ETV Bharat / state

Patwar Union : ਪਟਵਾਰੀਆਂ ਦੀ ਭਰਤੀ ਸਬੰਧੀ ਮੁੱਖ ਮੰਤਰੀ ਦੇ ਬਿਆਨ 'ਤੇ ਪਟਵਾਰ ਯੂਨੀਅਨ ਦਾ ਸਖਤ ਪ੍ਰਤੀਕਰਮ

author img

By ETV Bharat Punjabi Team

Published : Sep 3, 2023, 7:42 PM IST

ਪਟਵਾਰੀਆਂ ਵੱਲੋਂ ਲਗਾਤਾਰ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਹੁਣ ਇੱਕ ਵਾਰ ਪਟਵਾਰ ਯੂਨੀਵਨ ਵੱਲੋਂ ਸਰਕਾਰ ਨੂੰ ਪਟਵਾਰੀਆਂ ਦੀ ਭਰਤੀ ਸਬੰਧੀ ਸਵਾਲ ਕੀਤੇ ਗਏ ਹਨ। ਕੀ ਹੈ ਪੂਰਾ ਮਾਮਲਾ? ਪੜ੍ਹੋ ਪੂਰੀ ਖ਼ਬਰ

Etv BharatPatwar Union  reaction on the Chief Minister's statement regarding the recruitment of Patwaris
Patwar Union : ਪਟਵਾਰੀਆਂ ਦੀ ਭਰਤੀ ਸਬੰਧੀ ਮੁੱਖ ਮੰਤਰੀ ਦੇ ਬਿਆਨ 'ਤੇ ਪਟਵਾਰ ਯੂਨੀਅਨ ਦਾ ਸਖਤ ਪ੍ਰਤੀਕਰਮ

Patwar Union : ਪਟਵਾਰੀਆਂ ਦੀ ਭਰਤੀ ਸਬੰਧੀ ਮੁੱਖ ਮੰਤਰੀ ਦੇ ਬਿਆਨ 'ਤੇ ਪਟਵਾਰ ਯੂਨੀਅਨ ਦਾ ਸਖਤ ਪ੍ਰਤੀਕਰਮ


ਬਰਨਾਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਟਵਾਰੀਆਂ ਦੀ ਭਰਤੀ ਸਬੰਧੀ ਕੀਤੇ ਐਲਾਨ ਦਾ ਦ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਸਵਾਗਤ ਕਰਦਿਆਂ ਸਖ਼ਤ ਪ੍ਰਤੀਕਰਮ ਦਿੱਤਾ ਗਿਆ ਹੈ। ਪਟਵਾਰ ਯੂਨੀਅਨ ਨੇ ਸਰਕਾਰ ਦੀ ਨੀਤੀ ਉਪਰ ਵੀ ਸਵਾਲ ਉਠਾਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਦ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਖਜਾਨਚੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਪਟਵਾਰੀਆਂ ਦੀ ਭਰਤੀ ਸਬੰਧੀ ਜੋ ਐਲਾਨ ਕੀਤਾ ਹੈ, ਉਸਦਾ ਉਹ ਸਵਾਗਤ ਕਰਦੇ ਹਨ। ਇਸ ਨਾਲ ਨੌਜਵਾਨ ਵਰਗ ਨੂੰ ਨੌਕਰੀ ਮਿਲ ਸਕੇਗੀ। ਉਥੇ ਨਾਲ ਹੀ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਵੀ ਕੀਤੇ ਹਨ।

ਮੁੱਖ ਮੰਤਰੀ ਨੂੰ ਸਵਾਲ ( Patwar Union): ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਜੋ ਪਟਵਾਰੀਆਂ ਦੀਆਂ ਆਸਾਮੀਆਂ ਸਬੰਧੀ ਜੋ ਅੰਕੜਾ ਪੇਸ਼ ਕੀਤਾ ਹੈ, ਕੀ ਉਸ ਨਾਲ ਪੰਜਾਬ ਵਿੱਚ ਮੰਜ਼ੂਰਸੁਦਾ 4716 ਪੋਸਟਾਂ ਪੂਰੀਆਂ ਹੋ ਰਹੀਆਂ ਹਨ। ਇਸਦੇ ਨਾਲ ਹੀ ਜਿਹੜੇ ਨੌਜਵਾਨਾਂ ਦੀ ਪਟਵਾਰੀ ਦੀ ਟ੍ਰੇਨਿੰਗ ਚੱਲ ਰਹੀ ਹੈ ਅਤੇ ਜਿੰਨਾਂ ਨੇ ਆਉਣ ਵਾਲੇ ਸਮੇਂ ਵਿੱਚ ਟ੍ਰੇਨਿੰਗ ਕਰਨੀ ਹੈ, ਕੀ ਉਹਨਾਂ ਦੀ ਟ੍ਰੇਨਿੰਗ ਡੇਢ ਸਾਲ ਤੋਂ ਘੱਟ ਕਰਕੇ ਇੱਕ ਸਾਲ ਹੋ ਗਈ ਹੈ ਅਤੇ ਕੀ ਉਹਨਾਂ ਦੀ ਟ੍ਰੇਨਿੰਗ ਸਰਵਿਸ ਦਾ ਹਿੱਸਾ ਹੋ ਗਈ ਹੈ ?। ਕੀ ਨੌਜਵਾਨਾਂ ਨੂੰ ਸਰਕਾਰ ਕੀਤੇ ਵਾਅਦੇ ਅਨੁਸਾਰ 5 ਹਜ਼ਾਰ ਦੀ ਪੂਰੀ ਤਨਖਾਹ ਦਿੱਤੀ ਜਾਵੇਗੀ?

ਪਟਵਾਰੀਆਂ ਦੇ ਕੰਮਾਂ 'ਚ ਵਾਧਾ: ਬਲਰਾਜ ਸਿੰਘ ਔਜਲਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੂਰੇ ਪੰਜਾਬ ਵਿੱਚ 1523 ਪਟਵਾਰੀ ਕੰਮ ਕਰ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ 4716 ਸਰਕਲਬੰਦੀ ਦੀ ਹੀ ਭਰਤੀ ਅਤੇ ਕੰਮ ਹੋ ਰਿਹਾ ਹੈ। ਜਦਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ ਆਬਾਦੀ ਬਹੁਤ ਜਿਆਦਾ ਵੱਧ ਗਈ ਹੈ। ਪਿੰਡ ਸ਼ਹਿਰਾਂ ਦਾ ਰੂਪ ਧਾਰਨ ਕਰ ਗਏ ਹਨ। ਸ਼ਹਿਰਾਂ ਵਿੱਚ ਕਲੋਨੀਆਂ ਦਾ ਕੰਮ ਕਿਤੇ ਜਿਆਦਾ ਵੱਧ ਗਿਆ ਹੈ। ਆਬਾਦੀ ਦੇ ਵਧਣ ਕਾਰਨ ਪਟਵਾਰੀਆਂ ਦਾ ਕੰਮ ਬਹੁਤ ਵੱਧ ਗਿਆ ਹੈ ਪਰ ਪਟਵਾਰੀਆਂ ਦੀਆਂ ਆਸਾਮੀਆਂ ਨਹੀਂ ਵਧਾਈਆਂ ਗਈਆਂ। ਪੰਜਾਬ ਵਿੱਚ ਸਹੀ ਤਰੀਕੇ ਨਾਲ ਕੰਮ ਚਲਾਉਣ ਲਈ 4716 ਤੋਂ ਪੋਸਟਾਂ ਵਧਾ ਕੇ 7 ਤੋਂ 8 ਹਜ਼ਾਰ ਕੀਤਾ ਜਾਣਾ ਚਾਹੀਦਾ ਹੈ ਪ੍ਰੰਤੂ ਸਰਕਾਰ 4716 ਪੋਸਟਾਂ ਦਾ ਅੰਕੜਾ ਵੀ ਘਟਾ ਕੇ ਪੇਸ਼ ਕਰ ਰਹੀ ਹੈ, ਜੋ ਬਹੁਤ ਗਲਤ ਹੈ।

ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸੰਘਰਸ਼ ਜਾਰੀ ਰਹੇਗਾ: ਉਹਨਾਂ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਠੇਕੇਦਾਰੀ ਸਿਸਟਮ ਦਾ ਵਿਰੋਧ ਕਰਦੀ ਰਹੀ ਹੈ ਪ੍ਰੰਤੂ ਸਰਕਾਰ ਬਨਣ ਤੋਂ ਬਾਅਦ ਰਿਟਾਇਰ ਪਟਵਾਰੀਆਂ ਨੂੰ ਠੇਕੇਦਾਰੀ ਸਿਸਟਮ ਤਹਿਤ ਭਰਤੀ ਕੀਤਾ ਗਿਆ। ਠੇਕੇਦਾਰੀ ਸਿਸਟਮ ਤਹਿਤ ਰਿਟਾਇਰ ਪਟਵਾਰੀਆਂ ਨੂੰ ਪਹਿਲਾਂ 25 ਹਜ਼ਾਰ ਅਤੇ ਬਾਅਦ ਵਿੱਚ 35 ਹਜ਼ਾਰ ਰੁਪਏ ਪ੍ਰਤੀ ਤਨਖਾਹ ਕੀਤੀ ਗਈ ਹੈ। ਜਦਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਹੀ ਰੁਜ਼ਗਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੰਦੀ। ਉਹਨਾਂ ਕਿਹਾ ਕਿ ਜੱਥੇਬੰਦੀ ਦੇ ਫ਼ੈਸਲੇ ਅਨੁਸਾਰ ਸਮੂਹ ਪੰਜਾਬ ਵਿੱਚ ਪਟਵਾਰੀ ਆਪਣੇ ਪੱਕੇ ਸਰਕਲਾਂ ਦਾ ਕੰਮ ਕਰਦੇ ਰਹਿਣਗੇ। ਹੜ੍ਹਾਂ ਦੌਰਾਨ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਦਾ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ। ਕਿਸੇ ਵੀ ਕੰਮ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕੀਤੀ ਜਾਵੇਗੀ। ਜਦਕਿ ਵਾਧੂ ਸਰਕਲਾਂ ਦੇ ਕੰਮ ਦੀਆਂ ਕਲਮਾਂ ਮੁੱਖ ਮੰਤਰੀ ਭਗਵੰਤ ਮਾਨ ਅਨੁਸਾਰ ਸਰਕਾਰ ਨੂੰ ਸੌਂਪ ਚੁੱਕੇ ਹਾਂ ਅਤੇ ਸਰਕਾਰ ਇਹਨਾਂ ਵਾਧੂ ਸਰਕਲਾਂ ਦੀਆ ਕਲਮਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਦੇਵੇ। ਉਹਨਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਜੱਥੇਬੰਦੀ ਸੰਘਰਸ਼ ਕਰਦੀ ਰਹੇਗੀ ਅਤੇ ਐਸਮਾ ਐਕਟ ਵਿਰੁੱਧ ਵੀ ਕਾਨੂੰਨ ਅਨੁਸਾਰ ਜੋ ਲੜਾਈ ਲੜਨੀ ਪਈ ਲੜੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.