ETV Bharat / state

ਕਰਵਾ ਚੌਥ ਦਾ ਵਰਤ ਛੱਡੋ ਸਾਡੇ ਤਾਂ ਇੱਕ ਸਾਲ ਤੋਂ ਮਰਨ ਵਰਤ 'ਤੇ ਹਾਂ- ਮਹਿਲਾ ਕਿਸਾਨ

author img

By

Published : Oct 25, 2021, 8:08 AM IST

ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਜਿਥੇ ਦੇਸ਼ ਭਰ 'ਚ ਔਰਤਾਂ ਨੇ ਕਰਵਾ ਚੌਥ ਦਾ ਤਿਉਹਾਰ (Karwa Chauth festival) ਮਨਾਇਆ, ਉਥੇ ਪੰਜਾਬ ਦੀ ਬਹੁਗਿਣਤੀ ਮਹਿਲਾ ਕਿਸਾਨ ਇਸ ਤਿਉਹਾਰ ਨੂੰ ਛੱਡ ਕੇ ਖੇਤੀ ਕਾਨੂੰਨਾਂ ਖਿਲਾਫ (agricultural laws)ਸੰਘਰਸ਼ ਕਰ ਰਹੀਆਂ ਹਨ। ਬਰਨਾਲਾ ਰੇਲਵੇ ਸਟੇਸ਼ਨ 'ਤੇ ਜਾਰੀ ਪੱਕੇ ਮੋਰਚੇ ਵਿੱਚ ਰੋਜਾਨਾਂ ਵਾਂਗ ਮਹਿਲਾ ਕਿਸਾਨ (Women farmers) ਕਰਵਾ ਚੌਥ ਦੇ ਖ਼ਸ ਦਿਨ ਵੀ ਵੱਡੀ ਗਿਣਤੀ 'ਚ ਪੁੱਜੀਆਂ। ਮਹਿਲਾ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ (protest against central govt) ਕੀਤਾ।

ਬਰਨਾਲਾ : 24 ਅਕਤੂਬਰ ਨੂੰ ਜਿਥੇ ਦੇਸ਼ ਭਰ 'ਚ ਔਰਤਾਂ ਨੇ ਕਰਵਾ ਚੌਥ ਦਾ ਤਿਉਹਾਰ (Karwa Chauth festival) ਮਨਾਇਆ, ਉਥੇ ਪੰਜਾਬ ਦੀ ਬਹੁਗਿਣਤੀ ਮਹਿਲਾ ਕਿਸਾਨ ਇਸ ਤਿਉਹਾਰ ਨੂੰ ਛੱਡ ਕੇ ਖੇਤੀ ਕਾਨੂੰਨਾਂ ਖਿਲਾਫ (agricultural laws)ਸੰਘਰਸ਼ ਕਰ ਰਹੀਆਂ ਹਨ।

ਇੱਕ ਸਾਲ ਤੋਂ ਮਰਨ ਵਰਤ 'ਤੇ ਹਾਂ- ਮਹਿਲਾ ਕਿਸਾਨ
ਇੱਕ ਸਾਲ ਤੋਂ ਮਰਨ ਵਰਤ 'ਤੇ ਹਾਂ- ਮਹਿਲਾ ਕਿਸਾਨ

ਬਰਨਾਲਾ ਰੇਲਵੇ ਸਟੇਸ਼ਨ 'ਤੇ ਜਾਰੀ ਪੱਕੇ ਮੋਰਚੇ ਵਿੱਚ ਰੋਜਾਨਾਂ ਵਾਂਗ ਮਹਿਲਾ ਕਿਸਾਨ (Women farmers) ਕਰਵਾ ਚੌਥ ਦੇ ਖ਼ਸ ਦਿਨ ਵੀ ਵੱਡੀ ਗਿਣਤੀ 'ਚ ਪੁੱਜੀਆਂ। ਮਹਿਲਾ ਕਿਸਾਨਾਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ (protest against central govt) ਕੀਤਾ।

ਇੱਕ ਸਾਲ ਤੋਂ ਮਰਨ ਵਰਤ 'ਤੇ ਹਾਂ- ਮਹਿਲਾ ਕਿਸਾਨ

ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਸਾਨ ਮਹਿਲਾਵਾਂ ਨੇ ਕਿਹਾ ਕਿ ਕਰਵਾ ਚੌਥ ਦਾ ਦਿਨ ਔਰਤਾਂ ਲਈ ਬੇਹੱਦ ਖਾਸ ਦਿਨ ਹੁੰਦਾ ਹੈ। ਹਰ ਔਰਤ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ,ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਉਨਾਂ ਕੋਲੋਂ ਇਨ੍ਹਾਂ ਤਿਉਹਾਰਾਂ ਦੇ ਸਾਰੇ ਚਾਅ ਖੋਹ ਲਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਨਾਂ ਮਹਿਜ਼ ਕਿਸਾਨਾਂ ਬਲਕਿ ਆਮ ਜਨਤਾ ਲਈ ਵੀ ਨੁਕਸਾਨਦਾਇਕ ਹਨ। ਕਿਉਂਕਿ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦੇ ਚਲਦੇ ਖੇਤੀਬਾੜੀ ਤੇ ਇਸ ਨਾਲ ਸਬੰਧਤ ਉਤਪਾਦ ਨਿੱਜੀ ਹੱਥਾਂ 'ਚ ਆ ਜਾਣਗੇ ਤੇ ਲੋਕਾਂ ਨੂੰ ਰੋਜ਼ਮਰਾ ਦੀਆਂ ਚੀਜ਼ਾਂ ਤੋਂ ਵਾਂਝੇ ਹੋਣਾ ਪਵੇਗਾ।

ਇਸ ਦੌਰਾਨ ਔਰਤਾਂ ਨੇ ਵੱਧ ਰਹੀ ਮਹਿੰਗਾਈ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 13 ਮਹੀਨੀਆਂ ਤੋਂ ਉਹ ਖੇਤੀ ਕਨੂੰਨਾਂ ਦੇ ਵਿਰੋਧ 'ਚ ਮਰਨ ਵਰਤ ਕਰ ਰਹੀਆਂ ਹਨ। ਲਗਾਤਾਰ ਕਿਸਾਨ ਅੰਦੋਲਨ ਚਲਣ 'ਤੇ ਵੀ ਕੇਂਦਰ ਸਰਕਾਰ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ।

ਇਹ ਵੀ ਪੜ੍ਹੋ : ਪੰਜਾਬ 'ਚ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਹੀ ਮਿਲੇਗਾ ਪੈਟਰੋਲ, ਜਾਣੋ ਕਿਉਂ

ETV Bharat Logo

Copyright © 2024 Ushodaya Enterprises Pvt. Ltd., All Rights Reserved.