰਸਕਾਰ ਹਾਸਲ ਕਰ ਚੁੱਕੇ ਜਗਦੀਸ਼ ਅਹੂਜਾ 20 ਸਾਲਾਂ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਲੰਗਰ ਦੀ ਸਹੂਲਤ ਵੀ ਦੇ ਰਹੇ ਹਨ ਜੋ ਰਾਜਸਥਾਨ ਬੀਕਾਨੇਰ ਕੈਂਸਰ ਹਸਪਤਾਲ ਵਿੱਚ ਵੀ ਲੰਗਰ ਸੇਵਾ ਨਿਭਾ ਰਹੇ ਹਨ
ਹਰਸਿਮਰਤ ਕੌਰ ਬਾਦਲ ਨੇ ਆਪਣੇ ਪੱਤਰ ਰਾਹੀਂ ਅਸ਼ੋਕ ਗਹਿਲੋਤ ਨੂੰ ਲਿਖਿਆ ਹੈ ਕਿ ਨਿਸਵਾਰਥ ਲੰਗਰ ਸੇਵਾ ਤੁਹਾਡੀ ਸਰਕਾਰ ਨੇ ਜ਼ਬਰਦਸਤੀ ਬੰਦ ਕਰ ਦਿੱਤਾ ਹੈ ਇਸ ਵਿੱਚ ਆਪ ਨਿੱਜੀ ਤੌਰ ਤੇ ਦਖਲ ਅੰਦਾਜ਼ੀ ਕਰਕੇ ਮੁੜ ਤੋਂ ਲੰਗਰ ਸੇਵਾ ਚਲਾਉਣ ਦੀ ਬੇਨਤੀ ਕਰਦੇ ਹਨ



Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.