ETV Bharat / state

ਚੋਣਾਂ ਦੌਰਾਨ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ : ਪ੍ਰੋ. ਬਲਜਿੰਦਰ ਕੌਰ

author img

By

Published : Nov 21, 2021, 8:14 AM IST

ਵਿਧਾਇਕਾ ਬਲਜਿੰਦਰ ਕੌਰ (MLA Baljinder Kaur) ਨੇ ਕਿਹਾ ਕਿ ਕਾਂਗਰਸ ਸਰਕਾਰ (Congress Government) ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ , ਜਿਸ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਾਅਦੇ ਪੂਰੇ ਨਾ ਹੋਣ ਦੇ ਚੱਲਦਿਆਂ ਕਾਂਗਰਸ ਨੂੰ ਆਪਣੀ ਪੂਰੀ ਕੈਬਨਿਟ ਦੇ ਨਾਲ-ਨਾਲ ਮੁੱਖ ਮੰਤਰੀ ਤੱਕ ਬਦਲਣਾ ਪਿਆ ਅਤੇ ਨਾਲ ਹੀ ਕਾਂਗਰਸ ਦਾ ਪ੍ਰਧਾਨ ਵੀ ਬਦਲਣਾ ਪਿਆ।

ਚੋਣਾਂ ਦੌਰਾਨ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ : ਪ੍ਰੋ. ਬਲਜਿੰਦਰ ਕੌਰ
ਚੋਣਾਂ ਦੌਰਾਨ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ : ਪ੍ਰੋ. ਬਲਜਿੰਦਰ ਕੌਰ

ਬਠਿੰਡਾ: 'ਆਪ' ਦੀ ਤਲਵੰਡੀ ਸਾਬੋ (Talwandi Sabo) ਤੋਂ ਵਿਧਾਇਕਾ ਬਲਜਿੰਦਰ ਕੌਰ (MLA Baljinder Kaur) ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਵਲੋਂ 2017 'ਚ ਕੀਤੇ ਚੋਣ ਵਾਅਦਿਆਂ 'ਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਆਪਣੇ ਹੀ ਚੋਣ ਵਾਅਦਿਆਂ ਤੋਂ ਮੁਨਕਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਦੀ ਦੁਰਗਤੀ ਜਿੰਨੀ ਕੇਂਦਰ ਸਰਕਾਰ ਨੇ ਕੀਤੀ ਹੈ, ਉਨ੍ਹਾਂ ਹੀ ਸਮੇਂ-ਸਮੇਂ ਦੀਆਂ ਸੂਬੇ ਦੀ ਸਰਕਾਰਾਂ ਵੀ ਜਿੰਮੇਵਾਰ ਹਨ।

ਵਿਧਾਇਕਾ ਬਲਜਿੰਦਰ ਕੌਰ (MLA Baljinder Kaur) ਨੇ ਕਿਹਾ ਕਿ ਕਾਂਗਰਸ ਸਰਕਾਰ (Congress Government) ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ ਮੁਆਫ਼ (Farmers' loan waiver) ਕਰਨ ਦਾ ਵਾਅਦਾ ਕੀਤਾ ਗਿਆ ਸੀ , ਜਿਸ ਨੂੰ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਾਅਦੇ ਪੂਰੇ ਨਾ ਹੋਣ ਦੇ ਚੱਲਦਿਆਂ ਕਾਂਗਰਸ ਨੂੰ ਆਪਣੀ ਪੂਰੀ ਕੈਬਨਿਟ ਦੇ ਨਾਲ-ਨਾਲ ਮੁੱਖ ਮੰਤਰੀ ਤੱਕ ਬਦਲਣਾ ਪਿਆ ਅਤੇ ਨਾਲ ਹੀ ਕਾਂਗਰਸ ਦਾ ਪ੍ਰਧਾਨ ਵੀ ਬਦਲਣਾ ਪਿਆ।

ਚੋਣਾਂ ਦੌਰਾਨ ਕੀਤੇ ਵਾਅਦੇ ਸਰਕਾਰ ਨੇ ਨਹੀਂ ਕੀਤੇ ਪੂਰੇ : ਪ੍ਰੋ. ਬਲਜਿੰਦਰ ਕੌਰ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵਲੋਂ ਐਲਾਨਾਂ ਦੇ ਗੱਫ਼ੇ ਤਾਂ ਦਿੱਤੇ ਜਾ ਰਹੇ ਹਨ, ਪਰ ਉਨ੍ਹਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਕਿਸਾਨਾਂ ਦਾ ਕਰਜ਼ ਮੁਆਫ਼ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਧੰਨਵਾਦ ਕਰੇਗੀ।

ਇਹ ਵੀ ਪੜ੍ਹੋ : ਵਿਸ਼ਵ ਟੈਲੀਵਿਜ਼ਨ ਦਿਵਸ 2021: ਆਓ ਟੈਲੀਵਿਜ਼ਨ ਦੇ ਰੋਜ਼ਾਨਾ ਮੁੱਲ ਨੂੰ ਉਜਾਗਰ ਕਰੀਏ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ (Cotton crop) ਕਾਫ਼ੀ ਖਰਾਬ ਹੋਈ ਹੈ, ਪਰ ਮੁੱਖ ਮੰਤਰੀ ਵਲੋਂ ਮਹਿਜ 17 ਹਜ਼ਾਰ ਮੁਆਵਜ਼ਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 12 ਹਜ਼ਾਰ ਹੀ ਦੇਣਾ ਚਾਹੁੰਦੇ ਸੀ, ਪਰ 17 ਹਜ਼ਾਰ ਵੀ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਧ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (Aam Aadmi Party) ਦੇ ਮੁੱਖ ਮੰਤਰੀ ਚਿਹਰੇ ਨੂੰ ਲੈਕੇ ਬਲਜਿੰਦਰ ਕੌਰ ਨੇ ਕਿਹਾ ਕਿ ਜਲਦ ਹੀ ਪਾਰਟੀ ਵਲੋਂ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਕਾਂਗਰਸ ਅਤੇ ਅਕਾਲੀ ਦਲ ਵਲੋਂ ਵੀ ਮੁੱਖ ਮੰਤਰੀ ਚਿਹਰੇ ਦਾ ਐਲਾਨ ਨਹੀਂ ਕੀਤਾ ਗਿਆ ਤਾਂ 'ਆਪ' ਵੀ ਜਲਦ ਚਿਹਰੇ ਦਾ ਐਲਾਨ ਕਰੇਗੀ। ਇਸ ਦੇ ਨਾਲ ਹੀ ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੇ ਸਵਾਲ 'ਤੇ ਕਿਹਾ ਕਿ ਉਹ ਪਾਰਟੀ ਦੀ ਵਫ਼ਾਦਾਰ ਸਿਪਾਹੀ ਹੈ ਅਤੇ ਜੋ ਵੀ ਪਾਰਟੀ ਫੈਸਲਾ ਕਰੇਗੀ ਉਸ 'ਤੇ ਅਮਲ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ (Sukhjinder Randhawa) ਵਲੋਂ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਇੱਕ ਹੋਰ ਵਿਧਾਇਕਾ ਕਾਂਗਰਸ 'ਚ ਸ਼ਾਮਲ ਹੋਣਾ ਚਾਹੁੰਦੀ ਹੈ ਤਾਂ ਬਲਜਿੰਦਰ ਕੌਰ ਨੇ ਕਿਹਾ ਕਿ ਸਵਾਲ ਹੀ ਨਹੀਂ ਕਿ ਉਹ 'ਆਪ' ਛੱਡ ਕੇ ਕਾਂਗਰਸ 'ਚ ਜਾਣਗੇ। ਉਨ੍ਹਾਂ ਕਿਹਾ ਕਿ ਮਿਹਨਤ ਦੇ ਨਾਲ ਪਾਰਟੀ ਨੂੰ ਖੜਾ ਕਰਨ ਲਈ ਯੋਗਦਾਨ ਦਿੱਤਾ, ਇਸ ਲਈ ਉਹ ਕਦੇ ਵੀ ਕਾਂਗਰਸ 'ਚ ਨਹੀਂ ਜਾਣਗੇ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸੀ 'ਤੇ ਬੋਲੇ ਟਿਕੈਤ: ਸਰਕਾਰ ਵੱਲੋਂ ਨਹੀਂ ਕੋਈ ਪਹਿਲ, ਕਿਸਾਨਾਂ ਦੇ ਸਾਰੇ ਪ੍ਰੋਗਰਾਮ ਤੈਅ

ETV Bharat Logo

Copyright © 2024 Ushodaya Enterprises Pvt. Ltd., All Rights Reserved.