ETV Bharat / state

ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?

author img

By

Published : May 9, 2023, 3:34 PM IST

Updated : May 9, 2023, 3:40 PM IST

ਪੂਰੇ ਪੰਜਾਬ ਸਮੇਤ ਬਠਿੰਡਾ ਵਿੱਚ ਮੌਸਮ ਦੀ ਤਬਦੀਲੀ ਨਾਲ ਮਲੇਰੀਆ ਦੇ ਮਰੀਜ਼ ਸਾਹਮਣੇ ਆ ਰਹੇ ਨੇ। ਜ਼ਿਲ੍ਹੇ ਵਿੱਚ ਮਲੇਰੀਆ ਦੇ ਤਿੰਨ ਮਰੀਜ਼ ਸਹਮਣੇ ਆਉਣ ਤੋਂ ਬਾਅਦ ਸਿਹਤ ਪ੍ਰਸ਼ਾਸਨ ਪੱਬਾਂ ਭਾਰ ਹੈ ਅਤੇ ਪਿੰਡਾਂ ਵਿੱਚ ਫੌਗਿੰਗ ਕਰਵਾਈ ਜਾ ਰਹੀ ਹੈ। ਦੂਜੇ ਪਾਸੇ ਪੰਜਾਬ ਨੂੰ ਮਲੇਰੀਆ ਮੁਕਤ ਕਰਨ ਦਾ ਵੀ ਸਰਕਾਰ ਨੇ ਟੀਚਾ ਮਿਥਿਆ ਸੀ ਜੋ ਫਿਲਹਾਲ ਪੂਰਾ ਨਹੀਂ ਹੋਇਆ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਵਿੱਚ ਮਲੇਰੀਆ ਦੇ ਮਰੀਜ਼ਾਂ ਦੀ ਕਾਫੀ ਕਮੀ ਹੈ।

Etv Bharat
Etv Bharat

ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?

ਬਠਿੰਡਾ: ਪੰਜਾਬ ਵਿੱਚ ਮੌਸਮ ਦੀ ਆਈ ਵੱਡੀ ਤਬਦੀਲੀ ਕਾਰਨ ਪਿੰਡਾਂ ਵਿੱਚ ਮਲੇਰੀਏ ਨੇ ਆਪਣਾ ਡੰਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਦਿਨੋ-ਦਿਨ ਮਲੇਰੀਏ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਤੋਂ ਬਾਅਦ ਮਲੇਰੀਆ ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨਾ ਸਿਹਤ ਵਿਭਾਗ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸਿਹਤ ਵਿਭਾਗ ਨੇ ਸਾਲ 2021 ਤੱਕ ਪੰਜਾਬ ਨੂੰ ਮਲੇਰੀਆ ਮੁਕਤ ਬਣਾਉਣ ਦਾ ਟੀਚਾ ਰੱਖਿਆ ਸੀ, ਜੋ ਪੂਰਾ ਨਹੀਂ ਹੋ ਸਕਿਆ। ਸਿਹਤ ਵਿਭਾਗ ਨੇ ਹੁਣ ਪੰਜਾਬ ਨੂੰ ਮਲੇਰੀਆ ਮੁਕਤ ਬਣਾਉਣ ਲਈ 2024 ਦਾ ਟੀਚਾ ਮਿੱਥਿਆ ਹੈ, ਪਰ ਹੁਣ ਮਲੇਰੀਆ ਮੁਕਤ 2030 ਦਾ ਟੀਚਾ ਮਿਥਿਆ ਗਿਆ ਹੈ।

After malaria patients came to the fore in Bathinda, the health department increased vigilance
ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?

ਸਟਾਫ਼ ਦੀ ਘਾਟ ਅਤੇ ਪ੍ਰਾਈਵੇਟ ਡਾਕਟਰਾਂ ਦੀ ਮਨਮਾਨੀ: ਮਲੇਰੀਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਵੱਡੀ ਚੁਣੌਤੀ ਸਿਹਤ ਵਿਭਾਗ ਵਿੱਚ ਸਟਾਫ਼ ਦੀ ਘਾਟ ਅਤੇ ਪ੍ਰਾਈਵੇਟ ਡਾਕਟਰਾਂ ਦੀ ਮਨਮਾਨੀ ਹੈ। ਇਸ ਦੇ ਬਾਵਜੂਦ ਪਿਛਲੇ ਸਾਲ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਮਲੇਰੀਆ ਦਾ ਇੱਕ ਵੀ ਮਰੀਜ਼ ਨਹੀਂ ਮਿਲਿਆ। ਮਲੇਰੀਆ ਇੱਕ ਨੋਟੀਫਾਈਡ ਬਿਮਾਰੀ ਹੋਣ ਦੇ ਬਾਵਜੂਦ ਨਿੱਜੀ ਡਾਕਟਰਾਂ ਤੋਂ ਮੱਛਰ ਕੱਟਣ ਵਾਲੇ ਮਰੀਜ਼ਾਂ ਬਾਰੇ ਪੂਰੀ ਜਾਣਕਾਰੀ ਲੈਣ ਵਿੱਚ ਸਿਹਤ ਵਿਭਾਗ ਅਸਫ਼ਲ ਸਾਬਤ ਹੋ ਰਿਹਾ ਹੈ। ਮਲੇਰੀਆ ਦੇ ਜ਼ਿਆਦਾਤਰ ਮਰੀਜ਼ ਪ੍ਰਾਈਵੇਟ ਡਾਕਟਰਾਂ ਦੇ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪੂਰੀ ਜਾਣਕਾਰੀ ਪ੍ਰਾਈਵੇਟ ਡਾਕਟਰਾਂ ਵੱਲੋਂ ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾਂਦੀ। ਕਸਬਿਆਂ ਅਤੇ ਮੰਡੀ ਵਿੱਚ ਮਲੇਰੀਆ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਖਪਤ ਸਰਕਾਰੀ ਸਿਹਤ ਕੇਂਦਰਾਂ ਦੀ ਖਪਤ ਨਾਲੋਂ ਕੀਤੇ ਵੱਧ ਹੈ। ਹਸਪਤਾਲਾਂ ਅਤੇ ਪ੍ਰਾਈਵੇਟ ਲੈਬਾਂ ਵਿੱਚ ਜਾਂਚ ਤੋਂ ਬਾਅਦ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਜਿਸ ਕਾਰਨ ਸਿਹਤ ਵਿਭਾਗ ਮਲੇਰੀਆ ਦੇ ਮਰੀਜ਼ਾਂ ਦੇ ਸਹੀ ਅੰਕੜੇ ਇਕੱਠੇ ਨਹੀਂ ਕਰ ਪਾ ਰਿਹਾ ਹੈ।

  1. Heritage Street Blast: ਲੋਕਾਂ ਦੇ ਮਨਾਂ ਵਿੱਚੋਂ ਦਹਿਸ਼ਤ ਖ਼ਤਮ ਕਰਨ ਲਈ ਕੱਢਿਆ ਫਲੈਗ ਮਾਰਚ
  2. Heritage Street Blast: ਹੈਰੀਟੇਜ ਸਟਰੀਟ ਧਮਾਕਾ ਮਾਮਲੇ ਵਿੱਚ NIA ਦੀ ਐਂਟਰੀ, ਦੇਰ ਰਾਤ ਕੀਤਾ ਘਟਨਾ ਵਾਲੀ ਥਾਂ ਦਾ ਮੁਆਇਨਾ
  3. ਜਲੰਧਰ ਜ਼ਿਮਣੀ ਚੋਣਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ, ਪੁਲਿਸ ਰੱਖ ਰਹੀ ਬਾਜ ਵਾਲੀ ਅੱਖ

"ਮਲੇਰੀਆ ਦਾ ਟੈਸਟ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਜਦੋਂ ਮਲੇਰੀਆ ਦੇ ਮਰੀਜ਼ ਸਾਹਮਣੇ ਆਉਂਦੇ ਹਨ, ਤਾਂ ਪ੍ਰਭਾਵਿਤ ਖੇਤਰਾਂ ਦੀ ਪੂਰੀ ਆਬਾਦੀ ਦਾ ਬੁਖਾਰ ਸਰਵੇਖਣ ਕਰਵਾਇਆ ਜਾਂਦਾ ਹੈ । ਡੇਂਗੂ ਅਤੇ ਮਲੇਰੀਆ ਦੇ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ, ਇਸ ਲਈ ਲੋੜ ਹੈ ਕਿ ਟੋਇਆਂ, ਨਹਿਰਾਂ, ਆਦਿ ਦੇ ਕਿਨਾਰਿਆਂ ਨੂੰ ਸਾਫ਼ ਰੱਖਿਆ ਜਾਵੇ ਅਤੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਆਪਣੇ ਆਪ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਕੱਪੜੇ ਇਸ ਤਰ੍ਹਾਂ ਪਹਿਨਣੇ ਚਾਹੀਦੇ ਹਨ ਕਿ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ। ਬੁਖਾਰ ਹੋਣ ਉੱਤੇ ਟੈਸਟ ਜ਼ਰੂਰ ਕਰਵਾਏ ਜਾਣ"-ਡਾਕਟਰ ਮਾਯੰਕ, ਜ਼ਿਲ੍ਹਾ ਮਲੇਰੀਆ ਅਫਸਰ

After malaria patients came to the fore in Bathinda, the health department increased vigilance
ਪੰਜਾਬ 'ਚ ਮਲੇਰੀਆ ਨੇ ਪਸਾਰੇ ਪੈਰ, ਸਿਹਤ ਵਿਭਾਗ ਨੇ ਕੰਟਰੋਲ ਲਈ ਕੀਤੇ ਪ੍ਰਬੰਧ, ਜਾਣੋ ਪੰਜਾਬ ਮਲੇਰੀਆ ਮੁਕਤ ਮਿਸ਼ਨ ਦੇ ਕਿੰਨਾ ਨਜ਼ਦੀਕ ?

ਮਲੇਰੀਆ ਦਾ ਕੋਈ ਮਰੀਜ਼ ਨਹੀਂ: 10 ਜ਼ਿਲ੍ਹਿਆਂ ਵਿੱਚ ਮਲੇਰੀਆ ਦੇ ਮਰੀਜ਼ ਨਹੀਂ ਮਿਲੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਸੀ ਪਰ ਹੁਣ ਇਹ ਟੀਚਾ ਵਧਾ ਕੇ 2030 ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਮਲੇਰੀਆ ਦਾ ਕੋਈ ਮਰੀਜ਼ ਨਹੀਂ ਮਿਲਿਆ ਸੀ। ਇਨ੍ਹਾਂ ਵਿੱਚ ਜਲੰਧਰ, ਅੰਮ੍ਰਿਤਸਰ, ਬਰਨਾਲਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਪਟਿਆਲਾ, ਕਪੂਰਥਲਾ, ਐਸਬੀਐਸ ਨਗਰ, ਸੰਗਰੂਰ ਅਤੇ ਤਰਨਤਾਰਨ ਸ਼ਾਮਲ ਹਨ। ਵਿਭਾਗ ਵੱਲੋਂ ਮਲੇਰੀਆ ਤੋਂ ਛੁਟਕਾਰਾ ਦਿਵਾਉਣ ਦੀ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ।

Last Updated :May 9, 2023, 3:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.