ETV Bharat / state

Shaheed Lance Naik Jasveer Singh of Barnala: ਬਰਨਾਲਾ ਦੇ ਸ਼ਹੀਦ ਫੌਜੀ ਪਰਿਵਾਰ ਲਈ ਸੂਬਾ ਸਰਕਾਰ ਤੋਂ ਮੁਆਵਜ਼ਾ ਤੇ ਨੌਕਰੀ ਮੰਗੀ

author img

By ETV Bharat Punjabi Team

Published : Oct 17, 2023, 6:34 PM IST

martyred army family of Barnala demanded compensation and job from state government
Shaheed Lance Naik Jasveer Singh of Barnala : ਬਰਨਾਲਾ ਦੇ ਸ਼ਹੀਦ ਫੌਜੀ ਪਰਿਵਾਰ ਲਈ ਸੂਬਾ ਸਰਕਾਰ ਤੋਂ ਮੁਆਵਜ਼ਾ ਤੇ ਨੌਕਰੀ ਮੰਗੀ

ਪੰਜ ਮਹੀਨੇ ਪਹਿਲਾਂ ਵੀਰ ਗਤੀ ਨੂੰ ਪ੍ਰਾਪਤ ਹੋਏ ਬਰਨਾਲਾ (Shaheed Lance Naik Jasveer Singh of Barnala) ਦੇ ਸ਼ਹੀਦ ਜਸਵੀਰ ਸਿੰਘ ਦੇ ਪਰਿਵਾਰ ਲਈ ਪਿੰਡ ਵਾਸੀਆਂ ਨੇ ਨੌਕਰੀ ਅਤੇ ਮੁਆਵਜ਼ਾ ਮੰਗਿਆ ਹੈ।

ਸ਼ਹੀਦ ਜਸਵੀਰ ਸਿੰਘ ਦੇ ਪਿੰਡ ਵਾਸੀ ਸਰਕਾਰ ਤੋਂ ਪਰਿਵਾਰ ਲਈ ਮੰਗ ਕਰਦੇ ਹੋਏ।

ਬਰਨਾਲਾ : ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਦਾ ਲਾਂਸ ਨਾਇਕ ਜਸਵੀਰ ਸਿੰਘ ਸ਼ਹੀਦ ਹੋ ਗਿਆ ਸੀ, ਪਰ ਸੂਬਾ ਸਰਕਾਰ ਵਲੋਂ ਸ਼ਹੀਦਾਂ ਲਈ ਐਲਾਣੀ ਪਾਲਿਸੀ ਦਾ ਲਾਭ ਨਹੀਂ ਦਿੱਤਾ ਗਿਆ। ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਰਾਸ਼ੀ ਅਤੇ‌ ਪਰਿਵਾਰ ਕੇ ਇੱਕ ਜੀਅ ਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀਆਂ ਵਲੋਂ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਡੀਸੀ ਬਰਨਾਲਾ ਨੂੰ ਸੌਂਪਿਆ ਗਿਆ।


ਮਾਂ-ਪਿਓ ਦਾ ਇਕਲੌਤਾ ਪੁੱਤਰ : ਇਸ ਮੌਕੇ ਮੰਗ ਪੱਤਰ ਦੇਣ ਪੁੱਜੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਦਕੇ ਕਲਾਂ ਦਾ ਕੁਲਦੀਪ ਸਿੰਘ ਜੋ ਭਾਰਤੀ ਫੋਜ਼ ਵਿੱਚ ਸੇਵਾ ਨਿਭਾ ਰਿਹਾ ਸੀ। ਉਹ ਮਿਤੀ 10 ਮਈ 2023 ਨੂੰ ਡਿਊਟੀ ਦੋਰਾਨ ਅੱਤਵਾਦੀਆਂ ਨਾਲ ਲੋਹਾ ਲੈਦੇ ਸਮੇਂ ਦੇਸ ਦੀ ਲਈ ਸ਼ਹੀਦ ਹੋ ਗਿਆ ਸੀ, ਜਿਸਨੂੰ ਭਾਰਤੀ ਫੌਜ਼ ਵੱਲੋ ਵੀ ਸਹੀਦੀ ਸਨਮਾਨ ਅਤੇ ਬਣਦੀਆਂ ਸਹੂਲਤਾਂ ਵੀ ਦਿੱਤੀਆ ਗਈਆਂ ਹਨ। ਸਹੀਦ ਜ਼ਸਵੀਰ ਸਿੰਘ ਆਪਣੇ ਬਜ਼ੁਰਗ ਮਾਤਾ, ਪਿਤਾ ਦਾ ਇਕਲੌਤਾ ਪੁੱਤਰ ਸੀ, ਜਿੰਨਾਂ ਦੇ ਪਿੱਛੇ ਹੁਣ ਕੋਈ ਸਹਾਰਾ ਨਹੀ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹੀਦ ਜਸਵੀਰ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਵੀ ਮਾਲੀ ਸਹਾਇਤਾ ਨਹੀ ਦਿੱਤੀ ਗਈ ਹੈ। ਜਦਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਸਨਮਾਨ ਲਈ ਉਸਦੇ ਪਰਿਵਾਰਾ ਨੂੰ ਇੱਕ ਕਰੋੜ ਦੀ ਮਾਲੀ ਸਹਾਇਤਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਦੀ ਹੈ।

ਪਹਿਲਾਂ ਵੀ ਦਿੱਤਾ ਗਿਆ ਮੰਗ ਪੱਤਰ : ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਹਲਕੇ ਦੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਪਰ ਸਾਡੀ ਮੰਗ ਨੂੰ ਠੰਢੇ ਬਸਤੇ ਵਿੱਚ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਭਾਰਤੀ ਫੌਜ ਵੱਲੋਂ ਅਗਨੀ ਵੀਰ ਫੌਜੀ ਜਵਾਨ ਨੂੰ ਸ਼ਹੀਦ ਵੀ ਨਹੀਂ ਮੰਨਿਆ ਗਿਆ, ਉਸ ਸ਼ਹੀਦ ਅਗਨੀਵੀਰ ਫੌਜੀ ਜਵਾਨ ਦੇ ਪਰਿਵਾਰ ਨੂੰ ਵੀ ਮੁੱਖ ਮੰਤਰੀ ਵੱਲੋਂ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਜਦਕਿ ਲਾਂਸ ਨਾਇਕ ਜਸਵੀਰ ਸਿੰਘ ਭਾਰਤੀ ਫੌਜ ਵੱਲੋਂ ਸ਼ਹੀਦ ਐਲਾਨਿਆ ਗਿਆ ਹੈ, ਇਸਦੇ ਬਾਵਜੂਦ ਪੰਜ ਮਹੀਨਿਆਂ ਤੋਂ ਇਸ ਸ਼ਹੀਦ ਫੌਜੀ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਬਣਦਾ ਮੁਆਵਜ਼ਾ ਤੇ ਲਾਭ ਨਹੀਂ ਦਿੱਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.