ETV Bharat / state

ਪਟਾਖਿਆਂ ਦੇ ਲਾਇਸੰਸ ਲਈ ਬਰਨਾਲਾ ਪ੍ਰਸ਼ਾਸ਼ਨ ਨੇ ਡਰਾਅ ਕੱਢੇ, ਦੁਕਾਨਾਂ ਤੇ ਪਟਾਖੇ ਵੇਚਣ ਤੇ ਰਹੇਗੀ ਪਾਬੰਦੀ

author img

By

Published : Oct 13, 2022, 8:51 PM IST

EThere will be a ban on selling firecrackers in shops in Barnala
There will be a ban on selling firecrackers in shops in Barnala

ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦੁਕਾਨਾਂ ਉਪਰ ਖੁੱਲ੍ਹੇਆਮ ਪਟਾਖੇ ਵੇਚਣ ਤੇ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਾਬੰਦੀ ਲਗਾਈ ਹੁੰਦੀ ਹੈ। ਜਿਸ ਤਹਿਤ ਪਟਾਖਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਕਾਇਦਾ ਪਟਾਖੇ ਵੇਚਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਾਇਸੰਸ ਜਾਰੀ ਕੀਤਾ ਜਾਂਦਾ ਹੈ।

ਬਰਨਾਲਾ: ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਦੁਕਾਨਾਂ ਉਪਰ ਖੁੱਲ੍ਹੇਆਮ ਪਟਾਖੇ ਵੇਚਣ ਤੇ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਾਬੰਦੀ ਲਗਾਈ ਹੁੰਦੀ ਹੈ। ਜਿਸ ਤਹਿਤ ਪਟਾਖਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਾਕਾਇਦਾ ਪਟਾਖੇ ਵੇਚਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਾਇਸੰਸ ਜਾਰੀ ਕੀਤਾ ਜਾਂਦਾ ਹੈ।ਜਿਸ ਲਈ ਲਾਇਸੰਸ ਡਰਾਅ ਕੱਢਿਆ ਜਾਂਦਾ ਹੈ। ਇਸੇ ਤਹਿਤ ਅੱਜ 13 ਅਕਤੂਬਰ ਨੂੰ ਬਰਨਾਲਾ ਦੇ ਡੀਸੀ ਦਫ਼ਤਰ ਵਿਖੇ ਪਟਾਖਿਆ ਦੀ ਵਿਕਰੀ ਸਬੰਧੀ ਲਾਇਸੰਸ ਦੇ ਡਰਾਅ ਕੱਢੇ ਗਏ।

There will be a ban on selling firecrackers in shops in Barnala

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਾਇਰ ਨੇ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਵਿਚ ਪਟਾਖਿਆਂ ਦੀ ਵਿਕਰੀ ਲਈ ਲਾਇਸੈਂਸ ਦੇਣ ਲਈ ਡਰਾਅ ਕੱਢਿਆ ਗਿਆ ਹੈ। ਪਰ ਕੁਝ ਥਾਵਾਂ 'ਤੇ ਅਰਜ਼ੀਆਂ ਨਾ ਮਿਲਣ ਕਾਰਨ ਜ਼ਿਲ੍ਹੇ ਵਿੱਚ 40 ਲਾਇਸੰਸ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਲਾਇਸੰਸ ਤੋਂ ਪਟਾਖੇ ਵੇਚਣ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਦਕਿ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਨਿਰਧਾਰਿਤ ਕੀਤੀ ਗਈ ਜਗ੍ਹਾ 'ਤੇ ਪਟਾਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਪਟਾਕੇ ਬਾਜ਼ਾਰ ਆਦਿ ਵਿੱਚ ਨਹੀਂ ਵੇਚੇ ਜਾਣਗੇ।

There will be a ban on selling firecrackers in shops in Barnala
There will be a ban on selling firecrackers in shops in Barnala

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਮੌਕੇ 2 ਘੰਟੇ ਪਟਾਖੇ ਚਲਾਉਣ ਦੀ ਆਜ਼ਾਦੀ ਹੋਵੇਗੀ ਅਤੇ ਨਵੇਂ ਸਾਲ ਵਾਲੇ ਦਿਨ 35 ਮਿੰਟ ਪਟਾਕੇ ਚਲਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿਰਫ਼ ਗਰੀਨ ਪਟਾਖੇ ਵੇਚਣ ਲਈ ਹੀ ਲਾਇਸੈਂਸ ਦਿੱਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ ਗਰੀਨ ਪਟਾਖਿਆਂ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਟਾਖੇ ਵੇਚਣ 'ਤੇ ਮੁਕੰਮਲ ਪਾਬੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਲੋਕ ਦੀਵਾਲੀ ਵਾਲੇ ਦਿਨ ਪਟਾਖੇ ਨਾ ਚਲਾ ਕੇ ਤਿਉਹਾਰ ਮਨਾਉਣ।

ਇਹ ਵੀ ਪੜ੍ਹੋ: ਢੋਆ ਢੁਆਈ ਟੈਂਡਰ ਘੁਟਾਲਾ ਮਾਮਲਾ: 2 ਦਿਨ ਦੇ ਰਿਮਾਂਡ ’ਤੇ ਸਾਬਕਾ ਮੰਤਰੀ ਆਸ਼ੂ ਦਾ ਕਰੀਬੀ ਕੌਂਸਲਰ


ETV Bharat Logo

Copyright © 2024 Ushodaya Enterprises Pvt. Ltd., All Rights Reserved.