ETV Bharat / state

Death anniversary of Maur blast victims: ਮੌੜ ਮੰਡੀ ਬੰਬ ਧਮਾਕੇ ਦੇ ਮ੍ਰਿਤਕਾਂ ਦੀ ਮਨਾਈ ਬਰਸੀ, ਪੀੜਤਾਂ ਵੱਲੋਂ ਇਨਸਾਫ ਦੀ ਮੰਗ

author img

By

Published : Jan 31, 2023, 7:52 PM IST

Death anniversary of Maur blast victims
Death anniversary of Maur blast victims

ਬਠਿੰਡਾ ਦੇ ਹਲਕਾ ਮੌੜ ਮੰਡੀ ਵਿਚ 2017 ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਬੰਬ ਧਮਾਕਾ ਹੋਇਆ ਸੀ । ਜਿਸ ਵਿਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਇਸ ਧਮਾਕੇ ਵਿੱਚ ਮ੍ਰਿਤਕ ਲੋਕਾਂ ਦੀ ਬਰਸੀ ਮਨਾਈ ਗਈ। ਜਿਸ ਤੋਂ ਬਾਅਦ ਮੌੜ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ।

Death anniversary of Maur blast victims

ਬਠਿੰਡਾ: 2017 ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਦੇ ਹਲਕਾ ਮੌੜ ਮੰਡੀ ਵਿਚ ਚੋਣ ਪ੍ਰਚਾਰ ਦੌਰਾਨ ਹੋਏ ਬੰਬ ਧਮਾਕਾ ਹੋਇਆ। ਜਿਸ ਵਿਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਮੌੜ ਬੰਬ ਕਾਂਡ ਵਿਚ ਮਾਰੇ ਗਏ ਲੋਕਾਂ ਦੀ ਬਰਸੀ ਮੋੜ ਮੰਡੀ ਵਿਖੇ ਮਨਾਈ ਗਈ।

ਮ੍ਰਿਤਕਾਂ ਦੀ ਮਨਾਈ ਬਰਸੀ : ਇਸ ਮੌਕੇ ਪਾਠ ਦਾ ਭੋਗ ਪਾਉਣ ਉਪਰੰਤ ਮਾਰੇ ਗਏ ਲੋਕਾਂ ਨੂੰ ਜਿਥੇ ਸ਼ਰਧਾਂਜਲੀ ਭੇਟ ਕੀਤੀ ਗਈ। ਉਥੇ ਹੀ ਉਨ੍ਹਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰਾਂ ਤੇ ਗਿਲ੍ਹਾ ਕਰਦੇ ਹੋਏ ਕਿਹਾ ਕਿ 6 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਨਾ ਹੀ ਇਸ ਬੰਬ ਕਾਂਡ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਦੋਸ਼ੀਆਂ ਨੂੰ ਨਹੀਂ ਕੀਤਾ ਕਾਬੂ: ਮੌੜ ਬੰਬ ਕਮੇਟੀ ਦੇ ਮੈਂਬਰ ਦੇਵ ਰਾਜ ਦਾ ਕਹਿਣਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮੌੜ ਬੰਬ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਗੱਲ ਆਖੀ ਜਾਂਦੀ ਰਹੀ ਹੈ। ਪਰ ਛੇ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਵੱਲੋਂ ਇਕ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਬੰਬ ਕਾਂਡ ਦੀਆਂ ਚਾਰ ਸਿਟ ਬਣਨ ਦੇ ਬਾਵਜੂਦ ਪੁਲਿਸ ਅਸਲ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ।

ਬੰਬ ਨਾਲ ਪੀੜਤ ਪਰਿਵਾਰਾਂ ਨੂੰ ਨਹੀਂ ਮਿਲਿਆ ਇਨਸਾਫ: ਪੁਲਿਸ ਵੱਲੋਂ ਅਸਲ ਦੋਸ਼ੀਆਂ ਦੇ ਇਸ਼ਤਿਹਾਰ ਜਾਰੀ ਕਰਨ ਦੇ ਬਾਵਜੂਦ ਹਾਲੇ ਤੱਕ ਹੱਥ ਖਾਲੀ ਹਨ। ਕਮੇਟੀ ਮੈਂਬਰਾਂ ਨੇ ਗਿਲਾ ਕੀਤਾ ਕਿ ਪੀੜਤ ਪਰਿਵਾਰਾਂ ਨੂੰ ਹਾਲੇ ਤੱਕ ਕੋਈ ਸਹੂਲਤ ਨਹੀਂ ਮਿਲੀ। ਸਰਕਾਰ ਨੇ ਪਰਿਵਾਰ ਲਈ ਜੋ ਐਲਾਨ ਕੀਤੇ ਗਏ ਸਨ ਉਹ ਵੀ ਪੂਰੇ ਨਹੀਂ ਕੀਤੇ। ਜਿਸ ਕਾਰਨ ਉਨ੍ਹਾਂ ਨੂੰ ਹਰ ਸਰਕਾਰ ਤੇ ਗਿਲਾ ਹੈ।

ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ : ਬੱਸ ਮੌੜ ਬੰਬ ਕਾਂਡ ਦੇ ਨਾਮ ਉਪਰ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ। ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਮੌੜ ਬੰਬ ਕਾਂਡ ਕਮੇਟੀ ਵੱਲੋਂ ਇਕ ਮੈਮੋਰੰਡਮ ਤਹਿਸੀਲਦਾਰ ਮੌੜ ਮੰਡੀ ਨੂੰ ਦਿੱਤਾ ਗਿਆ। ਤਹਿਸੀਲਦਾਰ ਡਾਕਟਰ ਤਰਨਵੀਰ ਕੌਰ ਨੇ ਕਿਹਾ ਕਿ ਮੌੜ ਬੰਬ ਕਾਂਡ ਕਮੇਟੀ ਦੇ ਮੈਂਬਰ ਉਨ੍ਹਾਂ ਨੂੰ ਮਿਲੇ ਹਨ। ਜੋ ਵੀ ਕਮੇਟੀ ਨੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਹੈ ਉਹ ਸੀਨੀਅਰ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:- It raid on pastors houses in Punjab: ਪੰਜਾਬ ਦੇ ਪਾਸਟਰਾਂ ਦੇ ਘਰਾਂ ਉਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.