ETV Bharat / state

ਪੰਜਾਬ ਦੀ ਪੋਲਟਰੀ ਇੰਡਸਟਰੀ ਦੀਆਂ ਵਧੀਆਂ ਮੁਸ਼ਕਲਾਂ, ਕਾਰੋਬਾਰੀਆਂ ਵੱਲੋਂ ਆਂਡੇ 'ਤੇ MSP ਦੀ ਮੰਗ

author img

By

Published : Jun 1, 2023, 11:52 AM IST

ਪੰਜਾਬ ਦੇ ਪੋਲਟਰੀ ਫਾਰਮਮਿੰਗ ਕਰਨ ਵਾਲੇ ਵਪਾਰੀਆਂ ਮੁਤਾਬਕ ਇਹ ਕੰਮ ਘਾਟੇ ਵੱਲ ਜਾ ਰਿਹਾ ਹੈ। ਫੀਡ ਅਤੇ ਦਵਾਈਆਂ ਦੀਆਂ ਕੀਮਤਾਂ ਵਿਚ ਹੋਏ ਭਾਰੀ ਵਾਧੇ ਤੋਂ ਬਾਅਦ ਪੋਲਟਰੀ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਤੋਂ ਬਾਅਦ ਕਾਰੋਬਾਰੀਆਂ ਵੱਲੋਂ ਆਂਡਿਆਂ ਉੱਤੇ ਐਮਐਸਪੀ ਦੀ ਮੰਗ ਕੀਤੀ ਹੈ।

Demand for MSP on Eggs, Bathinda, Poultry Farms
ਪੋਲਟਰੀ ਫਾਰਮ ਪੰਜਾਬ

ਪੋਲਟਰੀ ਫਾਰਮਮਿੰਗ ਕਰਨ ਵਾਲੇ ਵਪਾਰੀ ਘਾਟੇ ਵਿੱਚ

ਬਠਿੰਡਾ: ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ, ਪਰ ਹੁਣ ਇਨ੍ਹਾਂ ਸਹਾਇਕ ਧੰਦਿਆਂ ਵਿੱਚ ਲਗਾਤਾਰ ਤਬਦੀਲੀ ਤੋਂ ਬਾਅਦ ਇਹ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨ ਨਿੱਜੀ ਘਾਟਾ ਝੱਲਣ ਲਈ ਮਜਬੂਰ ਹੋ ਗਏ ਹਨ। ਪੰਜਾਬ ਵਿੱਚ ਵੱਡੀ ਪੱਧਰ ਉੱਤੇ ਫੈਲਿਆ ਪੋਲਟਰੀ ਦਾ ਕਾਰੋਬਾਰ ਵੱਡੀ ਪੱਧਰ 'ਤੇ ਵਿੱਤੀ ਘਾਟੇ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਦਾ ਵੱਡਾ ਕਾਰਨ ਪੋਲਟਰੀ ਫਾਰਮ ਵਿੱਚ ਵਰਤੀ ਜਾਣ ਵਾਲੀ ਫ਼ੀਡ ਅਤੇ ਦਵਾਈਆਂ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਮੰਨਿਆ ਜਾ ਰਿਹਾ ਹੈ।

Demand for MSP on Eggs, Bathinda, Poultry Farms
ਪੋਲਟਰੀ ਫਾਰਮ 'ਚ ਆਉਂਦੀਆਂ ਸਮੱਸਿਆਵਾਂ

ਪੰਜਾਬ 'ਚ 20 ਫੀਸਦੀ ਪੋਲਟਰੀ ਫਾਰਮ ਬੰਦ ਹੋਣ ਦੀ ਕਗਾਰ 'ਤੇ: ਪੋਲਟਰੀ ਦੇ ਕਾਰੋਬਾਰ ਨਾਲ ਜੁੜੇ ਹੋਏ ਰੋਹਿਤ ਗਾਰਗੀ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਪੰਜਾਬ ਦੇ ਪੋਲਟਰੀ ਇੰਡਸਟਰੀ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਅਤੇ ਪੰਜਾਬ ਵਿੱਚ 20 ਫੀਸਦੀ ਦੇ ਕਰੀਬ ਪੋਲਟਰੀ ਫਾਰਮ ਬੰਦ ਹੋਣ ਦੀ ਕਗਾਰ 'ਤੇ ਪਹੁੰਚ ਗਏ ਹਨ।

ਇਕ ਪਾਸੇ ਜਿੱਥੇ ਆਂਡਿਆਂ ਦੇ ਰੇਟ ਵਿੱਚ 10 ਤੋਂ 15 ਫੀਸਦੀ ਦਾ ਵਾਧਾ ਹੋਇਆ ਹੈ, ਉਥੇ ਹੀ ਪੋਲਟਰੀ ਫਾਰਮ ਵਿੱਚ ਵਰਤੀ ਜਾਣ ਵਾਲੀ ਫ਼ੀਡ ਅਤੇ ਦਵਾਈਆ ਦੀਆਂ ਕੀਮਤਾਂ ਲਗਭਗ ਦੋ ਗੁਣਾਂ ਵਧੀਆਂ ਹਨ। ਇਸ ਕਾਰਨ ਵੱਡੇ ਪੋਲਟਰੀ ਫਾਰਮ ਮਾਲਕ ਵੱਡੇ ਵਿੱਤੀ ਨੁਕਸਾਨ ਝੱਲਣ ਲਈ ਮਜਬੂਰ ਹੋ ਰਹੇ ਹਨ।

Demand for MSP on Eggs, Bathinda, Poultry Farms
ਆਂਡਿਆਂ 'ਤੇ ਐਮਐਸਪੀ ਦੀ ਮੰਗ

ਯੂਪੀ ਸਰਕਾਰ ਦੀ ਗ਼ਲਤ ਸ਼ਰਤ: ਰੋਹਿਤ ਗਾਰਗੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਅੰਡਿਆਂ ਦੀ ਢੋਆ-ਢੁਆਈ ਰੈਫਰੀਜਰੇਟਰ ਵਾਹਨ ਰਾਹੀਂ ਕਰਨ ਦੀ ਸ਼ਰਤ ਰੱਖੀ ਗਈ ਹੈ, ਜੋ ਕਿ ਬਿਲਕੁਲ ਵੀ ਪ੍ਰੈਕਟੀਕਲ ਨਹੀਂ ਹੈ। ਪੰਜਾਬ ਦਾ ਪੋਲਟਰੀ ਫਾਰਮ ਵੀ ਇਸ ਨਾਲ ਪ੍ਰਭਾਵਿਤ ਹੋਇਆ ਹੈ, ਕਿਉਂਕਿ ਰੈਫਰੀਜਰੇਟਰ ਦੀ ਸ਼ਰਤ ਲਗਾਏ ਜਾਣ ਨਾਲ ਪੰਜਾਬ ਦੇ ਪੋਲਟਰੀ ਫਾਰਮ ਮਾਲਕਾਂ ਆਂਡੇ ਉੱਤਰ ਪ੍ਰਦੇਸ਼ ਵਿੱਚ ਨਹੀਂ ਭੇਜ ਰਹੇ।

Demand for MSP on Eggs, Bathinda, Poultry Farms
ਪੋਲਟਰੀ ਫਾਰਮ ਕਿਵੇਂ ਖੋਲ੍ਹੀਏ

ਰੋਹਿਤ ਨੇ ਕਿਹਾ ਕਿ ਫਾਰਮ ਤੋਂ ਦੁਕਾਨ ਅਤੇ ਦੁਕਾਨ ਤੋਂ ਰੇੜੀ ਤੱਕ ਆਂਡੇ ਨੂੰ ਰੈਫਰੀਜਰੇਟਰ ਵਿੱਚ ਨਹੀਂ ਰੱਖਿਆ ਜਾ ਸਕਦਾ। ਇੱਕ ਪਾਸੇ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਕੋਲਡ ਸਟੋਰ ਵਿੱਚ ਰੱਖੇ ਆਂਡੇ ਨੂੰ ਤਿੰਨ ਦਿਨਾਂ ਵਿੱਚ ਵਰਤਿਆ ਜਾਵੇ, ਪਰ ਦੂਸਰੇ ਪਾਸੇ ਉਨ੍ਹਾਂ ਵੱਲੋਂ ਰੈਫਰੀਜਰੇਟਰ ਦੀ ਸ਼ਰਤ ਲਗਾਈ ਜਾ ਰਹੀ ਹੈ, ਜੋ ਕਿ ਸਰਾਸਰ ਗ਼ਲਤ ਹੈ।



Demand for MSP on Eggs, Bathinda, Poultry Farms
ਸਰਕਾਰੀ ਸਕੀਮਾਂ ਤੇ ਸਬਸਿਡੀਆਂ

ਆਂਡਿਆਂ 'ਤੇ MSP ਦੀ ਮੰਗ: ਰੋਹਿਤ ਗਾਰਗੀ ਨੇ ਕਿਹਾ ਕਿ ਪੋਲਟਰੀ ਫਾਰਮ ਮਾਲਕਾਂ ਨੂੰ ਹੋਰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਨਵਰ ਨੂੰ ਇਹ ਈਡੀਐਸ ਦੀ ਬੀਮਾਰੀ ਹੋਣ ਤੋਂ ਬਾਅਦ ਉਸ ਦੀ ਫ਼ੀਡ ਖਰਾਕ ਉਨੀਂ ਹੀ ਰਹਿੰਦੀ ਹੈ, ਪਰ ਆਂਡੇ ਦੀ ਪੈਦਾਵਾਰ 25 ਤੋਂ 30 ਫੀਸਦੀ ਤੱਕ ਹੀ ਰਹਿ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਸਹਾਇਕ ਧੰਦੇ ਵਜੋ ਪੋਲਟਰੀ ਫਾਰਮ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ, ਤਾਂ ਬਾਕੀ ਫਸਲਾਂ ਵਾਂਗ ਹੀ ਆਂਡੇ ਉੱਤੇ ਵੀ ਐਮਐਸਪੀ ਦਿੱਤੀ ਜਾਣੀ ਚਾਹੀਦੀ ਹੈ। ਤਾਂ, ਜੋ ਪੋਲਟਰੀ ਫਾਰਮ ਮਾਲਕਾਂ ਨੂੰ ਵਿੱਤੀ ਨੁਕਸਾਨ ਤੋਂ ਬਚਾਇਆ ਜਾ ਸਕੇ। ਇਥੇ ਦੱਸਣਯੋਗ ਹੈ ਕਿ ਆਮ ਦਿਨਾਂ ਵਿੱਚ ਵਿਕਣ ਵਾਲੇ ਆਂਡੇ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਆਂਡਿਆਂ ਦੀ ਪ੍ਰਤੀ ਟ੍ਰੇਅ ਵਿੱਚ 25 ਤੋਂ 30 ਰੁਪਏ ਦਾ ਵਾਧਾ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.