ETV Bharat / state

ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧ ਤਸੱਲੀਬਖ਼ਸ਼ ਜਾਰੀ

author img

By

Published : Nov 7, 2021, 4:32 PM IST

ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧ ਤਸੱਲੀਬਖ਼ਸ਼ ਜਾਰੀ
ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧ ਤਸੱਲੀਬਖ਼ਸ਼ ਜਾਰੀ

ਬਰਨਾਲਾ(Barnala) ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦੇਖਣ ਨੂੰ ਨਹੀਂ ਮਿਲ ਰਹੀ। ਜ਼ਿਲ੍ਹੇ ਦੀਆਂ ਦੀ ਅਨਾਜ ਮੰਡੀਆਂ ਖ਼ਰੀਦ ਪ੍ਰਬੰਧ ਤਸੱਲੀਬਖ਼ਸ਼ ਚੱਲ ਰਹੇ ਹਨ। ਸਾਰੀਆਂ ਏਜੰਸੀ ਦੁਆਰਾ ਖਰੀਦ ਟਾਇਮ ਉੱਤੇ ਕੀਤੀ ਜਾ ਰਹੀ ਹੈ। ਆਪਣੀ ਫ਼ਸਲ ਵੇਚਣ ਆਏ ਕਿਸਾਨ ਵੀ ਮੰਡੀ ਵਿੱਚ ਖੁਸ਼ ਹਨ।

ਬਰਨਾਲਾ: ਝੋਨੇ ਦੀ ਵਾਢੀ ਦਾ ਸੀਜ਼ਨ ਪੰਜਾਬ(Punjab) ਭਰ ਵਿੱਚ ਜਾਰੀ ਹੈ। ਹਾਲਾਂਕਿ ਪੰਜਾਬ ਸਰਕਾਰ(Government of Punjab) ਦੇ ਨਵੇਂ ਫਰਮਾਨ ਦੇ ਤਹਿਤ ਸੂਬੇ ਦੇ ਕਈ ਖ਼ਰੀਦ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸਨੂੰ ਲੈ ਕੇ ਕਿਸਾਨਾਂ ਅਤੇ ਆੜਤੀਆਂ ਵਿੱਚ ਪ੍ਰੇਸ਼ਾਨੀ ਦੇਖਣ ਨੂੰ ਨਜ਼ਰ ਆ ਰਹੀ ਹੈ। ਪਰ ਬਰਨਾਲਾ(Barnala) ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦੇਖਣ ਨੂੰ ਨਹੀਂ ਮਿਲ ਰਹੀ।

ਜ਼ਿਲ੍ਹੇ ਦੀਆਂ ਦੀ ਅਨਾਜ ਮੰਡੀਆਂ ਖ਼ਰੀਦ ਪ੍ਰਬੰਧ ਤਸੱਲੀਬਖ਼ਸ਼ ਚੱਲ ਰਹੇ ਹਨ। ਸਾਰੀਆਂ ਏਜੰਸੀ ਦੁਆਰਾ ਖਰੀਦ ਟਾਇਮ ਉੱਤੇ ਕੀਤੀ ਜਾ ਰਹੀ ਹੈ। ਆਪਣੀ ਫ਼ਸਲ ਵੇਚਣ ਆਏ ਕਿਸਾਨ ਵੀ ਮੰਡੀ ਵਿੱਚ ਖੁਸ਼ ਹਨ।

ਝੋਨੇ ਦੀ ਖ਼ਰੀਦ ਸੰਬੰਧੀ ਪ੍ਰਬੰਧ ਤਸੱਲੀਬਖ਼ਸ਼ ਜਾਰੀ

ਉਨ੍ਹਾਂ ਦੇ ਝੋਨੇ ਦੀ 1 ਦਿਨ ਵਿੱਚ ਖ਼ਰੀਦ ਹੋ ਰਹੀ ਹੈ ਅਤੇ ਨਾਲ ਦੇ ਨਾਲ ਭਰੀ ਜਾ ਰਹੀ ਹੈ। ਜੇਕਰ ਅਸੀਂ ਬਰਨਾਲਾ ਝੋਨਾ ਦੀ ਖ਼ਰੀਦ ਦੀ ਗੱਲ ਕਰੀਏ ਤਾਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਅੰਕੜਿਆਂ ਦੇ ਹਿਸਾਬ ਵਲੋਂ 90ਫੀਸਦੀ ਕਰੀਬ ਮੁਕੰਮਲ ਹੋ ਚੁੱਕੀ ਹੈ।

ਸਾਰੀਆਂ ਖ਼ਰੀਦ ਏਜੰਸੀਆਂ ਦੇ ਵੱਲੋਂ ਅਤੇ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਅਨੁਸਾਰ ਮਾਰਕੀਟ ਕਮੇਟੀ ਬਰਨਾਲਾ ਦੇ ਵੱਲੋਂ ਪ੍ਰਬੰਧ ਪੂਰੇ ਕੀਤੇ ਗਏ ਹਨ। ਬਾਰਦਾਨਾ ਅਤੇ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਅਤੇ ਲਿਫਟਿੰਗ ਦਾ ਕੰਮ ਵੀ ਜੋਰਾਂ ਉੱਤੇ ਚੱਲ ਰਿਹਾ ਹੈ।

ਮੌਕੇ ਉੱਤੇ ਕਿਸਾਨਾਂ ਨੇ ਵੀ ਗੱਲ ਕਰਦੇ ਦੱਸਿਆ ਕਿ ਉਨ੍ਹਾਂ ਦੀ ਫ਼ਸਲ ਵੀ ਨਾਲ ਦੇ ਨਾਲ ਭਰੀ ਜਾ ਰਹੀ ਹੈ। ਕਿਸਾਨ ਗੁਰਜੀਤ ਸਿੰਘ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਇੱਕ ਦਿਨ ਅੰਦਰ ਹੀ ਫ਼ਸਲ ਦੀ ਖ਼ਰੀਦ ਹੋ ਗਈ ਹੈ।

ਕਿਸਾਨ ਸੁੱਕੀ ਫ਼ਸਲ ਲੈ ਕੇ ਮੰਡੀ ਆ ਰਹੇ ਹਨ, ਜਿਸ ਕਰਕੇ ਫ਼ਸਲ ਦੀ ਖ਼ਰੀਦ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ। ਆੜਤੀਏ ਵਿਜੈ ਕਾਂਸ਼ੀ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਵਿੱਚ ਝੋਨੇ ਦੀ ਫਸਲ ਵਿੱਚ ਨਮੀ ਦੀ ਸਮੱਸਿਆ ਜ਼ਰੂਰ ਆਈ ਸੀ। ਪ੍ਰੰਤੂ ਹੁਣ ਫਿਲਹਾਲ ਖਰੀਦ ਦੇ ਕੰਮ ਵਧੀਆ ਚੱਲ ਰਹੇ ਹਨ। ਕਿਸਾਨਾਂ ਅਤੇ ਆੜਤੀਆਂ ਨੂੰ ਕੋਈ ਦਿੱਕਤ ਨਹੀਂ ਹੈ।
ਉਥੇ ਮਾਰਕੀਟ ਕਮੇਟੀ ਦੇ ਅਧਿਕਾਰੀ ਗੁਰਮੇਲ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਸਹੂਲਤ ਮੰਡੀ ਵਿੱਚ ਦਿੱਤੀ ਗਈ ਹੈ। ਮੰਡੀ ਵਿੱਚ ਖ਼ਰੀਦ, ਬਾਰਦਾਨੇ ਅਤੇ ਲਿਫਟਿੰਗ ਦੀ ਕੋਈ ਸਮੱਸਿਆ ਨਹੀਂ ਹੈ। ਫ਼ਸਲ ਚੌਵੀ ਘੰਟਿਆਂ ਅੰਦਰ ਖਰੀਦੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ: ਪੈਟਰੋਲ ਤੇ ਡੀਜ਼ਲ ਹੋਇਆ ਸਸਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.