ETV Bharat / state

ਹਥਿਆਰਾਂ ਦੀ ਨੋਕ 'ਤੇ ਸਕਾਰਪੀਓ ਗੱਡੀ ਖੋਹੀ, ਪੁਲਿਸ ਨੇ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਵਿੱਚ ਪਕੜੇ ਲੁਟੇਰੇ

author img

By

Published : Mar 28, 2022, 11:21 AM IST

ਬਰਨਾਲਾ ਵਿੱਚ ਪੈਂਦੇ ਤਪਾ ਵਿਖੇ ਚਿੱਟੇ ਦਿਨ 25 ਮਾਰਚ ਨੂੰ ਕੁਝ ਹਥਿਆਰਬੰਦ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਵਿੱਚੋਂ ਹਥਿਆਰਾਂ ਦੀ ਨੋਕ 'ਤੇ ਸਕੌਰਪੀਓ ਗੱਡੀ ਖੋਹ ਕੇ ਲਿਜਾਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਬਾਅਦ ਸਕਾਰਪੀਓ ਗੱਡੀ ਸਮੇਤ ਨਾਜਾਇਜ਼ ਅਸਲਾ ਅਤੇ ਰਿਟਜ਼ ਗੱਡੀ ਬਰਾਮਦ ਕਰਕੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਹਥਿਆਰਾਂ ਦੀ ਨੋਕ 'ਤੇ ਸਕਾਰਪੀਓ ਗੱਡੀ ਖੋਹੀ, ਪੁਲਿਸ ਨੇ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਵਿੱਚ ਪਕੜੇ ਲੁਟੇਰੇ
ਹਥਿਆਰਾਂ ਦੀ ਨੋਕ 'ਤੇ ਸਕਾਰਪੀਓ ਗੱਡੀ ਖੋਹੀ, ਪੁਲਿਸ ਨੇ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਵਿੱਚ ਪਕੜੇ ਲੁਟੇਰੇ

ਬਰਨਾਲਾ: ਆਏ ਦਿਨ ਲੁੱਟ ਖੋਹ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਇਸੇ ਤਰ੍ਹਾਂ ਹੀ ਜ਼ਿਲਾ ਬਰਨਾਲਾ ਵਿੱਚ ਪੈਂਦੇ ਤਪਾ ਵਿਖੇ ਚਿੱਟੇ ਦਿਨ 25 ਮਾਰਚ ਨੂੰ ਕੁਝ ਹਥਿਆਰਬੰਦ ਕੁਝ ਨੌਜਵਾਨਾਂ ਵੱਲੋਂ ਇੱਕ ਘਰ ਵਿੱਚੋਂ ਹਥਿਆਰਾਂ ਦੀ ਨੋਕ 'ਤੇ ਸਕੌਰਪੀਓ ਗੱਡੀ ਖੋਹ ਕੇ ਲਿਜਾਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਬਾਅਦ ਸਕਾਰਪੀਓ ਗੱਡੀ ਸਮੇਤ ਨਾਜਾਇਜ਼ ਅਸਲਾ ਅਤੇ ਰਿਟਜ਼ ਗੱਡੀ ਬਰਾਮਦ ਕਰਕੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਹਥਿਆਰਾਂ ਦੀ ਨੋਕ 'ਤੇ ਸਕਾਰਪੀਓ ਗੱਡੀ ਖੋਹੀ, ਪੁਲਿਸ ਨੇ ਮੁਸਤੈਦੀ ਵਰਤਦਿਆਂ ਕੁਝ ਹੀ ਘੰਟਿਆਂ ਵਿੱਚ ਪਕੜੇ ਲੁਟੇਰੇ

ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਐੱਸਐੱਸਪੀ ਹੈੱਡਕੁਆਰਟਰ ਬਰਨਾਲਾ ਨੇ ਕਿਹਾ ਕਿ 25 ਮਾਰਚ ਦੇ ਦਿਨ ਵੇਲੇ ਸੁਖਪਾਲ ਕੌਰ ਨਾਂ ਦੀ ਤਪਾ ਰਹਿਣ ਵਾਲੀ ਔਰਤ ਦੇ ਘਰੋਂ ਚਾਰ ਬੰਦੇ ਹਥਿਆਰਾਂ ਦੀ ਨੋਕ 'ਤੇ ਸਕਾਰਪੀਓ ਗੱਡੀ ਖੋਹ ਕੇ ਲੈ ਗਏ ਸਨ, ਜਿਸ ਦੀ ਜਾਣਕਾਰੀ ਪੁਲਿਸ ਨੂੰ ਮਿਲਦਿਆਂ ਹੀ ਬਰਨਾਲਾ ਜ਼ਿਲ੍ਹੇ ਦੇ ਐੱਸਐੱਸਪੀ ਮੈਡਮ ਅਲਕਾ ਮੀਨਾ ਜੀ ਦੀ ਰਹਿਨੁਮਾਈ ਹੇਠ ਜੁਆਇੰਟ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਜਿਸ ਵਿਚ ਸਹਿਣੇ ਥਾਣੇ ਦੇ ਏਰੀਏ ਅੰਦਰ ਡੀਐੱਸਪੀ ਦੀ ਗੱਡੀ 'ਤੇ ਲੁਟੇਰੇ ਫਾਇਰਿੰਗ ਦੀ ਕਰ ਗਏ ਅਤੇ ਕੁਝ ਸਮੇਂ ਬਾਅਦ ਹੀ ਸਹਿਣੇ ਥਾਣੇ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਸਕਾਰਪੀਓ ਗੱਡੀ ਸਮੇਤ ਦੋ ਲੁਟੇਰੇ ਗ੍ਰਿਫ਼ਤਾਰ ਕਰ ਲਏ।

ਜ਼ਿਕਰਯੋਗ ਹੈ ਕਿ ਤਿੰਨ ਲੁਟੇਰੇ ਰਾਤ ਨੂੰ ਰਿਟਜ਼ ਗੱਡੀ ਸਮੇਤ ਦੋ ਪਿਸਟਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰ ਲਏ। ਉਨ੍ਹਾਂ ਅੱਗੇ ਕਿਹਾ ਕਿ ਇਹ ਲੁਟੇਰੇ 2019 ਵਿਚ ਹਥਿਆਰਾਂ ਦੀ ਲੁੱਟ ਕਰਨ ਵਿਚ ਗ੍ਰਿਫ਼ਤਾਰ ਵੀ ਰਹਿ ਚੁੱਕੇ ਹਨ ਅਤੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਬਹੁਤ ਹੀ ਮੁਸਤੈਦੀ ਨਾਲ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਿਚ ਵਚਨਬੱਧ ਹੈ ਅਤੇ ਜੋ ਵੀ ਕੋਈ ਵੀ ਜ਼ੁਰਮ ਕਰਦਾ ਫੜਿਆ ਗਿਆ ਤਾਂ ਪੁਲਿਸ ਵੱਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਭਾਜਪਾ ਸਰਕਾਰ ਬਣਨ ਉੱਤੇ ਮੁਸਲਿਮ ਲੜਕੇ ਨੇ ਵੰਡੀ ਮਿਠਾਈ ਤਾਂ ਉਤਾਰਿਆਂ ਮੌਤ ਦੇ ਘਾਟ

ETV Bharat Logo

Copyright © 2024 Ushodaya Enterprises Pvt. Ltd., All Rights Reserved.