ETV Bharat / state

Punjab drug News: ਨਸ਼ਿਆਂ ਖਿਲਾਫ ਬਠਿੰਡਾ ਦੇ ਸਾਬਕਾ ਕੌਂਸਲਰ ਦਾ ਅਨੌਖਾ ਪ੍ਰਦਰਸ਼ਨ

author img

By ETV Bharat Punjabi Team

Published : Aug 28, 2023, 2:33 PM IST

Updated : Aug 28, 2023, 5:04 PM IST

Punjab drug News: ਬਠਿੰਡਾ ਦੇ ਸਾਬਕਾ ਕੌਂਸਲਰ ਵਿਜੈ ਕੁਮਾਰ। ਜਿੰਨਾ ਨੇ ਬਠਿੰਡਾ ਵਿਖੇ ਅਨੌਖਾ ਪ੍ਰਦਰਸ਼ਨ ਕੀਤਾ। ਗਲ ਵਿੱਚ ਸੰਗਲ ਪਾਏ ਪੰਜਾਬ ਦੇ ਨਕਸ਼ੇ ਉੱਤੇ ਲੇਟੇ ਸਾਬਕਾ ਕੌਸਲਰ ਵਿਜੇ ਕੁਮਾਰ ਨੇ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

Former councilor Vijay Kumar made a unique demonstration against drugs
Bathinda ਨਸ਼ਿਆਂ ਖਿਲਾਫ ਬਠਿੰਡਾ ਦੇ ਸਾਬਕਾ ਕੌਂਸਲਰ ਦਾ ਅਨੌਖਾ ਪ੍ਰਦਰਸ਼ਨ

Punjab drug News: ਨਸ਼ਿਆਂ ਖਿਲਾਫ ਬਠਿੰਡਾ ਦੇ ਸਾਬਕਾ ਕੌਂਸਲਰ ਦਾ ਅਨੌਖਾ ਪ੍ਰਦਰਸ਼ਨ

ਬਠਿੰਡਾ: ਜ਼ਿਲ੍ਹੇ ਦੇ ਸਾਬਕਾ ਕੌਂਸਲਰ ਨੇ ਨਸ਼ੇ ਖਿਲਾਫ ਅਨੌਖਾ ਪ੍ਰਦਰਸ਼ਨ ਕੀਤਾ। ਨਸ਼ਿਆਂ ਦੇ ਖਿਲਾਫ਼ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਪੰਜਾਬ ਸਰਕਾਰ 'ਤੇ ਆਪਣਾ ਰੋਸ ਪ੍ਰਗਟਾਇਆ ਤੇ ਤੰਜ ਕਸਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ ਹਨ ਤੇ ਵਾਅਦਾ ਕੀਤਾ ਜਾਂਦਾ ਹੈ ਕਿ ਨਸ਼ੇ ਦਾ ਖ਼ਾਤਮਾ ਕੀਤਾ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੁੰਦਾ। ਬਲਕਿ ਸਰਕਾਰਾਂ ਲੋਕਾਂ ਦੇ ਪੈਸਿਆਂ ਉੱਤੇ ਐਸ਼ ਕਰਦੀਆਂ ਹਨ ਤੇ ਲੋਕਾਂ ਗੁੰਮਰਾਹ ਕਰਦੀਆਂ ਹਨ। ਪਹਿਲਾਂ ਕੈਪਟਨ ਸਰਕਾਰ ਨੇ ਸਹੂੰ ਖਾਦੀ ਤੇ ਹੁਣ ਆਮ ਆਦਮੀ ਪਾਰਟੀ ਵੱਲੋ ਵੀ ਸਹੂੰ ਖਾ ਕੇ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ, ਪਰ ਪੰਜਾਬ ਵਿੱਚ ਅਜੇ ਵੀ ਨਸ਼ਾਂ ਸ਼ਰੇਆਮ ਵਿਕ ਰਿਹਾ ਹੈ।

ਨਸ਼ਾ ਬੰਦ ਹੋਣ ਦੀ ਬਜਾਏ ਕਈ ਗੁਣਾ ਵੱਧ ਗਿਆ : ਗਲ ਵਿੱਚ ਸੰਗਲ ਪਾਏ ਪੰਜਾਬ ਦੇ ਨਕਸ਼ੇ ਉੱਤੇ ਚਿੱਟਾ ਅਤੇ ਨਸ਼ੀਲੀਆਂ ਦਵਾਈਆਂ ਦੀਆਂ ਤਸਵੀਰਾਂ ਬਣਾ ਕੇ ਲੇਟੇ ਹੋਏ ਸਾਬਕਾ ਕੌਸਲਰ ਵਿਜੇ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਜਾਂ ਤਾਂ ਵਿਦੇਸ਼ ਜਾ ਰਹੀ ਹੈ ਜਾਂ ਨਸ਼ਿਆਂ ਦੇ ਭੇਂਟ ਚੜ੍ਹ ਰਹੀ ਹੈ। ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਵਿੱਚ ਛੇਵੇਂ ਦਰਿਆ ਨੂੰ ਰੋਕਣ ਲਈ ਲਗਾਤਾਰ ਪੰਜਾਬ ਪੁਲਿਸ ਵੱਲੋ ਉਪਰਾਲੇ ਕੀਤੇ ਜਾ ਰਹੇ ਹਨ, ਪਰ ਨਸ਼ੇ ਕਾਰੋਬਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਨਸ਼ੇ ਕਰਨ ਹੋ ਰਹੀਆਂ ਹਨ। ਜੋ ਦਵਾਈਆਂ ਰੋਗਾਂ ਲਈ ਸੀ ਅੱਜ ਉਹ ਨਸ਼ੇ ਲਈ ਵਰਤੀਆਂ ਜਾ ਰਹੀਆਂ ਹਨ। ਸਰਕਾਰ ਵੀ ਨਸ਼ਾ ਬੰਦ ਕਰਨ ਵਿੱਚ ਅਸਫ਼ਲ ਰਹੀ ਹੈ।

ਇਸ ਮੌਕੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੂੰ ਚੁੱਕੀ ਗਈ ਸੀ ਕਿ ਅਸੀਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਵਾਂਗੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਸਹੂੰ ਚੁੱਕੀ ਸੀ, ਪਰ ਨਸ਼ੇ ਬਾਦਸਤੂਰ ਵਿਕ ਰਿਹਾ ਹੈ।

Last Updated : Aug 28, 2023, 5:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.