ETV Bharat / state

No Fly zone Bathinda Jail: ਬਠਿੰਡਾ ਪ੍ਰਸ਼ਾਸਨ ਸਖ਼ਤ, ਕੇਂਦਰੀ ਜੇਲ੍ਹ ਦੇ ਏਰੀਆ ਨੂੰ ਐਲਾਨਿਆ ਨੋ ਫਾਲਾਈ ਜ਼ੋਨ

author img

By

Published : Mar 11, 2023, 7:59 AM IST

Bathinda Central Jail area has been declared a no fly zone
ਬਠਿੰਡਾ ਪ੍ਰਸ਼ਾਸਨ ਸਖ਼ਤ, ਕੇਂਦਰੀ ਜੇਲ੍ਹ ਦੇ ਏਰੀਆ ਨੂੰ ਐਲਾਨਿਆ ਨੋ ਫਾਲਾਈ ਜ਼ੋਨ

ਗੋਇੰਦਵਾਲ ਕੇਂਦਰੀ ਜੇਲ੍ਹ ਵਿਚ ਵਾਪਰੀ ਘਟਨਾ ਤੋਂ ਬਾਅਦ ਬਠਿੰਡਾ ਪ੍ਰਸ਼ਾਸਨ ਨੇ ਸਖਤੀ ਵਰਤੀ ਹੈ। ਪ੍ਰਸ਼ਾਸਨ ਵੱਲੋਂ ਬਠਿੰਡਾ ਕੇਂਦਰੀ ਜੇਲ੍ਹ ਨੂੰ ਨੋ ਫਲਾਇੰਗ ਏਰੀਆ ਐਲਾਨਿਆ ਹੈ।

ਬਠਿੰਡਾ ਪ੍ਰਸ਼ਾਸਨ ਸਖ਼ਤ, ਕੇਂਦਰੀ ਜੇਲ੍ਹ ਦੇ ਏਰੀਆ ਨੂੰ ਐਲਾਨਿਆ ਨੋ ਫਾਲਾਈ ਜ਼ੋਨ

ਬਠਿੰਡਾ : ਗੋਇੰਦਵਾਲ ਜੇਲ੍ਹ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਜ਼ਰ ਆ ਰਿਹਾ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ 50 ਤੋਂ ਉੱਪਰ ਹਾਰਡਕੌਰ ਗੈਂਗਸਟਰ ਬੰਦ ਹੋਣ ਕਾਰਨ ਜਿਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਜੇਲ੍ਹ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਬਲਾਂ ਦੇ ਹੱਥ ਵਿੱਚ ਹੈ। ਇਸਦੇ ਨਾਲ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਜੈਮਰ ਲੱਗੇ ਹੋਏ ਹਨ ਤਾਂ ਜੋ ਜੇਲ੍ਹ ਵਿਚ ਬੰਦ ਕੈਦੀ ਜਾਂ ਹਵਾਲਾਤੀ ਕਿਸੇ ਤਰ੍ਹਾਂ ਦੇ ਮੋਬਾਈਲ ਦੀ ਵਰਤੋਂ ਨਾ ਕਰ ਸਕਣ ਪਰ ਇਸ ਦੇ ਨਾਲ ਹੀ ਹੁਣ ਬਠਿੰਡਾ ਸਿਵਲ ਪ੍ਰਸ਼ਾਸਨ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਨੂੰ ਨੋ ਫਾਲਾਈ ਜ਼ੋਨ ਐਲਾਨਿਆ ਗਿਆ ਹੈ।

ਨੈਸ਼ਨਲ ਫਰਟੀਲਾਈਜ਼ਰ ਨੂੰ ਵੀ ਨੋ ਫਾਲਾਈ ਜ਼ੋਨ ਐਲਾਨਿਆ : ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੋਕਤ ਅਹਿਮਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਜਿਥੇ ਜੇਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉੱਥੇ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਨੂੰ ਨੋ ਫਾਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਨੈਸ਼ਨਲ ਫਰਟੀਲਾਈਜ਼ਰ ਨੂੰ ਨੋ ਫਾਲਾਈ ਜ਼ੋਨ ਐਲਾਨਿਆ ਗਿਆ ਹੈ ਇਸ ਦੇ ਨਾਲ ਹੀ ਕੇਂਦਰੀ ਜੇਲ੍ਹ ਬਠਿੰਡਾ ਦੇ ਅੰਦਰ ਅਤੇ ਬਾਹਰ ਲਈ ਇੱਕ ਵੱਖਰਾ ਆਰਡਰ ਦਿੱਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਮੁਲਾਕਾਤ ਕਰਨ ਲਈ ਆਇਆ ਹੈ ਜਦ ਜੇਲ੍ਹ ਦੇ ਅੰਦਰ ਮੌਜੂਦ ਹੈ ਉਹ ਕਿਸੇ ਤਰ੍ਹਾਂ ਦਾ ਵੀ ਤਿੱਖਾ ਨੁਕੀਲਾ ਜਾਂ ਤੇਜ਼ਧਾਰ ਵਸਤੂ ਅੰਦਰ ਲਿਜਾਣ ਦੀ ਸਖਤ ਮਨਾਹੀ ਕੀਤੀ ਗਈ ਹੈ।

ਇਹ ਵੀ ਪੜ੍ਹੋ : Amritsar News: ਭੇਤਭਰੇ ਹਾਲਾਤ ਵਿੱਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਤੇ ਸਹੁਰੇ ਪਰਿਵਾਰ ਇੱਕ ਦੂਜੇ 'ਤੇ ਲਗਾ ਰਹੇ ਇਲਜ਼ਾਮ



ਇਥੇ ਦੱਸਣਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ 50 ਤੋਂ ਉੱਪਰ ਹਾਰਡਕੌਰ ਗੈਂਗਸਟਰ ਬੰਦ ਹਨ ਅਤੇ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਿਵਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਿਰ ਜਿੱਥੇ ਜੇਲ੍ਹ ਵਿੱਚ ਸਰਚ ਅਭਿਆਨ ਚਲਾਏ ਜਾਂਦੇ ਹਨ। ਉਥੇ ਹੀ ਕੇਂਦਰੀ ਜੇਲ੍ਹ ਦੇ ਬਾਹਰੋਂ ਕਿਸੇ ਤਰ੍ਹਾਂ ਦੀ ਘਟਨਾ ਰੋਕਣ ਲਈ ਸਿਵਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਿਰ ਅਜਿਹੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : Excise Policy: ਪੰਜਾਬ ਕੈਬਨਿਟ ਨੇ ਸਾਲ 2023-24 ਲਈ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ

ਬੀਤੇ ਦਿਨੀਂ ਗੋਇੰਦਵਾਲ ਕੇਂਦਰੀ ਜੇਲ੍ਹ ਵਿਚ ਵਾਪਰੀ ਸੀ ਘਟਨਾ : ਬੀਤੇ ਦਿਨੀਂ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਕੁਝ ਗੈਂਗਸਟਰਾਂ ਵਿਚਾਲੇ ਝੜਪ ਹੋ ਗਈ ਸੀ। ਇਸ ਦੋ ਗੈਂਗਸਟਰਾਂ ਦੀ ਮੌਤ ਵੀ ਹੋ ਗਈ। ਇਸ ਘਟਨਾ ਤੋਂ ਬਾਅਦ ਕੁਝ ਗੈਂਗਸਟਰਾਂ ਨੇ ਜੇਲ੍ਹ ਵਿਚੋਂ ਹੀ ਇਕ ਵੀਡੀਓ ਜਾਰੀ ਕਰਦਿਆਂ ਕਬੂਲਿਆ ਸੀ ਕਿ ਇਹ ਕਤਲ ਉਨ੍ਹਾਂ ਨੇ ਆਪਣੇ ਭਰਾ ਦਾ ਬਦਲਾ ਲੈਣ ਲਈ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.