ETV Bharat / state

ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਚੁੱਕੇਗੀ ਇਹ ਸੰਸਥਾ

author img

By

Published : Jun 4, 2022, 7:07 AM IST

ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਅੱਵਲ ਆਏ ਮਨਪ੍ਰੀਤ ਸਿੰਘ ਦੀ ਮੱਦਦ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਅੱਗੇ ਆਏ ਹਨ। ਮਨਪ੍ਰੀਤ ਦੀ ਪੜ੍ਹਾਈ ਤੇ ਹੋਣ ਵਾਲਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।

ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦਾ ਸਨਮਾਨ
ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦਾ ਸਨਮਾਨ

ਬਰਨਾਲਾ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬਾ ਭਰ ਵਿੱਚੋਂ ਅੱਵਲ ਆਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਗਰੀਬ ਪਰਿਵਾਰ ਦੇ ਪੁੱਤਰ ਮਨਪ੍ਰੀਤ ਸਿੰਘ ਦੀ ਮੱਦਦ ਲਈ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਅੱਗੇ ਆਏ ਹਨ। ਟਰਾਈਡੈਂਟ ਗਰੁੱਪ ਵਲੋਂ ਅੱਜ ਮਨਪ੍ਰੀਤ ਸਿੰਘ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਭਵਿੱਖ ਵਿੱਚ ਉਸ ਦੀ ਪੜ੍ਹਾਈ ਤੇ ਹੋਣ ਵਾਲਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।

ਇਹ ਵੀ ਪੜੋ: ਅੱਜ ਚੰਡੀਗੜ੍ਹ ਆਉਣਗੇ ਸ਼ਾਹ, ਕਈ ਕਾਂਗਰਸੀ ਅਤੇ ਅਕਾਲੀ ਹੋਣਗੇ ਬੀਜੇਪੀ ’ਚ ਸ਼ਾਮਲ

ਰਾਜਿੰਦਰ ਗੁਪਤਾ ਵੱਲੋਂ ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨਗਰ ਕੌਂਸਲਰ ਜਗਰਾਜ ਸਿੰਘ ਸ਼ਿਵ ਸੇਵਾ ਸੰਘ ਦੇ ਪ੍ਰਧਾਨ ਪਵਨ ਸਿੰਗਲਾ ਅਤੇ ਅਕਸ਼ਰ ਸਿੰਘ ਚੌਹਾਨ ਨੇ ਮਨਪ੍ਰੀਤ ਸਿੰਘ ਨੂੰ ਮਿਲ ਕੇ ਉਸ ਨੂੰ ਉਸ ਦੀ ਇਸ ਕਾਮਯਾਬੀ ਤੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸੂਬੇ ਵਿੱਚੋਂ ਅੱਵਲ ਆਉਣ ਵਾਲੇ ਮਨਪ੍ਰੀਤ ਸਿੰਘ ਦੇ ਪਿਤਾ ਦਾ ਕਰੀਬ ਅੱਠ ਸਾਲ ਪਹਿਲਾਂ ਦੇਹਾਂਤ ਹੋ ਚੁੱਕਿਆ ਹੈ ਅਤੇ ਉਸ ਦੀ ਮਾਤਾ ਕਿਰਨਜੀਤ ਕੌਰ ਕੱਪੜੇ ਸਿਲਾਈ ਕਰਕੇ ਆਪਣੇ ਪਰਿਵਾਰ ਇਸ ਦਾ ਪਾਲਣ ਪੋਸ਼ਣ ਕਰਦੀ ਹੈ।

ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦਾ ਸਨਮਾਨ

ਇਸ ਮੌਕੇ ਟਰਾਈਡੈਂਟ ਗਰੁੱਪ ਦੇ ਕਰਮਚਾਰੀ ਪਵਨ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਜ਼ਿਲ੍ਹਾ ਬਰਨਾਲਾ ਦਾ ਹੋਣਹਾਰ ਵਿਦਿਆਰਥੀ ਹੈ,ਜਿਸ ਨੇ ਅੱਠਵੀਂ ਵਿੱਚੋਂ ਪੂਰੇ ਸੂਬੇ ਵਿੱਚੋਂ ਅੱਵਲ ਆ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਅਜਿਹੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈਏ।

ਇਸੇ ਮੰਤਵ ਨਾਲ ਗਰੁੱਪ ਦੇ ਚੇਅਰਮੈਨ ਪਦਮ ਰਜਿੰਦਰ ਗੁਪਤਾ ਜੀ ਵਲੋਂ ਜਿੱਥੇ ਮਨਪ੍ਰੀਤ ਨੂੰ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ, ਉਥੇ ਮਨਪ੍ਰੀਤ ਭਵਿੱਖ ਵਿਚ ਜੋ ਵੀ ਪੜ੍ਹਾਈ ਕਰਨਾ ਚਾਹੁੰਦਾ ਹੈ ਉਸ ਦਾ ਸਾਰਾ ਖ਼ਰਚਾ ਅਸੀਂ ਚੁੱਕਾਂਗੇ ਅਤੇ ਉਸ ਨੂੰ ਆਰਥਿਕ ਪੱਖੋਂ ਕੋਈ ਕਮੀ ਨਹੀਂ ਆਉਣ ਦੇਵਾਂਗੇ। ਉਥੇ ਇਸ ਮਨਪ੍ਰੀਤ ਨੂੰ ਮਿਲੀ ਇਸ ਇਨਾਮੀ ਰਾਸ਼ੀ ਲਈ ਮਨਪ੍ਰੀਤ ਦੀ ਮਾਤਾ ਕਰਮਜੀਤ ਕੌਰ ਵਲੋਂ ਟ੍ਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜੋ: ਕੋਆਪਰੇਟਿਵ ਸੁਸਾਇਟੀ ਅਤੇ ਨਗਰ ਕੌਂਸਲ ਹੋਈਆਂ ਆਹਮੋ ਸਾਹਮਣੇ, ਮਾਮਲਾ ਪੁੱਜਾ ਥਾਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.