ETV Bharat / state

ਮਾਮੂਲੀ ਮੀਂਹ ਨਾਲ ਭਦੌੜ ਦੇ ਬੱਸ ਸਟੈਂਡ ਨੇ ਧਾਰਿਆ ਛੱਪੜ ਦਾ ਰੂਪ

author img

By

Published : Jul 10, 2022, 11:48 AM IST

ਮਾਮੂਲੀ ਮੀਂਹ ਨਾਲ ਭਦੌੜ ਦੇ ਬੱਸ ਸਟੈਂਡ ਨੇ ਧਾਰਿਆ ਛੱਪੜ ਦਾ ਰੂਪ
ਮਾਮੂਲੀ ਮੀਂਹ ਨਾਲ ਭਦੌੜ ਦੇ ਬੱਸ ਸਟੈਂਡ ਨੇ ਧਾਰਿਆ ਛੱਪੜ ਦਾ ਰੂਪ

ਭਦੌੜ ਵਿਖੇ ਮਾਮੂਲੀ ਮੀਂਹ ਵੀ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਪ੍ਰਬੰਧਾਂ (Sewerage Board Arrangements) ਦੀ ਪੋਲ ਖੋਲ੍ਹ ਦਿੰਦਾ ਹੈ, ਇਸ ਦੀਆਂ ਉਦਾਹਰਨਾਂ ਭਦੌੜ ਦੇ ਹਰ ਪਾਸੇ ਵੇਖਣ ਨੂੰ ਮਿਲ ਜਾਂਦੀਆਂ ਹਨ ਅਤੇ ਕੁਝ ਸਮੇਂ ਲਈ ਪਿਆ ਹੋਇਆ। ਮੀਂਹ ਵੀ ਭਦੌੜ ਦੇ ਵੱਖ-ਵੱਖ ਚੌਕਾਂ ਮੁਹੱਲਿਆਂ ਅਤੇ ਬੱਸ ਸਟੈਂਡ ਨੂੰ ਤਲਾਬ ਦਾ ਰੂਪ ਦੇ ਦਿੰਦਾ ਹੈ। ਜਿਸ ਨਾਲ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਰਨਾਲਾ: ਭਦੌੜ ਵਿਖੇ ਮਾਮੂਲੀ ਮੀਂਹ ਵੀ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਪ੍ਰਬੰਧਾਂ (Sewerage Board Arrangements) ਦੀ ਪੋਲ ਖੋਲ੍ਹ ਦਿੰਦਾ ਹੈ, ਇਸ ਦੀਆਂ ਉਦਾਹਰਨਾਂ ਭਦੌੜ ਦੇ ਹਰ ਪਾਸੇ ਵੇਖਣ ਨੂੰ ਮਿਲ ਜਾਂਦੀਆਂ ਹਨ ਅਤੇ ਕੁਝ ਸਮੇਂ ਲਈ ਪਿਆ ਹੋਇਆ। ਮੀਂਹ ਵੀ ਭਦੌੜ ਦੇ ਵੱਖ-ਵੱਖ ਚੌਕਾਂ ਮੁਹੱਲਿਆਂ ਅਤੇ ਬੱਸ ਸਟੈਂਡ ਨੂੰ ਤਲਾਬ ਦਾ ਰੂਪ ਦੇ ਦਿੰਦਾ ਹੈ। ਜਿਸ ਨਾਲ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਿਛਲੇ ਸਮੇਂ ਕਾਂਗਰਸ ਸਰਕਾਰ (Congress Government) ਵੇਲੇ ਭਦੌੜ ਬੱਸ ਸਟੈਂਡ ਨੂੰ ਨਵੀਨੀਕਰਨ ਕਰਨ ਲਈ ਉਦੋਂ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Transport Minister Raja Waring) ਨੇ ਕਰੋੜਾਂ ਰੁਪਏ ਦੀ ਗਰਾਂਟ ਦੇ ਕੇ ਨੀਂਹ ਪੱਥਰ ਰੱਖਿਆ ਸੀ ਅਤੇ ਨਗਰ ਕੌਂਸਲ (City Council) ਵੱਲੋਂ ਬਹੁਤ ਹਿੰਮਤ ਨਾਲ ਇਸ ਬੱਸ ਸਟੈਂਡ ਨੂੰ ਢਾਹ ਦਿੱਤਾ ਅਤੇ ਬਣਾਉਣ ਲਈ ਇੱਟਾਂ ਵੀ ਸੁੱਟ ਦਿੱਤੀਆਂ ਸਨ, ਪਰ ਨੀਂਹ ਪੱਥਰ ਰੱਖਣ ਅਤੇ ਢਾਹੁਣ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ। ਜਿਸ ਕਾਰਨ ਇਸ ਬੱਸ ਸਟੈਂਡ (Bus stand) ਨੂੰ ਬਣਾਉਣ ਦਾ ਕੰਮ ਉੱਥੇ ਹੀ ਰੁਕ ਗਿਆ ਅਤੇ ਪਹਿਲਾਂ ਵਾਲੀਆਂ ਸਹੂਲਤਾਂ ਤੋਂ ਵੀ ਲੋਕ ਵਾਂਝੇ ਹੋ ਗਏ ਅਤੇ ਹੁਣ ਮਾਮੂਲੀ ਮੀਂਹ ਅਤੇ ਕਣੀਆਂ ਪੈਣ ਨਾਲ ਵੀ ਇਹ ਬੱਸ ਸਟੈਂਡ (Bus stand) ਨੀਵਾਂ ਹੋਣ ਕਾਰਨ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਜਿਸ ਕਾਰਨ ਬੱਸਾਂ ਵਾਲਿਆਂ ਨੂੰ ਬਾਹਰ ਸੜਕ ਤੋਂ ਸਵਾਰੀਆਂ ਨੂੰ ਬਿਠਾਉਣਾ ਅਤੇ ਉਤਾਰਨਾ ਪੈਂਦਾ ਹੈ ਉਹ ਵੀ ਖੁੱਲ੍ਹੇ ਅਸਮਾਨ ਥੱਲੇ।

ਮਾਮੂਲੀ ਮੀਂਹ ਨਾਲ ਭਦੌੜ ਦੇ ਬੱਸ ਸਟੈਂਡ ਨੇ ਧਾਰਿਆ ਛੱਪੜ ਦਾ ਰੂਪ

ਇਸ ਮੌਕੇ ਗੱਲਬਾਤ ਕਰਦਿਆਂ ਸਥਾਨਕ ਨਿਵਾਸੀ ਪਰਮਜੀਤ ਸਿੰਘ ਸੇਖੋਂ ਨੇ ਕਿਹਾ ਕਿ ਭਦੌੜ ਨੂੰ ਹਰ ਸਰਕਾਰ ਵੇਲੇ ਨਮੋਸ਼ੀ ਦਾ ਸਾਹਮਣਾ ਝੱਲਣਾ ਪੈਂਦਾ ਹੈ, ਬੇਸ਼ੱਕ ਉਹ ਅਕਾਲੀਆਂ ਦੀ ਹੋਵੇ ਕਾਂਗਰਸ ਦੀ ਹੋਵੇ ਜਾਂ ਕਿਸੇ ਹੋਰ ਪਾਰਟੀ ਦੀ, ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਟੇਡੀਅਮ ਸਮੇਤ ਬੱਸ ਸਟੈਂਡ ਨੂੰ ਉੱਚਾ ਚੁੱਕ ਕੇ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬੱਸ ਸਟੈਂਡ (Bus stand) ਅੰਦਰ ਬਣੀਆਂ ਦੁਕਾਨਾਂ ‘ਤੇ ਲੋਕਾਂ ਨੂੰ ਜਾਣ ਲਈ ਵੀ ਪਜਾਮੇ ਅਤੇ ਪੈਂਟਾਂ ਉੱਪਰ ਚੜ੍ਹਾ ਕੇ ਲੰਘਣਾ ਪੈਂਦਾ ਹੈ ਅਤੇ ਸਵਾਰੀਆਂ ਨੂੰ ਵੀ ਬੱਸ ਸਟੈਂਡ ਤੋਂ ਬਾਹਰ ਖੁੱਲ੍ਹੇ ਅਸਮਾਨ ਥੱਲੇ ਖੜ੍ਹ ਕੇ ਬੱਸਾਂ ਨੂੰ ਉਡੀਕਣਾ ਪੈਂਦਾ ਹੈ ਅਤੇ ਕਈ ਸਵਾਰੀਆਂ ਤਾਂ ਬੱਸਾਂ ‘ਤੇ ਚੜ੍ਹਨ ਤੋਂ ਕੰਨੀ ਕਤਰਾ ਘਰਾਂ ਨੂੰ ਵਾਪਸ ਚਲੀਆਂ ਜਾਂਦੀਆਂ ਹਨ, ਜਿਸ ਨਾਲ ਬੱਸਾਂ ਵਾਲਿਆਂ ਨੂੰ ਕਾਫ਼ੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।

ਇਹ ਵੀ ਪੜ੍ਹੋ:ਮੁਸਲਿਮ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਬਕਰ ਈਦ ਦਾ ਤਿਉਹਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.