ETV Bharat / state

ਨਜਾਇਜ਼ ਸਬੰਧਾਂ ਦੇ ਇਲਜ਼ਾਮਾਂ 'ਚ ਫਸਾ ਕੇ ਧਮਕਾਉਣ ਵਾਲਿਆਂ ਤੋਂ ਤੰਗ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

author img

By

Published : May 18, 2023, 4:01 PM IST

ਬਰਨਾਲਾ ਦੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਜਿਸ ਦੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪਿੰਡ ਵਾਸੀਆਂ ਉੱਤੇ ਉਸ ਨੂੰ ਮਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਉਂਦੇ ਹੋਏ 5 ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਦੱਸਿਆ ਜਾਂਦਾ ਹੈ ਕਿ ਨਜਾਇਜ਼ ਸਬੰਧਾਂ ਵਿਚ ਫਸਾਉਣ ਦੇ ਨਾਮ ਤੇ ਪੈਸੇ ਠਗਣ ਲਈ ਰਵਿੰਦਰ ਨੂੰ ਮਜਬੂਰ ਕੀਤਾ ਜਾਂਦਾ ਸੀ ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਕਰ ਲਈ।

Trapped in allegations of illicit relations, the young man, tired of those who threatened him, took a terrible step.
ਨਜਾਇਜ਼ ਸਬੰਧਾਂ ਦੇ ਇਲਜ਼ਾਮਾਂ 'ਚ ਫਸਾ ਕੇ ਧਮਕਾਉਣ ਵਾਲਿਆਂ ਤੋਂ ਤੰਗ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਨਜ਼ਦੀਕ ਠੀਕਰੀਵਾਲ ਦੇ ਇਕ ਨੌਜਵਾਨ ਵਲੋਂ ਨਹਿਰ ਕੰਡੇ 'ਤੇ ਆ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਪੁਲਿਸ ਦੇ ਧਿਆਨ ਵਿਚ ਆਉਂਦੇ ਹੀ ਪੁਲਿਸ ਨੇ ਕਾਰਵਾਈ ਕੀਤੀ ਅਤੇ ਪੁਲਿਸ ਨੇ ਸਬੰਧਤ 5 ਜਣਿਆਂ 'ਤੇ ਪਰਚਾ ਦਰਜ ਕੀਤਾ ਹੈ। ਉਥੇ ਹੀ ਮ੍ਰਿਤਕ ਦੀ ਪਹਿਚਾਣ ਰਵਿੰਦਰ ਸਿੰਘ(40) ਵਾਸੀ ਠੀਕਰੀਵਾਲਾ ਵਜੋਂ ਹੋਈ ਹੈ।

ਇੱਜ਼ਤ ਬਚਾਉਣੀ ਹੈ ਤਾਂ :ਮ੍ਰਿਤਕ ਦੀ ਪਤਨੀ ਰਿੰਪਲ ਕੌਰ ਦੇ ਬਿਆਨਾਂ ਅਨੁਸਾਰ ਉਸ ਦਾ ਘਰਵਾਲਾ ਅਕਸਰ ਕਹਿੰਦਾ ਰਹਿੰਦਾ ਸੀ ਕਿ "ਪਿੰਡ ਠੀਕਰੀਵਾਲ ਦਾ ਇਕ ਵਿਅਕਤੀ ਕਹਿੰਦਾ ਰਹਿੰਦਾ ਸੀ ਕਿ ਤੇਰੇ ਇਕ ਔਰਤ ਨਾਲ ਨਾਜਾਇਜ਼ ਸੰਬੰਧ ਹਨ, ਅਸੀਂ ਤੇਰੇ ਨਾਲ ਦੇਖਾਂਗੇ। ਮੈਨੂੰ ਕਹਿੰਦਾ ਸੀ ਕਿ ਹੁਣ ਮੈਨੂੰ ਉਕਤ ਵਿਅਕਤੀ ਤੇ ਔਰਤ ਧਮਕੀਆਂ ਦਿੰਦੀ ਸੀ। ਅਸੀਂ ਵੀ ਤੇਰੀ ਪਿੰਡ 'ਚ ਬੇਇੱਜ਼ਤੀ ਕਰਾਂਗੇ। ਜੇਕਰ ਤੂੰ ਆਪਣੀ ਇੱਜ਼ਤ ਬਚਾਉਣੀ ਹੈ ਤਾਂ ਸਾਨੂੰ 10 ਤੋਂ 15 ਲੱਖ ਰੁਪਏ ਦੇ।" ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਇਹ ਗੱਲ ਮੇਰੇ ਘਰਵਾਲੇ ਨੇ ਮੈਨੂੰ ਦੱਸੀ ਸੀ, ਜਿਨ੍ਹਾਂ ਤੋਂ ਮੇਰਾ ਘਰਵਾਲਾ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।

ਜੇਕਰ ਤੂੰ ਆਪਣੀ ਇੱਜਤ ਬਚਾਉਣਾ ਚਾਹੁੰਦਾ ਹੈ ਤਾਂ ਲੱਖਾਂ ਰੁਪਏ ਦੇ: ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨੀਸ਼ ਕੁਮਾਰ ਅਤੇ ਜਾਂਚ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਰਿੰਪਲ ਰਾਣੀ ਤੇ ਮਿ੍ਤਕ ਦੇ ਪਿਤਾ ਸਤਪਾਲ ਸਿੰਘ ਨੇ ਠੀਕਰੀਵਾਲ ਹਸਪਤਾਲ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਮ੍ਰਿਤਕ ਰਵਿੰਦਰ ਕੁਮਾਰ ਜੋ ਆਰ.ਕੇ ਰਾਈਸ ਮਿੱਲ ਠੀਕਰੀਵਾਲ 'ਚ ਮੁਨਸ਼ੀ ਲੱਗਾ ਹੋਇਆ ਸੀ। ਇਸ ਦੌਰਾਨ ਉਸਨੂੰ ਕੋਈ ਧਮਕੀਆਂ ਦਿੰਦਾ ਸੀ ਕਿ ਨਜਾਇਜ਼ ਸਬੰਧਾਂ ਵਿਚ ਫਸਾ ਕੇ ਤੇਰੀ ਬਦਨਾਮੀ ਕਰਾਂਗੇ। ਜੇਕਰ ਤੂੰ ਆਪਣੀ ਇੱਜਤ ਬਚਾਉਣਾ ਚਾਹੁੰਦਾ ਹੈ ਤਾਂ ਲੱਖਾਂ ਰੁਪਏ ਦੇ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਸ ਬਲੈਕਮੇਲਿੰਗ ਦੇ ਚਲਦਿਆਂ ਹੀ ਉਹਨਾਂ ਦੇ ਪੁੱਤਰ ਨੇ ਖ਼ੁਦਕੁਸ਼ੀ ਕੀਤੀ ਹੈ।

  1. Punjab Police Slap Women: ਕਿਸਾਨ ਮਹਿਲਾ ਦੇ ਥੱਪੜ ਮਾਰਨ ਵਾਲਾ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ, ਹੋਵੇਗੀ ਵਿਭਾਗੀ ਕਾਰਵਾਈ
  2. No ban on jallikattu: ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਜਲੀਕੱਟੂ ਉਤੇ ਰੋਕ ਨਹੀਂ
  3. Sidhu Security Issue: ਸਿੱਧੂ ਦੀ ਸੁਰੱਖਿਆ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਕੋਰਟ ਨੂੰ ਸੌਂਪੀ ਸੀਲਬੰਦ ਰਿਵਿਊ ਰਿਪੋਰਟ, ਹੁਣ ਇਸ ਦਿਨ ਹੋਵੇਗੀ ਸੁਣਵਾਈ

ਸੁਸਾਈਡ ਨੋਟ ਵਿਚ ਲਿਖੇ ਨਾਮ : ਬੀਤੇ ਕੱਲ੍ਹ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਕਰੀਬ 4:30 ਵਜੇ ਉਸਨੇ ਇਹ ਖੌਫਨਾਕ ਕਦਮ ਚੁੱਕਿਆ। ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਜ਼ਹਿਰੀਲੀ ਦਵਾਈ ਪੀਕੇ ਰਵਿੰਦਰ ਨਹਿਰ ਕੰਢੇ ਪਿਆ ਹੈ ਜਦੋਂ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਰਵਿੰਦਰ ਮਾਰ ਚੁੱਕਿਆ ਸੀ। ਉਸਦੇ ਕੋਲੋਂ ਇੱਕ ਸੁਸਾਈਡ ਨ ਵੀ ਮਿਲਿਆ ਹੈ। ਜਿਸ ਦੇ ਵਿਚ ਉਹ ਨਾਮ ਲਿਖ ਕੇ ਗਿਆ ਹੈ। ਇਸ ਦੀ ਸੂਚਨਾ ਪੁਲਿਕ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਸੁਸਾਈਡ ਨੋਟ ਵਿਚ ਲਿਖੇ ਨਾਮ ਦੇ ਅਧਾਰ ਉੱਤੇ ਕਾਰਵਾਈ ਕਰਦਿਆਂ ਉਪਰੰਤ ਤੇਜਾ ਸਿੰਘ, ਬੇਅੰਤ ਕੌਰ, ਉਸ ਦੀ ਸੱਸ,ਉਸ ਦਾ ਦਿਉਰ ਜਗਰੂਪ ਸਿੰਘ ਵਾਸੀ ਠੀਕਰੀਵਾਲ ਤੇ ਬੇਅੰਤ ਕੌਰ ਦੀ ਭੈਣ ਜੋ ਕਿ ਪਿੰਡ ਕਲਾਲੇ ਦੀ ਰਹਿਣ ਵਾਲੀ ਹੈ 'ਤੇ ਪਰਚਾ ਦਰਜ ਕਰ ਲਿਆ ਗਿਆ ਅਤੇ ਸਮੁੱਚੇ ਮਾਮਲੇ ਸਮੇਤ ਖ਼ੁਦਕੁਸ਼ੀ ਨੋਟ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪਰਿਵਾਰ ਨੂੰ ਆਸ਼ਵਾਸਨ ਦਿਵਾਇਆ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਫੜ੍ਹ ਕੇ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.