ETV Bharat / state

ਖੇਤਾਂ ਵਿੱਚ ਲੱਗੇ ਸੋਲਰ ਕਿਸਾਨਾਂ ਲਈ ਬਣੇ ਵਰਦਾਨ, ਜਾਣੋ ਕਿਵੇਂ...

author img

By

Published : Jul 4, 2022, 10:35 AM IST

ਖੇਤਾਂ ਵਿੱਚ ਲੱਗੇ ਸੋਲਰ ਕਿਸਾਨਾਂ ਲਈ ਬਣੇ ਵਰਦਾਨ
ਖੇਤਾਂ ਵਿੱਚ ਲੱਗੇ ਸੋਲਰ ਕਿਸਾਨਾਂ ਲਈ ਬਣੇ ਵਰਦਾਨ

ਪੰਜਾਬ ਵਿੱਚ ਝੋਨੇ ਦੀ ਫਸਲ (Paddy crop) ਦੇ ਲਈ ਬਿਜਲੀ ਦੀ ਸਖ਼ਤ ਲੋੜ ਹੈ, ਪਰ ਲਾਈਟ ਘੱਟ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ ਅਤੇ ਹੁਣ ਸੋਲਰ ਮੋਟਰਾਂ ਕਿਸਾਨਾਂ ਦੇ ਲਈ ਵਰਦਾਨ ਬਣੀਆਂ ਹੋਈਆਂ ਹਨl ਜਿਸ ਕਰਕੇ ਕਿਸਾਨ ਹੁਣ ਸੋਲਰ ਮੋਟਰਾਂ ‘ਤੇ ਸਰਕਾਰ ਵੱਲੋਂ ਵੱਡੀ ਸਬਸਿਡੀ (Subsidies) ਦੀ ਮੰਗ ਕਰ ਰਹੇ ਹਨ l

ਬਠਿੰਡਾ: ਗਰਮੀ ਦੇ ਦਿਨਾਂ ਵਿੱਚ ਪੂਰਾ ਪੰਜਾਬ ਬਿਜਲੀ ਸੰਕਟ ਨਾਲ ਜੂਝ (Punjab is facing power crisis) ਰਿਹਾ ਹੈ l ਇਸ ਸੰਕਟ ਵਿੱਚ ਸੋਲਰ ਸਿਸਟਮ (Solar system) ਆਮ ਲੋਕ ਅਤੇ ਕਿਸਾਨਾਂ ਲਈ ਵਰਦਾਨ ਬਣੇ ਹੋਏ ਨਜ਼ਰ ਆ ਰਹੇ ਹਨ l ਕਿਸਾਨਾਂ (Farmers) ਨੂੰ ਝੋਨੇ ਦੀ ਫਸਲ (Paddy crop) ਦੇ ਲਈ ਬਿਜਲੀ ਦੀ ਸਖ਼ਤ ਲੋੜ ਹੈ, ਪਰ ਲਾਈਟ ਘੱਟ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ ਅਤੇ ਹੁਣ ਸੋਲਰ ਮੋਟਰਾਂ ਕਿਸਾਨਾਂ ਦੇ ਲਈ ਵਰਦਾਨ ਬਣੀਆਂ ਹੋਈਆਂ ਹਨ l ਜਿਸ ਕਰਕੇ ਕਿਸਾਨ ਹੁਣ ਸੋਲਰ ਮੋਟਰਾਂ ‘ਤੇ ਸਰਕਾਰ ਵੱਲੋਂ ਵੱਡੀ ਸਬਸਿਡੀ (Subsidies) ਦੀ ਮੰਗ ਕਰ ਰਹੇ ਹਨ l

ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਇਹ ਸੋਲਰ ਸਿਸਟਮ ਅੱਜ-ਕੱਲ੍ਹ ਕਿਸਾਨਾਂ ਲਈ ਵਰਦਾਨ ਬਣਦੇ ਨਜ਼ਰ ਆ ਰਹੇ ਹਨl ਕਿਉਂਕਿ ਗਰਮੀ ਦੇ ਦਿਨਾਂ ਵਿੱਚ ਬਿਜਲੀ ਕਾਫ਼ੀ ਆਉਦੀ ਹੈ ਅਤੇ ਲੰਬੇ-ਲੰਬੇ ਕੱਟ ਲੱਗਦੇ ਹਨl ਦੂਸਰੇ ਪਾਸੇ ਕਿਸਾਨਾਂ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈl ਜਿਸ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੇ ਇਹ ਸੋਲਰ ਪੰਪ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੇ ਹਨl

ਖੇਤਾਂ ਵਿੱਚ ਲੱਗੇ ਸੋਲਰ ਕਿਸਾਨਾਂ ਲਈ ਬਣੇ ਵਰਦਾਨ

ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਸੋਲਰ (Solar) ਨਾਲ ਮੋਟਰਾਂ ਚੱਲਣ ਕਰਕੇ ਉਹ ਕਾਫ਼ੀ ਸਕੂਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਸੋਲਰ ਵੋਟਰ ਨੂੰ ਲੈਕੇ ਲੋਕਾਂ ਵਿੱਚ ਜਾਗਰੂਕਾਂ ਫੈਲਾਉਣੀ ਚਾਹੀਦੀ ਹੈ ਤਾਂ ਜੋ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਦਾ ਜੀਵਨ ਪੱਧਰ ਕਾਫ਼ੀ ਉਪਰ ਉੱਠਗੇ।

ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕਿਸਾਨੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਉੱਪਰੋਂ ਮਹਿੰਗੇ ਭਾਅ ਦਾ ਡੀਜ਼ਲ ਮਚਾ ਕੇ ਕਿਸਾਨ ਝੋਨਾ ਪਾਲਣ ਲਈ ਮਜ਼ਬੂਰ ਹਨ l ਉਨ੍ਹਾਂ ਕਿਹਾ ਕਿ ਬੇਸ਼ਕ 8 ਘੰਟੇ ਲਾਈਟ ਦੇਣ ਦਾ ਸਰਕਾਰ ਦਾਅਵਾ ਕਰਦੀ ਹੈ, ਪਰ ਇਹ ਦਾਅਵਾ ਹਵਾ ਵਿੱਚ ਨਜ਼ਰ ਆ ਰਹੇ ਹਨ, ਜਿਸ ਕਰਕੇ ਹੁਣ ਉਨ੍ਹਾਂ ਦੇ ਖੇਤਾਂ ਵਿੱਚ ਲੱਗੇ ਸੋਲਰ ਪੰਪ ਹੀ ਉਨ੍ਹਾਂ ਲਈ ਵਰਦਾਨ ਸਾਬਤ ਹੋ ਰਹੇ ਹਨ

ਇਹ ਵੀ ਪੜ੍ਹੋ: ਹੁਣ ਸਰਹੱਦੀ ਕਸਬੇ ’ਚ ਥਾਂ-ਥਾਂ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ

ETV Bharat Logo

Copyright © 2024 Ushodaya Enterprises Pvt. Ltd., All Rights Reserved.