ETV Bharat / state

ਬਰਨਾਲਾ ਦੀਆਂ ਤਿੰਨ ਮੁੱਖ ਗਲੀਆਂ ਦਾ 46 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਸੁਧਾਰ, ਵਿਕਾਸ ਕਾਰਜ ਅਰੰਭ

author img

By ETV Bharat Punjabi Team

Published : Aug 27, 2023, 5:54 PM IST

ਬਰਨਾਲਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਦੇ ਓਐੱਸਡੀ ਨੇ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ। ਜਾਣਕਾਰੀ ਮੁਤਾਬਿਕ ਗਲੀਆਂ ਨਾਲੀਆਂ ਦਾ ਸੁਧਾਰ ਕੀਤਾ ਜਾ ਰਿਹਾ ਹੈ।

Minister Meet Hayer's OSD started development work in Barnala
ਸ਼ਹਿਰ ਦੀਆਂ ਤਿੰਨ ਗਲੀਆਂ 'ਚ ਮੰਤਰੀ ਮੀਤ ਹੇਅਰ ਦੇ ਓਐੱਸਡੀ ਨੇ ਕਰਵਾਏ ਵਿਕਾਸ ਕਾਰਜ ਸ਼ੁਰੂ

ਵਿਕਾਸ ਕਾਰਜ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੀਤ ਮੀਤ ਹੇਅਰ ਦੇ ਓਐੱਸਡੀ।

ਬਰਨਾਲਾ : ਸੂਬਾ ਸਰਕਾਰ ਵੱਲੋਂ ਬਰਨਾਲਾ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਸੁਧਾਰਨ ਲਈ ਇੰਟਰਲਾਕਿੰਗ ਦਾ ਕੰਮ ਕੀਤਾ ਗਿਆ ਹੈ। ਸ਼ਹਿਰ ਦੀਆਂ ਤਿੰਨ ਮੁੱਖ ਗਲੀਆਂ ਪਿਛਲੇ ਲੰਬੇ ਸਮੇਂ ਤੋਂ ਖਸਤਾਹਾਲਤ ਵਿੱਚ ਸਨ। ਇਹ ਤਿੰਨ ਸੜਕਾਂ ਬਰਨਾਲਾ ਦੀ ਮੁੱਖ ਸੜਕ ਨਾਲ ਜੁੜਦੀਆਂ ਹਨ। ਇਸ ਨਾਲ ਪੁਰਾਣੇ ਹਸਪਤਾਲ ਜੁੜੇ ਹੋਏ ਹਨ। ਇਹਨਾਂ ਗਲੀਆਂ ਲਈ 46 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਦੇ ਓਐਸਡੀ ਹਸਨਪ੍ਰੀਤ ਭਾਰਦਵਾਜ ਨੇ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਕਰਵਾਇਆ ਹੈ।

46 ਲੱਖ ਦੀ ਗ੍ਰਾਂਟ : ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਤਿੰਨ ਗਲੀਆਂ ਨੂੰ ਬਨਾਉਣ ਲਈ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ 46 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਅਗਲਾ ਮੁੱਖ ਏਜੰਡਾ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨਾ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਸੀਵਰੇਜ ਪਾਉਣ ਦੀ ਥਾਂ ਸਿਰਫ਼ ਪਾਈਪਾਂ ਸੁਟਵਾ ਦਿੱਤੀਆਂ, ਜਦਕਿ ਸੀਵਰੇਜ ਦਾ ਕੰਮ ਅੱਧ ਵਿਚਾਲੇ ਹੀ ਲਟਕਦਾ ਰਹਿ ਗਿਆ। ਜਿਸਦੇ ਮੱਦੇਨਜ਼ਰ ਸ਼ਹਿਰ ਵਿੱਚ ਸੀਵਰੇਜ ਦੇ ਵਿਗੜੇ ਪ੍ਰਬੰਧ ਨੂੰ ਜਲਦ ਸੁਧਾਰਿਆ ਜਾਵੇਗਾ।

ਉਥੇ ਇਸ ਮੌਕੇ ਸ਼ਹਿਰ ਨਿਵਾਸੀ ਡਾ.ਗੁਰਦੀਪ ਸਿੰਘ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹਨਾਂ ਦੀ ਗਲੀ ਨਾ ਬਣਾਏ ਜਾਣ ਕਾਰਨ ਰਾਹਗੀਰ ਪ੍ਰੇਸ਼ਾਨ ਸਨ। ਹੁਣ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਸਾਰ ਲਈ ਹੈ। ਜਿਸ ਤਹਿਤ ਗਲੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸੰਭਵ ਹੋ ਸਕਿਆ ਹੈ। ਜਿਸ ਕਰਕੇ ਉਹ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.