ETV Bharat / state

ਪਾਵਰ ਕੱਟਾਂ ਤੋਂ ਦੁਖੀ ਕਿਸਾਨ ਜਨਰੇਟਰ ਚਲਾ ਕੇ ਪਾਲ ਰਹੇ ਨੇ ਮੱਕੀ ਤੇ ਮੂੰਗੀ ਦੀ ਫਸਲ

author img

By

Published : Apr 29, 2022, 10:13 AM IST

ਕਿਸਾਨ ਜਨਰੇਟਰ ਚਲਾ ਕੇ ਪਾਲ ਰਹੇ ਨੇ ਮੱਕੀ ਤੇ ਮੂੰਗੀ ਦੀ ਫਸਲ
ਕਿਸਾਨ ਜਨਰੇਟਰ ਚਲਾ ਕੇ ਪਾਲ ਰਹੇ ਨੇ ਮੱਕੀ ਤੇ ਮੂੰਗੀ ਦੀ ਫਸਲ

ਪਿੰਡ ਚੀਮਾ ਦੇ ਕਿਸਾਨਾਂ ਵੱਲੋਂ ਇਸ ਸੰਬੰਧੀ ਖੇਤਾਂ ਵਿੱਚ ਹੀ ਪੰਜਾਬ ਸਰਕਾਰ (Punjab Government), ਕੇਂਦਰ ਸਰਕਾਰ ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ। ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦੀ ਫ਼ਸਲ (Maize and corn crops) ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਚਲਾਉਣੇ ਪੈ ਰਹੇ ਹਨ।

ਬਰਨਾਲਾ: ਪੰਜਾਬ ਵਿੱਚ ਬਿਜਲੀ (Electricity in Punjab) ਦੇ ਕੱਟ ਘਰਾਂ ਵਾਲੀ ਬਿਜਲੀ ਅਤੇ ਖੇਤਾਂ ਵਾਲੀ ਬਿਜਲੀ ਲਈ ਲਗਾਤਾਰ ਲੱਗ ਰਹੇ ਹਨ। ਜਿਸ ਕਾਰਨ ਆਮ ਜਨਤਾ ਦੇ ਨਾਲ ਨਾਲ ਕਿਸਾਨਾਂ ਨੂੰ ਵੱਡੀ ਸਮੱਸਿਆ ਝੱਲਣੀ ਪੈ ਰਹੀ ਹੈ। ਕਿਉਂਕਿ ਖੇਤਾਂ ਵਾਲੀ ਬਿਜਲੀ ਦੇ ਪਾਵਰਕੱਟ ਆਉਣ ਕਾਰਨ ਕਿਸਾਨਾਂ ਦੀ ਮੱਕੀ ਅਤੇ ਮੂੰਗੀ ਦੀ ਫ਼ਸਲ (Maize and corn crops) ਖ਼ਰਾਬ ਹੋਣ ਲੱਗੀ ਹੈ।

ਜਿਸ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਕਿਸਾਨਾਂ ਵਿੱਚ ਭਾਰੀ ਰੋਸ (Farmers protest against Punjab Government and Powercom) ਪਾਇਆ ਜਾ ਰਿਹਾ ਹੈ। ਮੱਕੀ ਅਤੇ ਮੂੰਗੀ ਦੀ ਫ਼ਸਲ (Maize and corn crops) ਨੂੰ ਬਚਾਉਣ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਜਰਨੇਟਰ ਚਲਾਉਣੇ ਪੈ ਰਹੇ ਹਨ।

ਬਿਜਲੀ ਨਾ ਆਉਣ ‘ਤੇ ਕਿਸਾਨ ਹੋਏ ਪ੍ਰੇਸ਼ਾਨ
ਬਿਜਲੀ ਨਾ ਆਉਣ ‘ਤੇ ਕਿਸਾਨ ਹੋਏ ਪ੍ਰੇਸ਼ਾਨ

ਪਿੰਡ ਚੀਮਾ ਦੇ ਕਿਸਾਨਾਂ ਵੱਲੋਂ ਇਸ ਸੰਬੰਧੀ ਖੇਤਾਂ ਵਿੱਚ ਹੀ ਪੰਜਾਬ ਸਰਕਾਰ (Punjab Government), ਕੇਂਦਰ ਸਰਕਾਰ ਤੇ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਦੁਖੀ ਕਿਸਾਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਕਿਸਾਨਾਂ ਨੂੰ ਬਾਰਾਂ ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਕਰਦੀ ਸੀ ਪ੍ਰੰਤੂ ਲਗਾਤਾਰ ਪਾਵਰ ਕੱਟ ਲੱਗਣ ਮੱਕੀ ਅਤੇ ਮੂੰਗੀ ਦੀ ਫ਼ਸਲ (Maize and corn crops) ਮਚਣ ਲੱਗੀ ਹੈ। ਮਹਿੰਗੇ ਭਾਅ ਦੇ ਬੀਜ ਖ਼ਰਾਬ ਹੋ ਰਹੇ ਹਨ।

ਬਿਜਲੀ ਨਾ ਆਉਣ ‘ਤੇ ਦੁੱਖੀ ਹੋਏ ਕਿਸਾਨ, ਜਨੇਟਰ ਨਾਲ ਫ਼ਸਲ ਪਾਲਣ ਲਈ ਹੋਏ ਮਜ਼ਬੂਰ

ਇਹ ਵੀ ਪੜ੍ਹੋ: ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਦਿੱਤੀ ਇਹ ਸਲਾਹ, ਰਾਹੁਲ ਗਾਂਧੀ ਨੂੰ ਦੱਸਿਆ ਦੋਸਤ

ਇਕ ਪਾਸੇ ਸਰਕਾਰ ਉਨ੍ਹਾਂ ਨੂੰ ਫਸਲੀ ਚੱਕਰ ਚੋਂ ਨਿਕਲ ਕੇ ਮੂੰਗੀ ਅਤੇ ਮੱਕੀ ਲਗਾਉਣ ਦੀ ਸਲਾਹ ਦੇ ਰਹੀ ਹੈ, ਦੂਜੇ ਪਾਸੇ ਇਨ੍ਹਾਂ ਫ਼ਸਲਾਂ ਨੂੰ ਬਚਾਉਣ ਲਈ ਬਿਜਲੀ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਪਾਣੀ ਨਾ ਲੱਗਣ ਕਰਕੇ ਫ਼ਸਲ ਖ਼ਰਾਬ ਹੋ ਰਹੀ ਹੈ। ਫ਼ਸਲ ਨੂੰ ਬਚਾਉਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਉਨ੍ਹਾਂ ਨੂੰ ਜਨਰੇਟਰ ਚਲਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਇਹੀ ਹਾਲਾਤ ਰਹੇ ਤਾਂ ਕਿਸਾਨ ਸੜਕਾਂ ਉੱਤੇ ਉੱਤਰ ਕੇ ਜਾਂ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ ਕਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਬਿਜਲੀ ਨਾ ਆਉਣ ‘ਤੇ ਕਿਸਾਨ ਹੋਏ ਪ੍ਰੇਸ਼ਾਨ
ਬਿਜਲੀ ਨਾ ਆਉਣ ‘ਤੇ ਕਿਸਾਨ ਹੋਏ ਪ੍ਰੇਸ਼ਾਨ

ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੋਂ ਦੁਖੀ ਹੋਏ ਕਿਸਾਨਾਂ ਨੇ ਘੇਰਿਆ SC ਦਾ ਦਫ਼ਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.