ETV Bharat / state

ASI Murdered update: ASI ਦੇ ਕਤਲ ਮਾਮਲੇ 'ਚ ਪੁਲਿਸ ਦਾ ਖੁਲਾਸਾ, ਮੁੱਖ ਮੁਲਜ਼ਮ ਦੀ ਹੋਈ ਪਹਿਚਾਣ, ਨਿੱਜੀ ਰੰਜਿਸ਼ ਤਹਿਤ ਕੀਤਾ ਗਿਆ ਕਤਲ

author img

By ETV Bharat Punjabi Team

Published : Nov 17, 2023, 6:28 PM IST

Police identifies the accused who murdered ASI in Amritsar
ASI Murdered update: ਏਐੱਸਾਈ ਦੇ ਕਤਲ ਮਾਮਲੇ 'ਚ ਪੁਲਿਸ ਦਾ ਖੁਲਾਸਾ,ਮੁੱਖ ਮੁਲਜ਼ਮ ਦੀ ਹੋਈ ਪਹਿਚਾਣ, ਨਿੱਜੀ ਰੰਜਿਸ਼ ਤਹਿਤ ਕੀਤਾ ਗਿਆ ਕਤਲ

ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਡਿਊਟੀ 'ਤੇ ਜਾ ਰਹੇ ASI ਸਰੂਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ (ASI Saroop Singh shot dead) ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਅਹਿਮ ਖ਼ੁਲਾਸਾ ਕੀਤਾ ਹੈ। ਪੁਲਿਸ ਮੁਤਾਬਿਕ ASI ਦਾ ਕਤਲ ਨਿੱਜੀ ਰੰਜਿਸ਼ ਦੇ ਤਹਿਤ ਸ਼ਰਨਪ੍ਰੀਤ ਸਿੰਘ ਨਾਮ ਦੇ ਮੁਲਜ਼ਮ ਨੇ ਕੀਤਾ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

'ਨਿੱਜੀ ਰੰਜਿਸ਼ ਤਹਿਤ ਕੀਤਾ ਗਿਆ ਕਤਲ'

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਕਾਨੂੰਨ ਦੇ ਰਾਖੇ ਇੱਕ ਪੁਲਿਸ ASI ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਤਫ਼ਤੀਸ਼ ਮਗਰੋਂ ਕਤਲ ਦੇ ਅਸਲ ਕਾਰਣ ਅਤੇ ਮੁੱਖ ਮੁਲਜ਼ਮ ਬਾਰੇ ਪਤਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਕਿਹਾ ਕਿ ASI ਦਾ ਕਤਲ ਨਿੱਜੀ ਰੰਜਿਸ਼ ਦੇ ਚੱਲਦੇ ਮੁਲਜ਼ਮ ਸ਼ਰਨਪ੍ਰੀਤ ਸਿੰਘ (Accused Sharanpreet Singh) ਪੁੱਤਰ ਗੁਰਦੇਵ ਚੰਦ ਵਾਸੀ ਦਸ਼ਮੇਸ਼ ਨਗਰ ਨੇ ਗੋਲੀ ਮਾਰ ਕੇ ਕੀਤਾ ਹੈ।

ਕਤਲ ਮਗਰੋਂ ਮੁਲਜ਼ਮ ਹੋਇਆ ਫਰਾਰ: ਪੁਲਿਸ ਮੁਤਾਬਿਕ ਮੁਲਜ਼ਮ ਸ਼ਰਨਪ੍ਰੀਤ ਦਾ ਪਿਛਲੇ ਕਈ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਮ੍ਰਿਤਕ ASI ਸਰੂਪ ਸਿੰਘ ਨਾਲ ਫੋਨ ਉੱਤੇ ਲਗਾਤਾਰ ਝਗੜਾ ਚੱਲ ਰਿਹਾ ਸੀ। ਇਸ ਤੋਂ ਇਲਾਵਾ ਮੁਲਜ਼ਮ ਸ਼ਰਨਪ੍ਰੀਤ ਸਿੰਘ ਨੇ ਪੂਰੀ ਯੋਜਨਾ ਤਹਿਤ ਮੌਕੇ ਮਿਲਣ ਉੱਤੇ ਪਿੰਡ ਖਾਨਕੋਟ ਵਿੱਚ ਡਿਊਟੀ (Duty in village Khankot) 'ਤੇ ਜਾ ਰਹੇ ASI ਸਰੂਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ASI ਸਰੂਪ ਸਿੰਘ ਦਿਵਾਲੀ ਮੌਕੇ ਛੁੱਟੀ ਉੱਤੇ ਸਨ ਅਤੇ ਫਿਲਹਾਲ ਉਨ੍ਹਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਹਿਚਾਣ ਕਰ ਲਈ ਗਈ ਹੈ ਪਰ ਫਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਵਾਰਦਾਤ ਮਗਰੋਂ ਉਹ ਫਰਾਰ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਵਿੱਚ ਜੇਕਰ ਕਿਸੇ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਉਸ ਨੂੰ ਕਾਬੂ ਕੀਤਾ ਜਾਵੇਗਾ। (murdered ASI in Amritsar).


ਹਥਿਆਰ ਵੀ ਕੀਤਾ ਜਾਵੇਗਾ ਬਰਾਮਦ: ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ (SP Gurpratap Singh Sahota) ਅੱਗੇ ਕਿਹਾ ਕਿ ਮੁਲਜ਼ਮ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਇਹ ਟੀਮਾਂ ਜੰਗੀ ਪੱਧਰ ਉੱਤੇ ਮੁਲਜ਼ਮ ਦੀ ਭਾਲ ਵਿੱਚ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਉਹ ਹਥਿਆਰ ਵੀ ਬਰਾਮਦ ਕੀਤਾ ਜਾਵੇਗਾ ਜਿਸ ਨਾਲ ASI ਦਾ ਕਤਲ ਕਰਨ ਲਈ ਗੋਲੀ ਦਾਗੀ ਗਈ ਸੀ। (Amritsar Crime News)


ETV Bharat Logo

Copyright © 2024 Ushodaya Enterprises Pvt. Ltd., All Rights Reserved.