ETV Bharat / state

Ram Navmi 2023: ਬਰਨਾਲਾ ਵਿਖੇ ਸ਼੍ਰੀ ਰਾਮ ਨੌਮੀ ਉਤਸਵ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ

author img

By

Published : Mar 30, 2023, 5:01 PM IST

ਬਰਨਾਲਾ ਵਿਖੇ ਸ਼੍ਰੀ ਰਾਮ ਨੌਮੀ ਨੂੰ ਲੈ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਸਾਰੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਭਗਤਾਂ ਵੱਲੋਂ ਥਾਂ-ਥਾਂ ਸੰਗਤ ਲਈ ਲੰਗਰ ਲਾਏ ਗਏ।

Shobha Yatra taken out on the occasion of Shri Ram Navmi Utsav at Barnala
ਬਰਨਾਲਾ ਵਿਖੇ ਸ਼੍ਰੀ ਰਾਮ ਨੌਮੀ ਉਤਸਵ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਬਰਨਾਲਾ ਵਿਖੇ ਸ਼੍ਰੀ ਰਾਮ ਨੌਮੀ ਉਤਸਵ ਮੌਕੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਬਰਨਾਲਾ : ਸ਼੍ਰੀ ਰਾਮ ਜਨਮ ਉਤਸਵ ਮੌਕੇ 'ਤੇ ਬਰਨਾਲਾ ਵਿਖੇ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬੜੀ ਧੂਮਧਾਮ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਸ਼੍ਰੀ ਰਾਮ ਜੀ ਦੇ ਚਰਿੱਤਰ ਨੂੰ ਦਰਸਾਉਂਦੀਆਂ ਝਾਕੀਆਂ ਅਤੇ ਰਥ ਯਾਤਰਾ ਵੀ ਕੱਢੀ ਗਈ। ਇਸ ਦੌਰਾਨ ਸ਼੍ਰੀ ਰਾਮ ਦੇ ਭਗਤਾਂ ਵੱਲੋਂ ਸ਼੍ਰੀ ਰਾਮ ਨਾਮ ਦਾ ਜਾਪ ਕੀਤਾ ਗਿਆ। ਸ਼ਹਿਰ ਵਿੱਚ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸੰਗਤ ਨੇ ਥਾਂ-ਥਾਂ 'ਤੇ ਲੰਗਰ ਦੇ ਪ੍ਰਬੰਧ ਕੀਤੇ ਗਏ।

ਭਗਵਾਨ ਸ਼੍ਰੀ ਰਾਮ ਦੇ ਭਜਨਾਂ 'ਤੇ ਝੂਮੇ ਸ਼ਰਧਾਲੂ : ਨਰਾਤਿਆਂ ਦੇ ਆਖਰੀ ਦਿਨ ਨੌਮੀ ਮੌਕੇ ਭਗਵਾਨ ਸ਼੍ਰੀ ਰਾਮ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਭਗਵਾਨ ਰਾਮ ਦਾ ਆਸ਼ੀਰਵਾਦ ਲੈਣ ਲਈ ਮੰਦਰ ਜਾਣ ਦੀ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ।ਰਾਮ ਜਨਮ ਉਤਸਵ ਦੇ ਮੌਕੇ 'ਤੇ ਬਰਨਾਲਾ ਵਿਖੇ ਇੱਕ ਵਿਸ਼ਾਲ ਵਿਸ਼ਾਲ ਯਾਤਰਾ ਕੱਢੀ ਗਈ, ਜਿਸ ਵਿੱਚ ਸ਼੍ਰੀ ਰਾਮ ਅਤੇ ਰਾਮ ਦੇ ਭਗਤਾਂ ਦੇ ਚਰਿਤਰ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਦਿਖਾ ਕੇ ਸ੍ਰੀ ਰਾਮ ਦਾ ਗੁਣਗਾਨ ਕਰਦੇ ਹੋਏ ਢੋਲ ਤੇ ਨੱਚ ਕੇ ਖੁਸ਼ੀ ਮਨਾਈ ਗਈ।

ਇਹ ਵੀ ਪੜ੍ਹੋ : Court On Rape Accused: ਨਾਬਾਲਗ ਕੁੜੀ ਨਾਲ ਕੁਕਰਮ ਤੇ ਫਿਰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ


ਸ਼ੋਭਾ ਯਾਤਰਾ ਦਾ ਸ਼ਹਿਰ ਵਿੱਚ ਭਰਵਾਂ ਸਵਾਗਤ : ਇਸ ਮੌਕੇ ਸ਼ੋਭਾ ਯਾਤਰਾ ਦੀ ਖੁਸ਼ੀ ਵਿੱਚ ਸ਼ਰਧਾਲੂਆਂ ਨੇ ਦੱਸਿਆ ਕਿ ਅੱਜ ਬਰਨਾਲਾ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼੍ਰੀ ਰਾਮ ਜੀ ਨੂੰ ਸਮਰਪਿਤ ਰਾਮਨੌਮੀ ਦਾ ਪਵਿੱਤਰ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਰਾਮਨੌਮੀ ਮੌਕੇ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦਾ ਸ਼ਹਿਰ ਭਰ ਤੋਂ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਭੋਗ ਪ੍ਰਸ਼ਾਦ ਵੀ ਵਰਤਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਤਿਉਹਾਰ ਜਿੱਥੇ ਸਾਨੂੰ ਆਪਣੇ ਇਤਿਹਾਸ, ਸੱਭਿਆਚਾਰ ਤੇ ਪਰੰਪਰਾਵਾਂ ਨਾਲ ਜੋੜਦੇ ਹਨ, ਉਥੇ ਸਮਾਜ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੇ ਹਨ। ਅੱਜ ਬਰਨਾਲਾ ਸ਼ਹਿਰ ਦੇ ਸਮੂਹ ਧਰਮਾਂ ਤੇ ਵਰਗ ਦੇ ਲੋਕਾਂ ਵਲੋਂ ਰਾਮ ਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : Suicide in Jail: ਗੋਇੰਦਵਾਲ ਜੇਲ੍ਹ 'ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਨਸ਼ੇ ਦਾ ਆਦੀ ਸੀ ਮ੍ਰਿਤਕ !

ਅਨੰਦਪੁਰ ਸਾਹਿਬ ਵਿੱਚ ਵੀ ਮਨਾਈ ਰਾਮ ਨੌਮੀ : ਰਾਮ ਨੌਮੀ ਦੇ ਪਵਿੱਤਰ ਤੇ ਪ੍ਰਾਚੀਨ ਮੰਦਰ ਚੋਈ ਬਾਜ਼ਾਰ ਵਿਖੇ ਸਭ ਤੋਂ ਪਹਿਲਾਂ ਪਵਿੱਤਰ ਰਮਾਇਣ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਬੱਸ ਸਟੈਂਡ ਸ੍ਰੀ ਆਨੰਦਪੁਰ ਸਾਹਿਬ ਤੋਂ ਦੁਬਾਰਾ ਵਾਪਸ ਆ ਕੇ ਰਾਮ ਮੰਦਿਰ ਵਾਪਸ ਹੋਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.