ETV Bharat / state

ਬਰਨਾਲਾ ਜ਼ਿਲ੍ਹੇ ਵਿੱਚ ਭਾਕਿਯੂ ਏਕਤਾ ਡਕੌਂਦਾ ਨੇ ਮੋਦੀ ਸਰਕਾਰ ਦੇ ਸਾੜੇ ਪੁਤਲੇ

author img

By

Published : Jun 4, 2023, 6:51 AM IST

ਬਰਨਾਲਾ ਵਿੱਚ ਕਿਸਾਨਾਂ ਨੇ ਪਹਿਲਵਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦੇ ਪੁਤਲੇ ਸਾੜੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਜੇਕਰ ਬੰਦ ਨਾਲ ਕੀਤੀਆਂ ਗਈਆਂ ਤਾਂ ਉਹ ਪਹਿਲਵਾਨਾਂ ਦੇ ਹੱਕਾਂ ਲਈ ਪੱਕੇ ਮੋਰਚੇ ਲਗਾ ਦੇਣਗੇ।

Farmers burnt effigies of Modi government in Barnala
Farmers burnt effigies of Modi government in Barnala

ਬਰਨਾਲਾ: ਸੰਯੁਕਤ ਕਿਸਾਨ ਮੋਰਚੇ ਵਲੋਂ ਪਹਿਲਵਾਨ ਖਿਡਾਰਨਾਂ ਦੇ ਹੱਕ ਵਿੱਚ ਉਲੀਕੇ ਗਏ ਸੰਘਰਸ਼ ਸੱਦੇ ਨੂੰ ਲਾਗੂ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਕਮੇਟੀ ਵੱਲੋਂ 4 ਥਾਵਾਂ (ਬਰਨਾਲਾ, ਮਹਿਲਕਲਾਂ, ਭਦੌੜ ਤੇ ਤਪਾ) 'ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਬਰਨਾਲਾ ਬਲਾਕ ਦੇ ਸਾਰੇ ਕਿਸਾਨ ਅਤੇ ਸਹਿਯੋਗੀ ਜਨਤਕ ਜਥੇਬੰਦੀਆਂ ਦੇ ਆਗੂ ਦਾਣਾ ਮੰਡੀ ਬਰਨਾਲਾ ਵਿਖੇ ਇਕੱਠੇ ਹੋਏ ਅਤੇ ਸ਼ਹਿਰ ਵਿੱਚ ਮਾਰਚ ਕਰਦਿਆਂ ਕਚਹਿਰੀ ਚੌਂਕ ਵਿੱਚ ਮੋਦੀ ਹਕੂਮਤ ਦਾ ਪੁਤਲਾ ਫੂਕਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਜੀਏ ਟੂ ਡੀਸੀ ਬਰਨਾਲਾ ਨੇ ਮੰਗ ਪੱਤਰ ਹਾਸਲ ਕਰਕੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਮੰਗ ਪੱਤਰ ਜਲਦ ਰਾਸ਼ਟਰਪਤੀ ਨੂੰ ਭੇਜ ਦਿੱਤਾ ਜਾਵੇਗਾ।

ਮੋਦੀ ਸਰਕਾਰ ਦੇ ਸਾੜੇ ਪੁਤਲੇ: ਮਹਿਲਕਲਾਂ ਬਲਾਕ ਦੇ ਕਿਸਾਨ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਦਾਣਾ ਮੰਡੀ ਮਹਿਲਕਲਾਂ ਦੇ ਸ਼ੈੱਡ ਹੇਠ ਇਕੱਠੇ ਹੋਏ ਅਤੇ ਮਾਰਚ ਕਰਕੇ ਤਹਿਸੀਲ ਦਫਤਰ ਅੱਗੇ ਮੋਦੀ ਹਕੂਮਤ ਦਾ ਪੁਤਲਾ ਫੂਕਿਆ। ਸ਼ਹਿਣਾ ਬਲਾਕ ਭਦੌੜ ਅਤੇ ਤਪਾ ਵਿਖੇ ਮੋਦੀ ਹਕੂਮਤ ਅਰਥੀ ਸਾੜ੍ਹ ਮੁਜ਼ਾਹਰਾ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਪਹਿਲਵਾਨ ਖਿਡਾਰਨਾਂ ਉੱਤੇ ਬੋਲੇ ਜਾ ਰਹੇ ਵੱਡੇ ਹਮਲੇ ਨੂੰ ਠੱਲਣ ਅਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਮੋਦੀ ਹਕੂਮਤ ਵੱਲੋਂ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ।

Farmers burnt effigies of Modi government in Barnala
ਮੰਗ ਪੱਤਰ ਦਿੰਦੇ ਹੋਏ ਕਿਸਾਨ
  1. ਪੰਜਾਬ ਵਿੱਚ ਗਲੈਂਡਰਜ਼ ਵਾਇਰਸ ਨੇ ਦਿੱਤੀ ਦਸਤਕ, ਕੀ ਹੁਣ ਘੋੜਿਆਂ ਦਾ ਕਾਰੋਬਾਰ ਹੋਵੇਗਾ ਪ੍ਰਭਾਵਿਤ ? ਪੜ੍ਹੋ ਖਾਸ ਰਿਪੋਰਟ
  2. ਦਲਿਤ ਵਿਅਕਤੀ ਨੂੰ ਅਲਫ਼ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ, ਵੀਡਿਓ ਵਾਇਰਲ
  3. ਪਲਾਸਟਿਕ ਵੰਡਦਾ ਹੈ ਕੈਂਸਰ, ਮੱਧਮ ਜ਼ਹਿਰ ਬਣ ਸਰੀਰ ਨੂੰ ਹੌਲੀ ਹੌਲੀ ਕਰਦਾ ਹੈ ਖ਼ਤਮ !

ਆਗੂਆਂ ਦੱਸਿਆ ਕਿ ਮੋਦੀ ਹਕੂਮਤ ਇੱਕ ਪਾਸੇ ਬੇਟੀ ਪੜ੍ਹਾਓ-ਬੇਟੀ ਬਚਾਓ ਦੀਆਂ ਟਾਹਰਾਂ ਮਾਰਦੀ ਹੈ, ਦੂਜੇ ਪਾਸੇ ਔਰਤਾਂ ਉੱਪਰ ਬਲਾਤਕਾਰ ਜਿਹੇ ਸੰਗੀਨ ਦੋਸ਼ਾਂ ਵਿੱਚ ਸ਼ਾਮਲ ਬ੍ਰਿਜ ਭੂਸ਼ਨ ਸ਼ਰਨ ਸਿੰਘ ਜਿਹੇ ਪਾਰਲੀਮੈਂਟ ਵਿੱਚ ਬਿਰਾਜਮਾਨ ਹਨ। ਫੌਜਦਾਰੀ ਮੁਕੱਦਮਿਆਂ ਵਿੱਚ ਲਿਪਤ ਪਾਰਲੀਮੈਂਟ ਮੈਂਬਰਾਂ, ਵਿਧਾਇਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਔਰਤਾਂ ਉੱਪਰ ਜਬਰ ਇਸ ਢਾਂਚੇ ਦੀ ਖੁਰਾਕ ਹੈ। ਇਸ ਲਈ ਇਸ ਸੰਘਰਸ਼ ਨੂੰ ਔਰਤ ਮੁਕਤੀ ਨਾਲ ਜੋੜ ਕੇ ਵੇਖਣਾ ਅਤੇ ਅੱਗੇ ਵਧਾਉਣ ਦੀ ਲੋੜ ਹੈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਾਰੀਆਂ ਜਨਤਕ ਜਮਹੂਰੀ ਮੁਲਾਜ਼ਮ, ਮਜ਼ਦੂਰ, ਔਰਤ, ਨੌਜਵਾਨ ਵਿਦਿਆਰਥੀਆਂ ਜਥੇਬੰਦੀਆਂ, ਖੇਡ ਕਲੱਬਾਂ ਦਾ ਇਨ੍ਹਾਂ ਅਰਥੀ ਸਾੜ੍ਹ ਮੁਜ਼ਾਹਰਿਆਂ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.