ETV Bharat / state

ਡੇਰਾ ਪ੍ਰੇਮੀਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ, ਸੰਗਤ ਦਾ ਆਇਆ ਹੜ੍ਹ

author img

By

Published : May 14, 2023, 6:08 PM IST

Updated : May 14, 2023, 7:29 PM IST

Dera prami celebrated the foundation day of Dera Sacha Sauda
Dera prami celebrated the foundation day of Dera Sacha Sauda

ਸਥਿਤ ‘ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ’ ਵਿਖੇ ਮਈ ਮਹੀਨੇ ਦੇ ‘ਪਵਿੱਤਰ ਭੰਡਾਰੇ’ ਦੀ ਖੁਸ਼ੀ ਦੀ ਨਾਮ ਚਰਚਾ ਹੋਈ। ਇਸ ਸਤਿਸੰਗ ਦੌਰਾਨ ਡੇਰਾ ਪ੍ਰੇਮੀਆਂ ਨੇ ਲੋੜਵੰਦਾਂ ਦੀ ਮਦਦ ਕਰਕੇ ਪਵਿੱਤਰ ਭੰਡਾਰਾ ਮਨਾਇਆ।

ਡੇਰਾ ਪ੍ਰੇਮੀਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਡੇਰਾ ਸੱਚਾ ਸੌਦਾ ਦਾ ਸਥਾਪਨਾ ਦਿਵਸ

ਬਠਿੰਡਾ: ਡੇਰਾ ਸੱਚਾ ਸੌਦਾ ਸਿਰਸਾ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਐਤਵਾਰ ਨੂੰ ਬਠਿੰਡਾ ਦੇ ਸਲਾਬਤਪੁਰਾ ਵਿਖੇ ਸਥਿਤ ‘ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ’ ਵਿਖੇ ਮਈ ਮਹੀਨੇ ਦੇ ‘ਪਵਿੱਤਰ ਭੰਡਾਰੇ’ ਦੀ ਖੁਸ਼ੀ ਦੀ ਨਾਮ ਚਰਚਾ ਹੋਈ। ਇਸ ਸਤਿਸੰਗ ਦੌਰਾਨ ਡੇਰਾ ਪ੍ਰੇਮੀਆਂ ਨੇ ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਗਿਆ। ਇਸ ਭੰਡਾਰੇ ਦੀ ਨਾਮ ਚਰਚਾ ’ਚ ਸਖ਼ਤ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਧ ਸੰਗਤ ਪੁੱਜੀ।

ਡੇਰਾ ਪ੍ਰੇਮੀਆਂ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕੀਤੇ:- ਇਸ ਮੌਕੇ ਡੇਰਾ ਪ੍ਰੇਮੀਆਂ ਨੇ ਗੁਰਮੀਤ ਰਾਮ ਰਹੀਮ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜ ਕੀਤੇ, ਜਿਨ੍ਹਾਂ ਤਹਿਤ 75 ਲੋੜਵੰਦਾਂ ਰਾਸ਼ਨ ਵੰਡਿਆ ਗਿਆ, 75 ਲੋੜਵੰਦ ਬੱਚਿਆਂ ਨੂੰ ਕੱਪੜੇ ਤੇ ਗਰਮੀਆਂ ਦੇ ਇਸ ਮੌਸਮ ’ਚ ਪੰਛੀਆਂ ਨੂੰ ਭੁੱਖ-ਪਿਆਸ ਤੋਂ ਬਚਾਉਣ ਲਈ ਪਾਣੀ ਰੱਖਣ ਵਾਲੇ 175 ਕਟੋਰੇ ਵੰਡੇ ਗਏ। ਇਸ ਦੌਰਾਨ ਹੀ ਡੇਰੇ ਦੀ ਸਾਧ ਸੰਗਤ ਵੱਲੋਂ ਏਕਤਾ ’ਚ ਰਹਿ ਕੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣ ਦਾ ਸੰਕਲਪ ਵੀ ਦੁਹਰਾਇਆ ਗਿਆ।


1948 ’ਚ ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਪਨਾ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਸਿਰਸਾ ਦੀ ਸਥਾਪਨਾ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਅਪ੍ਰੈਲ 1948 ’ਚ ਕੀਤੀ ਸੀ ਅਤੇ ਮਈ ਮਹੀਨੇ ’ਚ ਪਹਿਲੀ ਵਾਰ ਡੇਰੇ ’ਚ ਸਤਿਸੰਗ ਫਰਮਾਇਆ ਸੀ। ਸਾਧ ਸੰਗਤ ਨੂੰ ਇਹ ਜਾਣਕਾਰੀ ਗੁਰਮੀਤ ਰਾਮ ਰਹੀਮ ਨੇ 29 ਅਪ੍ਰੈਲ ਨੂੰ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਮੌਕੇ ਭੇਜੇ 15ਵੇਂ ਪਵਿੱਤਰ ਸੰਦੇਸ਼ ਰਾਹੀਂ ਦਿੱਤੀ ਸੀ ਤੇ ਨਾਲ ਹੀ ਫਰਮਾਇਆ ਸੀ ਕਿ ਸਾਧ ਸੰਗਤ ਹੁਣ ਮਈ ਮਹੀਨੇ ਨੂੰ ਵੀ ‘ਪਵਿੱਤਰ ਸਤਿਸੰਗ ਭੰਡਾਰੇ’ ਦੇ ਰੂਪ ’ਚ ਮਨਾਇਆ ਕਰੇਗੀ।

ਸਲਾਬਤਪੁਰਾ ’ਚ ਸਤਿਸੰਗ ਭੰਡਾਰੇ ਦੀ ਨਾਮ ਚਰਚਾ:- ਅੱਜ ਐਤਵਾਰ ਨੂੰ ਪੰਜਾਬ ਦੀ ਸਾਧ ਸੰਗਤ ਵੱਲੋਂ ਸਲਾਬਤਪੁਰਾ ’ਚ ਸਤਿਸੰਗ ਭੰਡਾਰੇ ਦੀ ਨਾਮ ਚਰਚਾ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਸਾਧ ਸੰਗਤ ਪੁੱਜੀ। ਇਸ ਮੌਕੇ ਟੀਵੀ ਸਕਰੀਨਾਂ ਰਾਹੀਂ ਗੁਰਮੀਤ ਰਾਮ ਰਹੀਮ ਦੇ ਪਵਿੱਤਰ ਅਨਮੋਲ ਬਚਨ ਵੀ ਸੁਣਾਏ ਗਏ।

ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਦਾ ਸਤਿਸੰਗ ਹੋਇਆ:- ਇਸੇ ਦੌਰਾਨ ਟੀਵੀ ਸਕਰੀਨਾਂ ਰਾਹੀਂ ਚੱਲ ਰਹੇ ਸਤਿਸੰਗ ਵਿੱਚ ਗੁਰਮੀਤ ਰਾਮ ਰਹੀਮ ਕਿਹਾ ਕਿ ਪ੍ਰੇਮ ਭਾਵਨਾ ਨਾਲ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਤੇ ਇਹ ਪ੍ਰਮਾਤਮਾ ਜ਼ਰੇ-ਜ਼ਰੇ ’ਚ ਵੱਸਦਾ ਹੈ। ਇਸੇ ਦੌਰਾਨ ਰਾਮ ਰਹੀਮ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਕਿਸੇ ਵੀ ਧਰਮ ਦੀ ਨਿੰਦਿਆ ਨਹੀਂ ਕਰਦੀ। ਨਿੰਦਿਆਂ ਕਰ ਨੀ ਤਾਂ ਦੂਰ .. ਇਹ ਸਾਰੇ ਧਰਮਾਂ ਨੂੰ ਸਿਜ਼ਦਾ ਕਰਦੀ ਹੈ। ਸਤਿਸੰਗ ਵਿੱਚ ਰਾਮ ਰਹੀਮ ਨੇ ਅੱਗੇ ਸੁਣਾਇਆ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਸਭ ਨਾਲ ਪਿਆਰ ਤੇ ਮੁਹੱਬਤ ਕਰਦੇ ਹਾਂ।

'ਧਰਮਾਂ ਦੀ ਸਿੱਖਿਆ ਮੁਤਾਬਿਕ ਮਨੁੱਖ ਨੂੰ ਵਿਖਾਵਾ ਨਹੀਂ ਕਰਨਾ ਚਾਹੀਦਾ':- ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਨੇ ਦੱਸਿਆ ਕਿ ਧਰਮਾਂ ਦੀ ਸਿੱਖਿਆ ਮੁਤਾਬਿਕ ਮਨੁੱਖ ਨੂੰ ਵਿਖਾਵਾ ਨਹੀਂ ਕਰਨਾ ਚਾਹੀਦਾ, ਬੱਸ ਉਸ ਮਾਨਵਤਾ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ ਫਿਰ ਅੰਦਰ ਬਾਹਰ ਕਿਸੇ ਚੀਜ਼ ਦੀ ਕਮੀਂ ਨਹੀਂ ਰਹਿੰਦੀ। ਗੁਰਮੀਤ ਰਾਮ ਰਹੀਮ ਨੇ ਫਰਮਾਇਆ ਕਿ ਰੂਹਾਨੀ ਸਤਿਸੰਗਾਂ ਦੇ ਸਫ਼ਰਨਾਮੇ ਦੌਰਾਨ ਆਮ ਲੋਕਾਂ ਵੱਲੋਂ ਪੁੱਛਿਆ ਜਾਂਦਾ ਕਿ ਸਾਧ ਸੰਗਤ ਨੂੰ ਅਜਿਹਾ ਕੀ ਪਿਆਉਂਦੇ ਹੋ ਜਿਹੜਾ ਇਹ ਖੂਨਦਾਨ, ਗੁਰਦਾ ਦਾਨ ਆਦਿ ਲਈ ਵੀ ਤਿਆਰ ਰਹਿੰਦੇ ਹਨ ਤੇ ਉਨਾਂ ਨੇ ਕਿਹਾ ਕਿ ਅਸੀਂ ਸਾਧ ਸੰਗਤ ਨੂੰ ਰਾਮ-ਨਾਮ ਦਾ ਪਿਆਲਾ ਪਿਆਉਂਦੇ ਹਾਂ।

'ਪ੍ਰਮਾਤਮਾ ਹਰ ਕਣ-ਕਣ ਵਿੱਚ ਮੌਜੂਦ':- ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਨੇ ਦੱਸਿਆ ਕਿ ਪ੍ਰਮਾਤਮਾ ਹਰ ਥਾਂ, ਹਰ ਕਣ-ਕਣ ’ਚ ਹੈ, ਇਸ ਲਈ ਕਿਤੇ ਵੀ ਕੋਈ ਵੀ ਬੁਰਾਈ, ਗਲਤ ਕੰਮ ਨਾ ਕਰੋ ਕਿਉਂਕਿ ਹਰ ਗੱਲ ਦਾ ਪਤਾ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਲੱਗਦਾ ਰਹਿੰਦਾ ਹੈ। ਗੁਰਮੀਤ ਰਾਮ ਰਹੀਮ ਨੇ ਫਰਮਾਇਆ ਕਿ ਸਾਡੇ ਵਰਗੀ ਸੱਭਿਅਤਾ, ਜੋ ਸਾਡੇ ਗੁਰੂਆਂ-ਪੀਰਾਂ ਨੇ ਸਾਨੂੰ ਦਿੱਤੀ ਹੈ, ਉਸ ਵਰਗੀ ਵਿਸ਼ਵ ’ਚ ਕਿਧਰੇ ਵੀ ਨਹੀਂ। ਆਪ ਜੀ ਫ਼ਰਮਾਇਆ ਕਿ ਦਿਖਾਵੇ ’ਤੇ ਜ਼ੋਰ ਨਾ ਦਿਓ ਬਲਕਿ ਅਮਲਾਂ ’ਤੇ ਜ਼ੋਰ ਦਿਓ, ਅਮਲ ਕਰਨਾ ਸਿੱਖੋ। ਰੱਬ ਦਾ ਨਾਂਅ ਕੋਈ ਕਮੀਂ ਨਹੀਂ ਰੱਖਦਾ ਬੱਸ ਇਨਸਾਨ ਆਪਣੀ ਨੀਅਤ ਸਾਫ਼ ਰੱਖੇ, ਜੇਕਰ ਬਚਨ ਮੰਨੋਂਗੇ ਤਾਂ ਖੁਸ਼ੀਆਂ ਹਾਸਿਲ ਕਰੋਂਗੇ ।

'ਕਦੇ ਵੀ ਕਿਸੇ ਧਰਮ ਦੀ ਨਿੰਦਿਆ ਨਾ ਕਰੋ':- ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਨੇ ਦੱਸਿਆ ਕਿ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਬਿਨ੍ਹਾਂ ਕੁੱਝ ਨਹੀਂ ਮਿਲਦਾ। ਜੇਕਰ ਰੱਬ ਨੂੰ ਪਾਉਣਾ ਹੈ ਤਾਂ ਮਿਹਨਤ ਕਰਦਿਆਂ ਬੁਰਾਈਆਂ ਦਾ ਤਿਆਗ ਕਰਨਾ ਵੀ ਮਿਹਨਤ ਹੈ। ਨਿੰਦਿਆਂ ਪ੍ਰਥਾਏ ਗੁਰਮੀਤ ਰਾਮ ਰਹੀਮ ਨੇ ਫਰਮਾਇਆ ਕਿ ਕਦੇ ਵੀ ਕਿਸੇ ਧਰਮ ਦੀ ਨਿੰਦਿਆ ਨਾ ਕਰੋ। ਆਪਣੇ ਮਾਂ-ਬਾਪ ਦੀ ਨਿੰਦਿਆ ਨਾ ਕਰੋ ਕਿਉਂਕਿ ਜੇਕਰ ਤੁਸੀਂ ਉਨ੍ਹਾਂ ਦੀ ਨਿੰਦਿਆ ਕਰੋਂਗੇ ਤਾਂ ਤੁਹਾਡੇ ਬਾਰੇ ਸੋਚਿਆ ਜਾਵੇਗਾ ਕਿ ਜੋ ਆਪਣੇ ਮਾਪਿਆਂ ਦੀ ਨਿੰਦਿਆ ਕਰ ਰਿਹਾ ਹੈ ਇਹ ਖੁਦ ਵੀ ਚੰਗਾ ਨਹੀਂ ਹੋਵੇਗਾ।

'ਮਾਂ-ਬਾਪ ਦੀ ਇੱਜ਼ਤ ਕਰੋ':- ਪਤੀ-ਪਤਨੀ ਦੇ ਰਿਸ਼ਤੇ ਦਾ ਜ਼ਿਕਰ ਕਰਦਿਆਂ ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਨੇ ਦੱਸਿਆ ਕਿ ਜੇਕਰ ਚਾਹੁੰਦੇ ਹੋ ਕਿ ਪਤਨੀ, ਤੁਹਾਡੇ ਮਾਂ-ਬਾਪ ਦੀ ਇੱਜ਼ਤ ਸਤਿਕਾਰ ਕਰੇ ਤਾਂ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਪਤਨੀ ਦੇ ਮਾਪਿਆਂ ਦਾ ਵੀ ਓਨਾਂ ਹੀ ਸਤਿਕਾਰ ਕੀਤਾ ਜਾਵੇ। ਇਸ ਲਈ ਦੋਵੇਂ ਪਾਸੇ ਦੋਵਾਂ ਨੂੰ ਹੀ ਚਾਹੀਦਾ ਹੈ ਕਿ ਇੱਕ-ਦੂਜੇ ਦੇ ਪਰਿਵਾਰਾਂ ਦਾ ਹੀ ਨਹੀਂ ਬਲਕਿ ਸਭ ਨਾਲ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਇਹੋ ਸਿੱਖਿਆ ਸਾਨੂੰ ਸਾਡੇ ਗੁਰੂਆਂ-ਪੀਰਾਂ ਨੇ ਸਿਖਾਈ ਹੈ।

'ਨੌਜਵਾਨਾਂ ਨੂੰ ਸਤਿਸੰਗਾਂ ’ਚ ਲਿਆਂਦਾ ਜਾਵੇ':- ਸਮਾਜ ’ਚ ਫੈਲੇ ਨਸ਼ਿਆਂ ਦੇ ਕਹਿਰ ਬਾਰੇ ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਨੇ ਦੱਸਿਆ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਤਿਸੰਗਾਂ ’ਚ ਲਿਆਂਦਾ ਜਾਵੇ ਤਾਂ ਜੋ ਉਹ ਨਸ਼ਿਆਂ ਦਾ ਤਿਆਗ ਕਰਕੇ ਸੁਖੀ-ਸੁਖੀ ਜ਼ਿੰਦਗੀ ਬਤੀਤ ਕਰਨ। ਗੁਰਮੀਤ ਰਾਮ ਰਹੀਮ ਨੇ ਫਰਮਾਇਆ ਕਿ ਮਾਲਕ ਦਾ ਨਾਮ ਜਪਦੇ ਹੋਏ ਸਭ ਦਾ ਭਲਾ ਮੰਗਿਆ ਤੇ ਕਰਿਆ ਕਰੋ। ਜਿੰਨ੍ਹਾਂ ਹੋ ਸਕੇ ਨੇਕੀ ਦੇ ਕੰਮ ਕਰੋ, ਯਕੀਨ ਮੰਨੋ ਮਾਲਕ ਤੁਹਾਡੇ ਅੰਦਰ ਕੋਈ ਕਮੀਂ ਨਹੀਂ ਆਉਣ ਦੇਵੇਗਾ। ਇਸ ਤੋਂ ਪਹਿਲਾਂ ਨਾਮ ਚਰਚਾ ਦੌਰਾਨ ਗੁਰਮੀਤ ਰਾਮ ਰਹੀਮ ਵੱਲੋਂ 29 ਅਪ੍ਰੈਲ ਨੂੰ ਭੇਜੀ ਗਈ 15ਵੀਂ ਚਿੱਠੀ ਵੀ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ।

ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਡਾਕੂਮੈਟਰੀ ਦਿਖਾਈ:- ਇਸ ਦੌਰਾਨ ਟੀਵੀ ਸਕਰੀਨਾਂ ਰਾਹੀ ਗੁਰਮੀਤ ਰਾਮ ਰਹੀਮ ਨੇ ਦੱਸਿਆ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਗਾਏ ਗਏ ਭਜਨ ‘ਜਾਗੋ ਦੇਸ਼ ਦੇ ਲੋਕੋ’ ਅਤੇ ‘ਆਸ਼ਰੀਵਾਦ ਮਾਓ ਕਾ’ ਚਲਾਏ ਗਏ ਅਤੇ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਡਾਕੂਮੈਟਰੀ ਸਾਧ ਸੰਗਤ ਨੂੰ ਦਿਖਾਈ ਗਈ। ਗੁਰਮੀਤ ਰਾਮ ਰਹੀਮ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗਏ ਭਜਨਾਂ ਨੂੰ ਸੁਣਕੇ ਲੱਖਾਂ ਲੋਕ ਨਸ਼ਿਆਂ ਦਾ ਰਾਹ ਤਿਆਗ ਚੁੱਕੇ ਹਨ ਅਤੇ ਹੋਰ ਵੀ ਰੋਜ਼ਾਨਾ ਨਸ਼ੇ ਛੱਡਣ ਆ ਰਹੇ ਹਨ। ਨਾਮ ਚਰਚਾ ਦੀ ਸਮਾਪਤੀ ’ਤੇ ਸਾਧ ਸੰਗਤ ਨੂੰ ਕੁੱਝ ਹੀ ਮਿੰਟਾਂ ’ਚ ਲੰਗਰ ਭੋਜਨ ਛਕਾਇਆ ਗਿਆ।

Last Updated :May 14, 2023, 7:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.