ETV Bharat / state

ਤੇਜ਼ ਰਫ਼ਤਾਰ ਆਟੋ ਤੇ ਮੋਟਰਸਾਈਕਲ 'ਚ ਹੋਈ ਜਬਰਦਸਤ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ

author img

By

Published : May 8, 2023, 1:52 PM IST

Two youths died and two were seriously injured in a collision between a high speed auto and a motorcycle in bathinda
Bathinda accident: ਤੇਜ਼ ਰਫ਼ਤਾਰ ਆਟੋ ਤੇ ਮੋਟਰਸਾਈਕਲ 'ਚ ਹੋਈ ਜਬਰਦਸਤ ਟੱਕਰ ਨੇ ਲਈ ਦੋ ਨੌਜਵਾਨਾਂ ਦੀ ਜਾਨ

ਬਠਿੰਡਾ ਵਿੱਚ ਤੇਜ਼ ਰਫ਼ਤਾਰ ਆਟੋ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਹੋਈ ਮੌਤ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਮੋਟਰਸਾਈਕਲ ਅਤੇ ਆਟੋ ਦੀ ਭਿਆਨਕ ਟੱਕਰ, ਦੋ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ।

ਤੇਜ਼ ਰਫ਼ਤਾਰ ਆਟੋ ਤੇ ਮੋਟਰਸਾਈਕਲ 'ਚ ਹੋਈ ਜਬਰਦਸਤ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ

ਬਠਿੰਡਾ: ਬਠਿੰਡਾ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਆਟੋ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੰਤਪੁਰਾ ਰੋਡ 'ਤੇ ਓਵਰਬ੍ਰਿਜ ਨੇੜੇ ਮੋਟਰਸਾਈਕਲ ਅਤੇ ਇੱਕ ਤੇਜ਼ ਰਫ਼ਤਾਰ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਦੌਰਾਨ ਮੋਟਰਸਾਇਕਲ ਦੇ ਪਰਖੱਚੇ ਉਡ ਗਏ ਅਤੇ ਆਟੋ ਕਈ ਪਲਟੀਆਂ ਖਾ ਕੇ ਰੇਲਵੇ ਲਾਈਨਾਂ ਨੇੜੇ ਜਾ ਡਿੱਗਿਆ। ਘਟਨਾ 'ਚ ਬਾਈਕ ਸਵਾਰ 2 ਲੋਕਾਂ ਦੇ ਸਿਰ ਬੁਰੀ ਤਰ੍ਹਾਂ ਨਾਲ ਖੁੱਲ੍ਹ ਗਏ ਅਤੇ ਹੱਥ-ਪੈਰ ਟੁੱਟ ਗਏ ਅਤੇ ਬੁਰੀ ਤਰ੍ਹਾਂ ਖੂਨ ਵਹਿਣ ਲੱਗਿਆ। ਜਿਸ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।

ਸਮਾਜ ਸੇਵੀ ਸੰਸਥਾ ਦੀ ਐਂਬੂਲੈਂਸ ਟੀਮ: ਇਸ ਦੇ ਨਾਲ ਹੀ ਆਟੋ ਵਿੱਚ ਸਵਾਰ ਦੋ ਸਵਾਰੀਆਂ ਵੀ ਗੰਭੀਰ ਜ਼ਖ਼ਮੀ ਹੋ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਦੀ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚ ਗਏ। ਸੰਸਥਾ ਵੱਲੋਂ ਐਂਬੂਲੈਂਸ ਰਾਹੀਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਹਸਪਤਾਲ ਵਿਚਲ ਡਾਕਟਰ ਵੱਲੋਂ ਦੋ ਮੋਟਰਸਾਈਕਲ ਸਵਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਖਮੀਆਂ ਦੀ ਪਛਾਣ ਅਭਿਸ਼ੇਕ (25 ਸਾਲ) ਪੁੱਤਰ ਐਸਕੇ, ਐਸਕੇ ਸ਼ੰਕਰ (50 ਸਾਲ) ਪੁੱਤਰ ਚਿੰਕੂ ਪ੍ਰਸਾਦ ਵਾਸੀ ਐਨਐਫਐਲ ਟਾਊਨਸ਼ਿਪ ਵਜੋਂ ਹੋਈ ਹੈ।

ਮੋਟਰਸਾਈਕਲ ਸਵਾਰ ਸਟੇਸ਼ਨ ਵੱਲ ਜਾ ਰਹੇ ਸਨ: ਉਥੇ ਹੀ ਮ੍ਰਿਤਕਾਂ ਦੀ ਪਛਾਣ ਰਣਜੀਤ ਕੁਮਾਰ (24 ਸਾਲ) ਪੁੱਤਰ ਬੰਟੀ ਸਿੰਘ ਵਾਸੀ ਜਨਤਾ ਨਗਰ ਅਤੇ ਅਨਿਲ ਕੁਮਾਰ (26 ਸਾਲ) ਪੁੱਤਰ ਵੀਰ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ। ਆਟੋ ਸਵਾਰ ਦਿੱਲੀ ਤੋਂ ਆਏ ਸਨ ਅਤੇ ਰੇਲਵੇ ਸਟੇਸ਼ਨ ਤੋਂ ਬਠਿੰਡਾ ਐਨਐਫਐਲ ਟਾਊਨਸ਼ਿਪ ਸਥਿਤ ਆਪਣੇ ਘਰ ਨੂੰ ਜਾ ਰਹੇ ਸਨ , ਜਦੋਂ ਕਿ ਮੋਟਰਸਾਈਕਲ ਸਵਾਰ ਸਟੇਸ਼ਨ ਵੱਲ ਜਾ ਰਹੇ ਸਨ। ਜਖਮੀਆਂ ਅਤੇ ਮ੍ਰਿਤਕਾਂ ਪਾਸੋਂ ਮਿਲੇ ਦੋ ਮੋਬਾਈਲ, ਇੱਕ ਲੈਪਟਾਪ ਅਤੇ ਬੈਗ ਆਦਿ ਨੂੰ ਸੰਸਥਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ।ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਤੇਜ ਰਫਤਾਰੀ ਕਾਰਨ ਵਾਪਰਿਆ ਹੈ।

  1. Aaj ka Panchang: ਜਾਣੋ ਅੱਜ ਦਾ ਸ਼ੁਭ ਅਤੇ ਅਸ਼ੁਭ ਸਮਾਂ, ਰਾਹੂਕਾਲ ਅਤੇ ਵਿਸ਼ੇਸ਼
  2. ਦੇਸ਼ ਦੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਦੀ ਸ਼ੁਰੂਆਤ ਅੱਜ, ਰੱਖਿਆ ਮੰਤਰੀ ਕਰਨੇ ਉਦਘਾਟਨ
  3. Handicapped Husband Wife: ਪਤੀ-ਪਤਨੀ ਦੇ ਹੌਸਲੇ ਅੱਗੇ ਹਰ ਮੁਸ਼ਕਿਲ ਪਈ ਫਿੱਕੀ, ਸੁਣੋ ਜ਼ੁਬਾਨੀ

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਕਰਵਾ ਕੇ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ। ਬਣਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਕਾਰੀ ਨੇ ਦੱਸਿਆ ਕਿ ਹਾਦਸੇ ਬਾਰੇ ਰਾਤ ਹੀ ਜਾਣਕਾਰੀ ਮਿਲੀ ਸੀ ਅਤੇ ਹੁਣ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰੈਫਿਕ ਨਿਯਮਾਂ ਮੁਤਾਬਿਕ ਗੱਡੀਆਂ ਚਲਾਇਆ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.