ETV Bharat / state

ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ, ਲੋਕ ਪ੍ਰੇਸ਼ਾਨ

author img

By

Published : Dec 24, 2022, 4:41 PM IST

Long queues in front of ration depots to buy wheat
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ

ਬਰਨਾਲਾ ਵਿੱਚ ਰਾਸ਼ਨ ਡੀਪੂਆਂ ਤੋਂ ਕਣਕ ਲੈਣ ਲਈ ਲੋਕਾਂ ਨੂੰ ਕਈ ਕਈ ਦਿਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਲਾਈਨਾ ਵਿੱਚ ਖੜੇ ਲੋਕਾਂ ਨੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਦੇ ਕਿਹਾ ਸਰਕਾਰ ਘਰ ਘਰ ਰਾਸ਼ਨ ਵੰਡਣ ਦਾ ਦਾਅਵਾ ਕਰ ਰਹੀ ਸੀ, ਪਰ ਉਹਨਾਂ ਨੂੰ ਤਾਂ ਰਾਸ਼ਨ ਡੀਪੂਆਂ ਦੇ ਬਾਹਰ ਵੀ ਰਾਸ਼ਨ ਨਹੀਂ ਮਿਲ ਰਿਹਾ।

ਬਰਨਾਲਾ: ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਰ ਘਰ ਰਾਸ਼ਨ ਵੰਡਣ ਦਾ ਵਾਅਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋ ਰਿਹਾ। ਬਰਨਾਲਾ ਵਿੱਚ ਰਾਸ਼ਨ ਡੀਪੂਆਂ ਤੋਂ ਕਣਕ ਲੈਣ ਲਈ ਲੋਕਾਂ ਨੂੰ ਕਈ ਕਈ ਦਿਨ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

ਇਹ ਵੀ ਪੜੋ: 8 ਕਿੱਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ, ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਹੈਰੋਇਨ

Long queues in front of ration depots to buy wheat
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ

ਬਰਨਾਲਾ ਸ਼ਹਿਰ ਦੇ ਸਿਰਫ਼ ਦੋ ਰਾਸ਼ਨ ਡੀਪੂਆਂ ਤੇ ਹੀ ਕਣਕ ਵੰਡੀ ਜਾ ਰਹੀ ਹੈ, ਜ਼ਿਲ੍ਹੇ ਵਿੱਚ ਡੀਪੂਆਂ ਦੀ ਗਿਣਤੀ ਜਿਆਦਾ ਹੈ, ਜਦਕਿ ਆਨਲਾਈਨ ਸਕੈਨ ਵਾਲੀਆਂ ਮਸ਼ੀਨਾਂ ਦੀ ਗਿਣਤੀ ਬਹੁਤ ਘੱਟ ਹੈ। ਜਿਸ ਕਰਕੇ ਰਾਸ਼ਨ ਡੀਪੂਆਂ ਦੇ ਬਾਹਰ ਕਣਕ ਲੈਣ ਵਾਲੇ ਲੋਕਾਂ ਦੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ, ਲਾਈਨਾ ਵਿੱਚ ਖੜੇ ਲੋਕਾਂ ਨੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਦੇ ਕਿਹਾ ਸਰਕਾਰ ਘਰ ਘਰ ਰਾਸ਼ਨ ਵੰਡਣ ਦਾ ਦਾਅਵਾ ਕਰ ਰਹੀ ਸੀ, ਪਰ ਉਹਨਾਂ ਨੂੰ ਤਾਂ ਰਾਸ਼ਨ ਡੀਪੂਆਂ ਦੇ ਬਾਹਰ ਵੀ ਰਾਸ਼ਨ ਨਹੀਂ ਮਿਲ ਰਿਹਾ।

Long queues in front of ration depots to buy wheat
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ

ਜਿਆਦਾਤਰ ਲੋਕਾਂ ਨੇ ਕਿਹਾ ਕਿ ਉਹ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਪੰਜ ਦਿਨਾਂ ਤੋਂ ਕਣਕ ਲੈਣ ਲਈ ਉਹਨਾ ਨੂੰ ਆਪਣੀ ਦਿਹਾੜੀ ਵੀ ਖ਼ਰਾਬ ਕਰਨੀ ਪੈ ਰਹੀ ਹੈ। ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਗੈਸ ਸਿਲੰਡਰ ਘਰ ਪਹੁੰਚਾਉਣ ਦੇ 5 ਰੁਪਏ ਵੱਧ ਲਏਜਾਂਦੇ ਹਨ, ਉਸ ਤਰ੍ਹਾ ਸਰਕਾਰ ਰਾਸ਼ਨ ਘਰ ਘਰ ਪਹੁੰਚਾਉਣ ਦੀ ਸੁਵਿਧਾ ਜਲਦ ਸ਼ੁਰੂ ਕਰੇ।

Long queues in front of ration depots to buy wheat
ਕਣਕ ਲੈਣ ਲਈ ਰਾਸ਼ਨ ਡਿਪੂਆਂ ਦੇ ਅੱਗੇ ਲੰਮੀਆਂ ਲਾਈਨਾਂ



ਉਥੇ ਇਸ ਸਬੰਧੀ ਡੀਐਫਐਸਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਗ੍ਰਾਮ ਯੋਜਨਾ ਤਹਿਤ ਕਣਕ ਵੰਡੀ ਜਾ ਰਹੀ ਹੈ, ਇਸ ਵਾਰ 7 ਪ੍ਰਤੀਸ਼ਫ਼ਤ ਕਣਕ ਘੱਟ ਆਈ ਹੈ। ਇਸ ਵਾਰ ਪਹਿਲੀ ਵਾਰ ਇਸ ਤਰ੍ਹਾ ਲਾਈਨਾ ਦੇਖਣ ਨੂੰ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ 12 ਇੰਸਪੈਕਟਰਾਂ ਨੂੰ ਆਨਲਾਈਨ ਸਕੈਨ ਮਸ਼ੀਨਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਸੇ ਤਹਿਤ ਕਣਕ ਵੰਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਵੀ ਸ਼ਹਿਰ ਦੇ ਬਰਾਬਰ ਕਣਕ ਵੰਡਣੀ ਸ਼ੁਰੂ ਕਰ ਰਹੇ ਹਨ ਤਾਂ ਇਸ ਸਮੱਸਿਆ ਦਾ ਹੱਲ ਹੋ ਸਕੇ।



ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਪਿਤਾ ਮੁੜ ਗਏ ਵਿਦੇਸ਼, ਮੂਸਾ ਪਿੰਡ 'ਚ ਪੁਲਿਸ ਦੀ ਪਹਿਰੇਦਾਰੀ ਬਰਕਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.