ETV Bharat / state

ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਪਾਇਆ ਘੇਰਾ, CM ਚੰਨੀ ਨੂੰ ਵੀ ਦਿੱਤੀ ਵੱਡੀ ਚਿਤਾਵਨੀ

author img

By

Published : Oct 26, 2021, 7:55 PM IST

ਖਰਾਬ ਹੋਈ ਫਸਲ ਦੇ ਮੁਆਵਜ਼ੇ ਨੂੰ ਲੈਕੇ ਕਿਸਾਨਾਂ ਵੱਲੋਂ ਜਿੱਥੇ ਪਿਛਲੇ 2 ਦਿਨਾਂ ਤੋਂ ਬਠਿੰਡਾ ਵਿਖੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਗਿਆ ਹੈ ਉੱਥੇ ਹੀ ਸੁਣਵਾਈ ਨਾ ਹੋਣ ਨੂੰ ਲੈਕੇ ਕਿਸਾਨਾਂ ਦੇ ਵੱਲੋਂ ਡੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਹੈ। ਇਸਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੀਐਮ ਚੰਨੀ ਦੇ ਕਿਸਾਨਾਂ ਪੱਖੀ ਹੋਣ ਦੇ ਸ਼ਹਿਰਾਂ ਦੇ ਵਿੱਚ ਲੱਗੇ ਫਲੈਕਸ ਬੋਰਡਾਂ ਨੂੰ ਉਤਾਰਿਆ ਜਾਵੇਗਾ।

ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਪਾਇਆ ਘੇਰਾ
ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਪਾਇਆ ਘੇਰਾ

ਬਠਿੰਡਾ: ਸੂਬੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੀਂਹ ਕਾਰਨ ਝੋਨੇ ਦੀ ਖਰਾਬ ਹੋਈ ਫਸਲ ਅਤੇ ਨਰਮੇ ਦੀ ਫਸਲ ਨੂੰ ਲੈਕੇ ਸੂਬਾ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ (Farmers protest) ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਖਰਾਬ ਹੋਈ ਫਸਲ ਦੇ ਮੁਆਵਜੇ ਦੀ ਮੰਗ ਨੂੰ ਲੈਕੇ ਪਿਛਲੇ ਦਿਨੀਂ ਬਠਿੰਡਾ ਦੇ ਮਿੰਨੀ ਸਕੱਤਰੇਤ (Mini Secretariat) ਵਿਖੇ ਧਰਨਾ ਦਿੱਤਾ ਗਿਆ ਸੀ। ਸੁਣਵਾਈ ਨਾ ਹੋਣ ਨੂੰ ਲੈਕੇ ਕਿਸਾਨਾਂ ਦੇ ਵੱਲੋਂ ਡੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ (Farmers protest) ਕਰਦੇ ਹੋਏ ਨਾਅਰੇਬਾਜੀ ਕੀਤੀ ਗਈ।

ਸੁਣਵਾਈ ਨਾ ਹੋਣ ਤੋਂ ਅੱਕੇ ਕਿਸਾਨਾਂ ਨੇ ਡੀਸੀ ਦੀ ਰਿਹਾਇਸ਼ ਨੂੰ ਪਾਇਆ ਘੇਰਾ

ਇਹ ਵੀ ਪੜ੍ਹੋ:ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਤਿਆਰੀ ਸ਼ੁਰੂ !

ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਸਾਨਾਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸ਼ਹਿਰ ਵਿਚ ਲੱਗੇ ਸਰਕਾਰ ਦੇ ਕਿਸਾਨ ਪੱਖੀ ਪੋਸਟਰਾਂ ਨੂੰ ਉਤਾਰਨਗੇ ਅਤੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਡੀਸੀ ਦੀ ਰਿਹਾਇਸ਼ ਦਾ ਘਿਰਾਓ ਕਰਕੇ ਸਰਕਾਰ ਨੂੰ ਇੱਕ ਟ੍ਰੇਰਲ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਦੱਸ ਦਈਏ ਕਿ ਕਿਸਾਨਾਂ ਦੀ ਮੀਂਹ ਕਾਰਨ ਪੱਕੀ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ ਉੱਥੇ ਹੀ ਦੂਜੇ ਪਾਸੇ ਮੰਡੀ ਦੇ ਵਿੱਚ ਵੀ ਪਈ ਫਸਲ ਭਿੱਜ ਚੁੱਕੀ ਹੈ ਜਿਸ ਕਰਕੇ ਕਿਸਾਨ ਚਿੰਤਾ ਦੇ ਵਿੱਚ ਡੁੱਬੇ ਹੋਏ ਹਨ। ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮਆਵਜੇ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਮੁਵਾਅਜਾ ਅਜੇ ਤੱਕ ਨਹੀਂ ਦਿੱਤਾ ਗਿਆ। ਸਰਕਾਰ ਵੱਲੋਂ ਮੁਆਵਜਾ ਦੇਣ ਦਾ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਅਰੂਸਾ ਨੂੰ ਲੈਕੇ ਰੰਧਾਵਾ ਦੀ ਕੈਪਟਨ ਨੂੰ ਇਹ ਵੱਡੀ ਨਸੀਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.