ETV Bharat / state

ਗਊ ਸੇਵਾ ਸਦਨ ਵੱਲੋਂ ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਈ ਗਊ ਵੰਸ਼ ਲਈ ਡਿਸਪੈਂਸਰੀ ਦੀ ਸ਼ੁਰੂਆਤ

author img

By

Published : May 26, 2023, 11:36 AM IST

Cow Seva Sadan opened a dispensary for sick and accident victims of cows
ਗਊ ਸੇਵਾ ਸਦਨ ਵੱਲੋਂ ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਈ ਗਊ ਵੰਸ਼ ਲਈ ਡਿਸਪੈਂਸਰੀ ਦੀ ਸ਼ੁਰੂਆਤ

ਗਊਸ਼ਾਲਾ ਪ੍ਰਬੰਧਕ ਕਮੇਟੀ ਬਠਿੰਡਾ ਵੱਲੋਂ ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਏ ਗਊ ਵੰਸ਼ ਦੀ ਦੇਖ-ਰੇਖ ਲਈ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਡਿਸਪੈਂਸਰੀ ਬਣਾਈ ਗਈ ਹੈ। ਗਊਸ਼ਾਲਾ ਵਿੱਚ ਇਸ ਸਮੇਂ 3100 ਗਊ ਵੰਸ਼ ਦੀ ਦੇਖ-ਰੇਖ ਕੀਤੀ ਜਾ ਰਹੀ ਹੈ।

ਗਊ ਸੇਵਾ ਸਦਨ ਵੱਲੋਂ ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਈ ਗਊ ਵੰਸ਼ ਲਈ ਡਿਸਪੈਂਸਰੀ ਦੀ ਸ਼ੁਰੂਆਤ

ਬਠਿੰਡਾ : ਭਾਰਤੀ ਸੰਸਕ੍ਰਿਤੀ ਵਿਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਗਊ ਵੰਸ਼ ਦੀ ਸਾਂਭ-ਸੰਭਾਲ ਲਈ ਜਿਥੇ ਹਰ ਸ਼ਹਿਰ ਵਿੱਚ ਗਊਸ਼ਾਲਾਵਾਂ ਖੋਲ੍ਹੀਆਂ ਗਈਆਂ ਹਨ, ਉਥੇ ਹੀ ਸਰਕਾਰ ਵੱਲੋਂ ਗਊ ਵੰਸ਼ ਲਈ ਚੰਗੇ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ ਉਤੇ ਗਊ ਸੈਸ ਦੇ ਰੂਪ ਵਿਚ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ। ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਏ ਗਊ ਵੰਸ਼ ਦੀ ਦੇਖ-ਰੇਖ ਲਈ ਗਊਸ਼ਾਲਾ ਬਠਿੰਡਾ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਇਨ੍ਹਾਂ ਦੇ ਇਲਾਜ ਲਈ ਵਿਸ਼ੇਸ਼ ਡਿਸਪੈਂਸਰੀ ਬਣਾਈ ਗਈ ਹੈ।

3100 ਗਊਵੰਸ਼ ਦੀ ਕੀਤੀ ਜਾ ਰਹੇ ਦੇਖ-ਭਾਲ : ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਧੂ ਰਾਮ ਖੁਸਲਾ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਇਸ ਸਮੇਂ 3100 ਗਊ ਵੰਸ਼ ਦੀ ਦੇਖ-ਰੇਖ ਕੀਤੀ ਜਾ ਰਹੀ ਹੈ, ਪਰ ਸ਼ਹਿਰ ਦੀਆਂ ਸੜਕਾਂ ਉਤੇ ਘੁੰਮ ਰਹੀਆਂ ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਈ ਗਊ ਵੰਸ਼ ਦੀ ਦੇਖ-ਰੇਖ ਲਈ ਇਕ ਵਿਸ਼ੇਸ਼ ਡਿਸਪੈਂਸਰੀ ਦਾ ਵਿਚਾਰ ਉਸ ਸਮੇਂ ਸਾਹਮਣੇ ਆਇਆ ਜਦੋਂ ਇਹਨਾਂ ਗਊਵੰਸ਼ ਉਤੇ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਸੀ ਅਤੇ ਇਹਨਾਂ ਦਾ ਮਾਸ ਨੋਚ ਨੋਚ ਕੇ ਖਾਧਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਐਨੀਮਲ ਵੈੱਲਫੇਅਰ ਬੋਰਡ ਵੱਲੋਂ ਦਿੱਤੀ ਗਈ ਸਹਾਇਤਾ ਤੋਂ ਬਾਅਦ ਬਠਿੰਡਾ ਤੋਂ ਡਬਵਾਲੀ ਰੋਡ ਸਥਿਤ ਗਊ ਸੇਵਾ ਸਦਨ ਵਿਚ ਡਿਸਪੈਂਸਰੀ ਬਣਾਈ ਗਈ, ਜਿਸ ਵਿੱਚ ਤੁਰਨ ਫਿਰਨ ਤੋਂ ਅਸਮਰੱਥ ਬਿਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਈ ਗਊ ਵੰਸ਼ ਦਾ ਇਲਾਜ ਸ਼ੁਰੂ ਕੀਤਾ ਗਿਆ।

  1. ਹੁਣ ਕਾਲਜਾਂ ਦੇ ਸਿਲੇਬਸ 'ਚ ਸ਼ਾਮਲ ਹੋਵੇਗੀ ਆਈਲੈਟਸ ! ਰਾਜਾ ਵੜਿੰਗ ਨੇ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆ
  2. Clash In Ludhiana: ਗੁੰਡਾਗਰਦੀ ! ਪਹਿਲਾਂ ਘਰ 'ਤੇ ਚਲਾਈਆਂ ਇੱਟਾਂ, ਫਿਰ ਸਿਵਲ ਹਸਪਤਾਲ ਪਹੁੰਚੇ ਜ਼ਖ਼ਮੀਆਂ 'ਤੇ ਹਮਲਾ
  3. ਕੀ ਪੰਜਾਬ ਦੇ ਪਾਣੀ ਨਾਲ ਰਾਜਸਥਾਨ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ?

ਗਊਵੰਸ਼ ਦੇ ਇਲਾਜ ਲਈ ਵਿਸ਼ੇਸ਼ ਟੀਮ ਦਾ ਗਠਨ : ਗਊਸ਼ਾਲਾ ਵੱਲੋਂ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜੋ ਸ਼ਹਿਰ ਵਿੱਚੋਂ ਹਾਦਸੇ ਦਾ ਸ਼ਿਕਾਰ ਹੋਏ ਅਤੇ ਬਿਮਾਰ ਗਊ ਵੰਸ਼ ਨੂੰ ਐਂਬੂਲੈਂਸ ਰਾਹੀਂ ਇਸ ਡਿਸਪੈਂਸਰੀ ਵਿੱਚ ਲੈ ਕੇ ਆਉਂਦੀ ਹੈ, ਜਿੱਥੇ ਗਊਸ਼ਾਲਾ ਵੱਲੋਂ ਹੀ ਰੱਖੇ ਗਏ ਫਾਰਮਸਿਸਟ ਵੱਲੋਂ ਇਸ ਗਊ ਵੰਸ਼ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਡਿਸਪੈਂਸਰੀ ਵਿਚ ਇਲਾਜ ਲਈ ਆਏ ਗਊ ਵੰਸ਼ ਨੂੰ ਸਰਦੀਆਂ ਵਿੱਚ ਕੰਬਲ ਅਤੇ 1 ਪਿੰਜਰੇ ਵਿੱਚ ਅੱਗ ਬਾਲ ਕੇ ਸਰਦੀ ਤੋਂ ਬਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਲਾਜ ਲਈ ਵਿਸ਼ੇਸ਼ ਤੌਰ ਉਤੇ ਗੁੜ ਅਤੇ ਸ਼ੱਕਰ ਦਾ ਘੋਲ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਮੰਦਰਾਂ ਵਿਚ ਇਹਨਾਂ ਗਊ-ਵੰਸ਼ ਲਈ ਰੋਟੀ ਇਕੱਠੀ ਕੀਤੀ ਜਾਂਦੀ ਹੈ, ਜੋ ਕਿ ਖਾਣ ਪੀਣ ਤੋਂ ਅਸਮਰੱਥ ਗਊਵੰਸ਼ ਨੂੰ ਚੂਰਕੇ ਕੇ ਖਵਾਈ ਜਾਂਦੀ ਹੈ।

ਸਰਕਾਰ ਪਾਸੋਂ ਕੀਤੀ ਇਹ ਮੰਗ : ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਫਿਰ ਡਾਕਟਰ ਆਪਣੀਆਂ ਸੇਵਾਵਾਂ ਇਸ ਡਿਸਪੈਂਸਰੀ ਵਿਚ ਦਿੰਦੇ ਰਹਿੰਦੇ ਹਨ। ਐਮਰਜੈਂਸੀ ਪੈਂਦੀ ਹੈ ਤਾਂ ਐਨੀਮਲ ਡਾਕਟਰਸ ਵੱਲੋਂ ਵੀ ਆਪਣੀਆਂ ਸੇਵਾਵਾਂ ਇੱਥੇ ਦਿੱਤੀਆਂ ਜਾਂਦੀਆਂ ਹਨ। ਸਾਧੂ ਰਾਮ ਪਾਸਲਾ ਨੇ ਦੱਸਿਆ ਕਿ ਇਸ ਸਮੇਂ ਇਸ ਡਿਸਪੈਂਸਰੀ ਵਿੱਚ 35 ਤੋਂ 40 ਬੀਮਾਰ ਅਤੇ ਹਾਦਸੇ ਦਾ ਸ਼ਿਕਾਰ ਹੋਏ ਗਊ ਵੰਸ਼ ਦਾ ਇਲਾਜ ਚੱਲ ਰਿਹਾ ਹੈ। ਰੋਜ਼ਾਨਾ 4 ਤੋਂ 5 ਗਊ ਵੰਸ਼ ਇਲਾਜ ਲਈ ਇੱਥੇ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਵਾਈ ਆਦਿ ਲਈ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ, ਪਰ ਹੱਡਾਰੋੜੀ ਨਾ ਹੋਣ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਗਊਵੰਸ਼ ਦੀ ਮੌਤ ਹੋ ਜਾਂਦੀ ਹੈ ਤਾਂ ਗਊਸ਼ਾਲਾ ਨੂੰ 500 ਤੋਂ 1000 ਰੁਪਏ ਤੱਕ ਮ੍ਰਿਤਕ ਗਊ ਨੂੰ ਛਡਵਾਉਣ ਲਈ ਅਦਾ ਕਰਨੇ ਪੈਂਦੇ ਹਨ। ਇਸ ਨਾਲ ਗਊਸ਼ਾਲਾਵਾਂ ਵੱਡਾ ਆਰਥਿਕ ਬੋਝ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਤੇ ਸ਼ਹਿਰ ਵਿੱਚ ਹੱਡਾਰੋੜੀ ਦਾ ਪ੍ਰਬੰਧ ਕੀਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.