ETV Bharat / state

Girl Rape Case: ਬਰਨਾਲਾ ਦੀ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਕੀਤਾ ਬਲਾਤਕਾਰ ਨਾਲੇ ਘਰ 'ਚ ਬਣਾਇਆ ਬੰਦੀ

author img

By ETV Bharat Punjabi Team

Published : Sep 21, 2023, 6:00 PM IST

ਬਰਨਾਲਾ ਦੇ ਨਜ਼ਦੀਕੀ ਇਲਾਕੇ ਤੋਂ ਮਾਮਲਾ ਸਾਹਮਣੇ ਆਇਆ, ਜਿਥੇ ਇੱਕ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਨੌਜਵਾਨ 'ਤੇ ਬਲਾਤਕਾਰ ਕਰਨ ਅਤੇ ਘਰ 'ਚ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ 'ਚ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Girl Rape Case)

Girl Rape Case
Girl Rape Case

ਪੁਲਿਸ ਅਧਿਕਾਰੀ ਜਾਣਕਾਰੀ ਦਿੰਦਾ ਹੋਇਆ

ਬਰਨਾਲਾ: ਪੰਜਾਬ ਅੰਦਰ ਲਗਾਤਾਰ ਬਲਾਤਕਾਰ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਹੁਣ ਅਜਿਹਾ ਮਾਮਲਾ ਬਰਨਾਲਾ ਦੇ ਨਜ਼ਦੀਕੀ ਇਲਾਕੇ ਦੀ ਲੜਕੀ ਨਾਲ ਵਾਪਰਿਆ ਹੈ। ਬਠਿੰਡਾ ਜਿਲ੍ਹੇ ਦੇ ਨੌਜਵਾਨ ਨੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਦੋਸਤ ਨਾਲ ਮਿਲ ਕੇ ਲੜਕੀ ਦਾ ਬਲਾਤਕਾਰ ਕੀਤਾ ਹੈ। ਜਿਸ ਸਬੰਧੀ ਮੁਲਜ਼ਮਾਂ ਵਿਰੁੱਧ ਪਰਚਾ ਵੀ ਦਰਜ਼ ਕੀਤਾ ਗਿਆ ਹੈ। (Girl Rape Case)

ਫੋਨ ਕਾਲ ਤੋਂ ਸ਼ੁਰੂ ਹੋਈ ਗੱਲ: ਇਸ ਮਾਮਲੇ ਸੰਬੰਧੀ ਬਲਾਤਕਾਰ ਦਾ ਸ਼ਿਕਾਰ ਪੀੜਤ ਲੜਕੀ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਸਨੂੰ ਇੱਕ ਲੜਕੇ ਦੀ ਕਾਲ ਆਈ ਸੀ। ਲੜਕੇ ਨੇ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦੇ ਦਿੱਤਾ। ਪੀੜਤ ਲੜਕੀ ਉਸ ਦੀਆਂ ਗੱਲਾਂ ਵਿੱਚ ਆ ਗਈ, ਜਿਸ ਤੋਂ ਬਾਅਦ ਉਹ ਲੜਕਾ ਆਪਣੇ ਦੋਸਤ ਨਾਲ ਬਰਨਾਲੇ ਆਕੇ ਉਸ ਲੜਕੀ ਨੂੰ ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਆਪਣੇ ਨਾਲ ਲੈ ਗਿਆ। ਪੀੜਤਾਂ ਨੇ ਦੋਸ਼ ਲਾਏ ਕਿ ਉਸਦਾ ਪ੍ਰੇਮੀ ਅਤੇ ਉਸ ਘਰ ਵਿੱਚ ਰਹਿੰਦਾ ਇੱਕ ਹੋਰ ਵਿਅਕਤੀ ਉਸ ਨਾਲ ਲਗਾਤਾਰ 8 ਦਿਨ ਬਲਾਤਕਾਰ ਕਰਦੇ ਰਹੇ।

ਨਸ਼ੇ ਦਾ ਸੇਵਨ ਕਰਦਾ ਨੌਜਵਾਨ: ਪੀੜਤ ਲੜਕੀ ਨੇ ਇਹ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਸ ਨਾਲ ਵਿਆਹ ਕਰਵਾਉਣ ਵਾਲਾ ਲੜਕਾ ਚਿੱਟੇ ਦੇ ਨਸ਼ੇ ਦਾ ਸੇਵਨ ਕਰਦਾ ਹੈ, ਉਹ ਅਤੇ ਉਸ ਦੀ ਮਾਂ ਚਿੱਟੇ ਸਮੇਤ ਹੋਰ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਜਿੰਨਾ ਦੇ ਘਰ ਰੋਜ਼ਾਨਾ ਕਈ ਮੁੰਡੇ ਨਸ਼ੇ ਕਰਨ ਆਉਂਦੇ ਹਨ। ਜਦ ਉਸ ਵਲੋਂ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਲੜਕੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਈ ਦਿਨ ਤੱਕ ਉਹ ਕਾਮਯਾਬ ਨਾ ਹੋ ਸਕੀ। ਜਿਸ ਤੋਂ ਬਾਅਦ ਮੌਕਾ ਮਿਲਣ 'ਤੇ ਸਾਰੀ ਘਟਨਾ ਬਾਰੇ ਪੀੜਤ ਲੜਕੀ ਨੇ ਆਪਣੀ ਮਾਂ ਨੂੰ ਮੋਬਾਈਲ ਫ਼ੋਨ 'ਤੇ ਜਾਣਕਾਰੀ ਦੇ ਦਿੱਤੀ।

ਪਰਿਵਾਰ ਵਲੋਂ ਇਨਸਾਫ਼ ਦੀ ਮੰਗ: ਇਸ ਮਾਮਲੇ ਸੰਬੰਧੀ ਪੀੜਤ ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਇਕ ਲੜਕਾ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ। ਉਸ ਵਲੋਂ ਵਿਆਹ ਤਾਂ ਨਹੀਂ ਕਰਵਾਇਆ ਗਿਆ,ਬਲਕਿ ਉਹ ਅਤੇ ਇੱਕ ਹੋਰ ਵਿਅਕਤੀ ਉਨ੍ਹਾਂ ਦੀ ਲੜਕੀ ਨਾਲ ਲਗਾਤਾਰ ਬਲਾਤਕਾਰ ਕਰਦੇ ਰਹੇ। ਪਰਿਵਾਰ ਨੇ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਬਰਨਾਲਾ ਪੁਲਿਸ ਨੂੰ ਵੀ ਲਿਖਾਈ ਸੀ। ਜਦ ਉਨ੍ਹਾਂ ਦੀ ਪੀੜਤ ਲੜਕੀ ਦਾ ਫੋਨ ਘਰ ਆਇਆ ਤਾਂ ਉਹਨਾਂ ਨੇ 2 ਸਮਾਜ ਸੇਵੀ ਔਰਤਾਂ ਨੂੰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪਰਿਵਾਰ ਪਿੰਡ ਦੀ ਪੰਚਾਇਤ ਤੇ ਉਨ੍ਹਾਂ ਸਮਾਜ ਸੇਵੀ ਔਰਤਾਂ ਨੂੰ ਨਾਲ ਲੈਕੇ ਮੁੰਡੇ ਦੇ ਘਰ ਚਲਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਲੜਕੀ ਨੂੰ ਛਡਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਉਧਰ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਮਾਮਲਾ ਦਰਜ ਮੁਲਜ਼ਮਾਂ ਦੀ ਭਾਲ ਸ਼ੁਰੂ: ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਨਥਾਨਾ ਦੇ ਐਸਐਚਓ ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਤੋਂ ਇੱਕ ਜਾਣਕਾਰੀ ਹਾਸਲ ਹੋਈ ਸੀ। ਜਿਸ ਤੋਂ ਬਾਅਦ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਕਲਿਆਣ ਸੁੱਖਾ ਵਾਲੇ ਦੇ ਰਹਿਣ ਵਾਲੇ ਜਗਜੀਤ ਸਿੰਘ ਖ਼ਿਲਾਫ਼ ਆਈਪੀਸੀ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.