ETV Bharat / state

Krishna Janmashtami : ਬਰਨਾਲਾ ਦੇ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ, ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੱਗੀਆਂ ਲਾਇਨਾਂ

author img

By ETV Bharat Punjabi Team

Published : Sep 7, 2023, 3:35 PM IST

Updated : Sep 7, 2023, 4:38 PM IST

ਬਰਨਾਲਾ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪੂਰੀ ਸ਼ਰਧਾ ਅਤੇ ਭਗਤੀ ਭਾਵ ਨਾਲ ਮਨਾਈ ਗਈ ਹੈ। ਮੰਦਿਰਾਂ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। (Krishna Janmashtami)

Shri Krishna Janam Ashtami was celebrated in the temples of Barnala
Krishna Janmashtami : ਬਰਨਾਲਾ ਦੇ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਰੌਣਕਾਂ, ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੱਗੀਆਂ ਲਾਇਨਾਂ

ਗੀਤਾ ਭਵਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਸੰਤ ਗੋਇਲ ਜਾਣਕਾਰੀ ਦਿੰਦੇ ਹੋਏ।


ਬਰਨਾਲਾ। ਬਰਨਾਲਾ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ (Krishna Janam Ashtami celebrated in temples) ਤਿਉਹਾਰ ਮਨਾਇਆ ਗਿਆ ਹੈੈ। ਸ਼ਰਧਾਲੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪੂਰੇ ਉਤਸ਼ਾਹ ਨਾਲ ਇਹ ਦਿਨ ਮਨਾਇਆ ਜਾ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਵੱਲੋਂ ''ਮੱਖਣ ਚੋਰ ਮਟਕੀ ਫੋਡ'' ਦਾ ਸ਼ਾਨਦਾਰ ਨਜ਼ਾਰਾ ਵੀ ਪੇਸ਼ ਕੀਤਾ ਜਾ ਰਿਹਾ ਹੈ।

ਝਾਕੀਆਂ ਸਜਾਈਆਂ ਗਈਆਂ : ਇਸ ਦਿਨ ਕ੍ਰਿਸ਼ਨ ਭਗਤ ਭਗਵਾਨ ਦੀ ਭਗਤੀ ਨੱਚਦੇ ਦੇਖੇ (Shri Krishna Janmashtami in Barnala) ਗਏ ਹਨ। ਬਰਨਾਲਾ ਸ਼ਹਿਰ ਵਿੱਚ ਹਰ ਪਾਸੇ ਕ੍ਰਿਸ਼ਨ ਭਗਤ "ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਰਾਮਾ ਹਰੇ ਰਾਮ" ਦੇ ਜੈਕਾਰੇ ਲਗਾਉਂਦੇ ਦੇਖੇ ਜਾ ਸਕਦੇ ਹਨ। ਸ਼ਹਿਰ ਦੇ ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਜਨਮ ਅਸ਼ਟਮੀ ਦੇ ਸ਼ੁਭ ਤਿਉਹਾਰ 'ਤੇ ਵੱਖ-ਵੱਖ ਮੰਦਰਾਂ ਤੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਨੂੰ ਦਰਸਾਉਂਦੀਆਂ ਝਾਕੀਆਂ ਵੀ ਤਿਆਰ ਕੀਤੀਆਂ ਗਈਆਂ ਹਨ।

ਸ਼ਹਿਰ ਵਿੱਚ ਕੱਢੀ ਪ੍ਰਭਾਤ ਫੇਰੀ : ਇਸ ਮੌਕੇ ਗੀਤਾ ਭਵਨ ਮੰਦਰ ਪ੍ਰਬੰਧਕ ਕਮੇਟੀ (Geeta Bhavan Temple Management Committee) ਦੇ ਪ੍ਰਧਾਨ ਬਸੰਤ ਗੋਇਲ ਨੇ ਦੰਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੰਦਰ ਵਿੱਚ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਸੇ ਦੇ ਮੱਦੇਨਜ਼ਰ ਪੂਰੇ ਬਰਨਾਲਾ ਸ਼ਹਿਰ ਵਿੱਚ ਫ਼ੇਰੀ ਕੱਢੀ ਗਈ ਹੈ। ਅੱਜ ਸ਼ਹਿਰ ਦੇ ਬਾਜ਼ਾਰ ਵਿੱਚ ਜਨਮ ਅਸ਼ਟਮੀ ਨਾਲ ਸਬੰਧਤ ਬੱਚਿਆਂ ਨੇ ਸੁੰਦਰ ਸੁੰਦਰ (barnala latest news in Punjabi) ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਹਨ। ਇਸਤੋਂ ਇਲਾਵਾ ਸ਼ਾਮ ਨੂੰ 2 ਵਜੇ ਤੋਂ 5 ਵਜੇ ਤੱਕ ਮਹਿਲਾ ਮੰਡਲ ਚਿੱਤਰਹਾਰ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਰਾਤ ਨੂੰ ਭਗਵਾਨ ਦੀ ਪੂਜਾ ਕੀਤੀ ਜਾਵੇਗੀ।

Last Updated : Sep 7, 2023, 4:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.