ETV Bharat / state

31 ਕਿਸਾਨ ਜਥੇਬੰਦੀਆਂ ਦਾ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ

author img

By

Published : Oct 1, 2020, 1:06 PM IST

Updated : Oct 1, 2020, 1:20 PM IST

31 ਕਿਸਾਨ ਜੱਥੇਬੰਦੀਆਂ ਵੱਲੋੇਂ ਅੱਜ ਤੋਂ ਰੇਲਾਂ ਦਾ ਚੱਕਾ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਰੇ ਟੋਲ ਪਲਾਜ਼ਾ ਅਤੇ ਪੈਟਰੋਲ ਪੰਪਾਂ 'ਤੇ ਵੀ ਮੋਰਚਾ ਲਾਇਾ ਗਿਆ ਹੈ। ਕਿਸਾਨ ਆਗੂਆਂ ਸਾਰੀ ਸਿਆਸੀ ਪਾਰਟੀਆਂ 'ਤੇ ਖੇਤੀ ਕਾਨੂੰਨ ਨੂੰ ਲੈ ਰਾਜਨਿਤੀ ਕਰਨ ਦਾ ਦੋਸ਼ ਲਾਇਆ ਹੈ।

ਬਰਨਾਲਾ 'ਚ ਕਿਸਾਨਾਂ ਦਾ ਰੰਲ ਰੋਕੋ ਅੰਦੋਲਨ
ਬਰਨਾਲਾ 'ਚ ਕਿਸਾਨਾਂ ਦਾ ਰੰਲ ਰੋਕੋ ਅੰਦੋਲਨ

ਬਰਨਾਲਾ: ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਤੋਂ ਖੇਤੀ ਕਾਨੂੰਨਾਂ ਵਿਰੁੱਧ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੇ ਚੱਲਦੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਥਾਵਾਂ ਦੀਆਂ ਰੇਲ ਲਾਈਨਾਂ 'ਤੇ ਪ੍ਰਬੰਧ ਕੀਤੇ ਜਾ ਚੁੱਕੇ ਹਨ।

ਬਰਨਾਲਾ 'ਚ ਵੀ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦੇ ਪੱਕੇ ਮੋਰਚੇ ਲਈ ਟੈਂਟ ਲਾ ਸੁੱਚਜੇ ਪ੍ਰਬੰਧ ਕੀਤੇ ਗਏ ਹਨ। ਗੱਲਬਾਤ ਦੌਰਾਨ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਪੂਰੀ ਰਣਨਿਤੀ 'ਤੇ ਚਾਨਣਾ ਪਾਇਆ ਹੈ।

ਸੰਘਰਸ਼ ਨੂੰ ਲੈ ਕਿਸਾਨਾਂ ਦੀ ਰਣਨਿਤੀ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਰੇਲਾਂ ਦਾ ਚੱਕਾ ਅਣਮਿੱਥੇ ਸਮੇਂ ਲਈ ਜਾਮ ਕਰਨ ਦੇ ਨਾਲ ਨਾਲ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਅਤੇ ਵੱਡੀ ਕੰਪਨੀਆਂ ਵੱਲੋਂ ਖੋਲੇ ਗਏ ਪੈਟਰੋਲ ਪੰਪਾਂ 'ਤੇ ਵੀ ਮੋਰਚਾ ਲਾਇਆ ਗਿਆ ਹੈ ਅਤੇ ਪੰਪਾਂ ਨੂੰ ਬੰਦ ਕਰਵਾਇਆ ਗਿਆ ਹੈ।

ਬਰਨਾਲਾ 'ਚ ਕਿਸਾਨਾਂ ਦਾ ਰੰਲ ਰੋਕੋ ਅੰਦੋਲਨ

ਉਨ੍ਹਾਂ ਇਹ ਵੀ ਕਿਹਾ ਕਿ ਵੱਡੀ ਗਿਣਤੀ 'ਚ ਨੌਜਵਾਨ ਉਨ੍ਹਾਂ ਨਾਲ ਇਸ ਸੰਘਰਸ਼ 'ਚ ਨਾਲ ਹਨ ਅਤੇ ਉਨ੍ਹਾਂ ਵੱਲੋਂ ਅੰਬਾਨੀ ਦੇ ਜੀਓ ਵਰਗੇ ਮੋਬਾਈਲ ਸਿਮ ਦਾ ਬਾਈਕੋਟ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਾਰਾ ਸੰਘਰਸ਼ ਅਤੇ ਰੇਲਾਂ ਉਦੋਂ ਤਕ ਜਾਮ ਅਤੇ ਜਾਰੀ ਰਹੇਗਾ ਜਦੋਂ ਤਕ ਬੋਲੀ ਹੋ ਚੁੱਕੀ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ।

ਰਾਹੁਲ ਗਾਂਧੀ ਦੇ ਪੰਜਾਬ ਦੌਰੇ 'ਤੇ ਕਿਸਾਨਾਂ ਦਾ ਰਵੱਈਆ

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ 'ਚ ਸਹਿਯੋਗ ਦੇਣ ਲਈ ਕਾਂਗਰਸ ਹਾਈਕਮਾਨ ਦੇ ਆਗੂ ਰਾਹੁਲ ਗਾਂਧੀ ਤਿੰਨਾਂ ਦਿਨਾਂ ਪੰਜਾਬ ਦੌਰੇ 'ਤੇ ਆ ਰਹੇ ਹਨ ਅਤੇ ਸੂਬੇ 'ਚ ਟਰੈਕਟਰ ਰੈਲੀ ਕਰਨਗੇ। ਕਿਸਾਨਾਂ ਨੇ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੀ ਨਿਖੇਦੀ ਕੀਤੀ ਹੈ ਅਤੇ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਰੋਡ ਸ਼ੋਅ ਨਾਲ ਦਾ ਕੋਈ ਲਾਭ ਨਹੀਂ।

ਬਰਨਾਲਾ 'ਚ ਕਿਸਾਨਾਂ ਦਾ ਰੰਲ ਰੋਕੋ ਅੰਦੋਲਨ

ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਗਾਂਧੀ ਕਿਸਾਨਾਂ ਲਈ ਚਿੰਤਤ ਹਨ ਤਾਂ ਉਹ ਦਿੱਲੀ ਦੀ ਸੰਸਦ 'ਚ ਇਸ ਕਾਨੂੰਨ ਨੂੰ ਲੈ ਕੇ ਬੋਲਣ। ਇਸ ਦੇ ਨਾਲ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਤੇ ਅਕਾਲੀਆਂ 'ਤੇ ਜੰਮ ਕੇ ਰਗੜੇ ਲਾਏ ਹਨ

ਸਿਆਸੀ ਪਾਰਟੀਆਂ 'ਤੇ ਕਿਸਾਨਾਂ ਦਾ ਰੁਖ

ਕਿਸਾਨਾਂ ਨੇ ਖੇਤੀ ਕਾਨੂੰਨਾਂ 'ਤੇ ਸਾਰੀ ਸਿਆਸੀ ਪਾਰਟੀਆਂ 'ਤੇ ਰਾਜਨਿਤੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਬਰਾਬਰ ਅਕਾਲੀਆਂ ਵੱਲੋਂ ਲਾਇਆ ਧਰਨਾ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਚਾਲ ਦੱਸਦਿਆਂ ਸ਼ਰਮਨਾਕ ਕਰਾਰ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ(ਕਿਸਾਨਾਂ) ਨੇ ਇਹ ਰੁਖ ਸਾਫ ਕਰ ਦਿੱਤਾ ਹੈ ਕਿਸਾਨ ਜੱਥੇਬੰਦੀਆਂ ਕਿਸੇ ਪਾਰਟੀ ਨਾਲ ਨਹੀਂ ਹਨ ਸੱਗੋਂ ਕਿਸਾਨ ਕਿਸਾਨੀ ਝੰਡੇ ਹੇਠ ਹੀ ਆਪਣਾ ਸੰਘਰਸ਼ ਕਰਨਗੇ ਅਤੇ ਜਿੱਤ ਪ੍ਰਪਤ ਕਰਨਗੇ।

Last Updated : Oct 1, 2020, 1:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.