ETV Bharat / state

ਬਰਨਾਲਾ ਦੇ ਇੱਕ ਗੋਦਾਮ 'ਚ 40 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ

author img

By

Published : Nov 22, 2019, 7:40 PM IST

ਬਰਨਾਲਾ ਦੇ ਸਿਹਤ ਵਿਭਾਗ ਨੇ ਇਥੇ ਇੱਕ ਗੋਦਾਮ ਤੋਂ 40 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ ਕੀਤਾ ਹੈ। ਗੋਦਾਮ ਚੋਂ ਮੌਕੇ ਤੋਂ ਵੱਖ-ਵੱਖ 20 ਬ੍ਰੈਂਡ ਦੇ ਨਕਲੀ ਘਿਓ ਪੈਕ ਕੀਤੇ ਗਏ ਡੱਬੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਗੋਦਾਮ ਮਾਲਿਕ ਫਰਾਰ ਹੈ। ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਜਾਂਚ ਜਾਰੀ ਹੈ।

ਫੋਟੋ

ਬਰਨਾਲਾ : ਸਿਹਤ ਵਿਭਾਗ ਨੇ ਸ਼ਹਿਰ ਦੇ ਇੱਕ ਗੋਦਾਮ ਵਿੱਚ ਛਾਪੇਮਾਰੀ ਕਰਕੇ 40 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ ਕੀਤਾ ਹੈ। ਗੋਦਾਮ ਮਾਲਿਕ ਵੱਲੋਂ ਨਕਲੀ ਦੇਸੀ ਘਿਓ ਦੀ ਵੱਖ-ਵੱਖ ਬ੍ਰੈਂਡ ਦੇ ਸਟੀਕਰ ਲਗਾ ਕੇ ਪੈਕਿੰਗ ਕਰਕੇ ਇਸ ਨੂੰ ਵੇਚਿਆ ਜਾਂਦਾ ਸੀ।

ਵੀਡੀਓ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਰਾਜ ਕੁਮਾਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਗੋਦਾਮ ਤੋਂ 40 ਕੁਇੰਟਲ ਦੇ ਕਰੀਬ ਨਕਲੀ ਦੇਸੀ ਘਿਓ ਬਰਾਮਦ ਹੋਇਆ ਹੈ। ਇਸ ਨੂੰ ਵੱਖ-ਵੱਖ ਬ੍ਰਾਂਡ ਦੇ ਡੱਬਿਆ 'ਚ ਪੈਕ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਨਕਲੀ ਘਿਓ ਦੇ ਸੈਂਪਲ ਲੈ ਕੇ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੋਦਾਮ ਮਾਲਿਕ ਡਾਲਡਾ ਘਿਓ, ਰਿਫ਼ਾਇੰਡ ਨੂੰ ਮਿਕਸ ਕਰਕੇ ਦੇਸੀ ਘਿਓ ਕਹਿ ਕੇ ਬਾਜ਼ਾਰ ਵਿੱਚ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੋਦਾਮ ਮਾਲਿਕ ਪਿਛਲੇ ਤਿੰਨ ਦਿਨਾਂ ਤੋਂ ਫਰਾਰ ਹੈ ਅਤੇ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜ ਦਿੱਤਾ ਗਿਆ ਸੀ, ਪਰ ਉਹ ਨਹੀਂ ਆਇਆ। ਛਾਪੇਮਾਰੀ ਅਤੇ ਸੈਂਮਪਲਿੰਗ ਤੋਂ ਬਾਅਦ ਗੋਦਾਮ ਨੂੰ ਸੀਲ ਕਰ ਦਿੱਤਾ ਸੀ।

ਗੋਦਾਮ ਨੂੰ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਖੋਲ੍ਹਿਆ ਗਿਆ ਇਸ ਦੌਰਾਨ ਇਥੇ ਵੱਡੀ ਮਾਤਰਾ 'ਚ ਨਕਲੀ ਘਿਓ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸੇਲ ਟੈਕਸ ਵਿਭਾਗ ਦੇ ਅਧਿਕਾਰੀ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਰਜਿਸਟਰ ਜੀਐਸਟੀ ਨੰਬਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਮਾਲ ਖ਼ਰੀਦਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀ। ਉਨ੍ਹਾਂ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਆਖੀ।

ਹੋਰ ਪੜ੍ਹੋ: ਰੋਪੜ ਦੀ ਹੋਈ ਨਵੀਂ ਵਾਰਡਬੰਦੀ 'ਤੇ ਕਾਂਗਰਸੀ ਖੁਸ਼, ਅਕਾਲੀ ਨਾਖੁਸ਼

ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਗੋਦਾਮ ਮਾਲਿਕ ਦੀ ਪੱਛਾਣ ਅਰੁਣ ਕੁਮਾਰ ਵਜੋਂ ਹੋਈ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।

Intro:ਬਰਨਾਲਾ।
ਬਰਨਾਲਾ ਦੇ ਸਿਹਤ ਵਿਭਾਗ ਨੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਇੱਕ ਵਿਅਕਤੀ ਦੇ ਗੋਦਾਮ 'ਤੇ ਵੱਡੀ ਮਾਤਰਾ ਵਿੱਚ 40 ਕੁਵਿੰਟਲ ਨਕਲੀ ਦੇਸੀ ਘਿਉ ਬਰਾਮਦ ਕੀਤਾ ਹੈ। ਗੋਦਾਮ ਵਿੱਚੋਂ ਮੌਕੇ ਤੋਂ 20 ਬ੍ਰਾਡਾਂ ਦੇ ਨਕਲੀ ਘਿਉ ਪੈਕ ਕੀਤੇ ਡੱਬੇ ਵੀ ਬਰਾਮਦ ਹੋਏ ਹਨ। ਇਹ ਨਕਲੀ ਘਿਉ ਵੱਖ ਵੱਖ ਸ਼ਹਿਰਾਂ, ਪਿੰਡਾਂ ਨੂੰ ਸਪਲਾਈ ਕੀਤਾ ਜਾਂਦਾ ਸੀ। ਦੋਸ਼ੀ ਅਰੁਣ ਬਾਂਸਲ ਅਜੇ ਫ਼ਰਾਰ ਹੈ। ਪੁਲਿਸ ਅਤੇ ਸਿਹਤ ਵਿਭਾਗ ਦੀ ਜਾਂਚ ਜਾਰੀ ਹੈ। ਦੋਸ਼ੀ ਖ਼ੁਦ ਨੂੰ ਸ਼ਿਵ ਸੈਨਾ ਦਾ ਪ੍ਰਧਾਨ ਦੱਸਦਾ ਸੀ।Body:
ਇਨਸਾਨ ਆਪਣੇ ਫ਼ਾਇਦੇ ਦੇ ਲਈ ਕਿਸ ਹੱਦ ਤੱਕ ਗਿਰ ਸਕਦਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਸਕਦਾ ਹੈ। ਇਸਦੀ ਤਾਜ਼ਾ ਉਦਾਹਰਨ ਬਰਨਾਲਾ ਵਿੱਚ ਮਿਲੀ ਹੈ। ਜਿੱਥੇ ਅਰੁਣ ਕੁਮਾਰ ਨਾਮ ਦੇ ਵਿਅਕਤੀ ਵਲੋਂ ਨਕਲੀ ਘਿਉ ਬਣਾਉਣ ਦਾ ਧੰਦਾ ਕੀਤਾ ਜਾ ਰਿਹਾ ਸੀ। ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਇਸ ਨਕਲੀ ਘਿਉ ਦੇ ਗੋਦਾਮ ਵਿੱਚ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਨਕਲੀ ਘਿਉ ਬਰਾਮਦ ਕੀਤਾ ਗਿਆ ਹੈ ਅਤੇ ਅਲੱਗ ਅਲੱਗ ਕੰਪਨੀਆਂ ਦੇ ਖਾਲੀ ਡੱਬੇ ਵੀ ਦੋਸ਼ੀ ਦੇ ਗੋਦਾਮ ਵਿੱਚੋਂ ਬਰਾਮਦ ਹੋਏ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਜ਼ਿਲ•ਾ ਸਿਹਤ ਅਧਿਕਾਰੀ ਡਾ.ਰਾਜ ਕੁਮਾਰ ਨੇ ਦੱਸਿਆ ਕਿ 40 ਕੁਵਿੰਟਲ ਦੇ ਕਰੀਬ ਨਕਲੀ ਦੇਸੀ ਘਿਉ ਬਰਾਮਦ ਹੋਇਆ ਹੈ। ਜੋ ਅਲੱਗ ਅਲੱਗ ਬ੍ਰਾਂਡ ਦੇ ਡੱਬਿਆ 'ਚ ਪੈਕ ਸੀ। ਇਸਦੇ ਸੈਂਪਲ ਲੈ ਕੇ ਨਕਲੀ ਦੇਸੀ ਘਿਉ ਨੂੰ ਸੀਲ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਦੋਸ਼ੀ ਡਾਲਡਾ ਘਿਉ, ਰਿਫ਼ਾਇੰਡ ਘਿਉ ਨੂੰ ਮਿਕਸ ਕਰਕੇ ਦੇਸੀ ਘਿਉ ਕਹਿ ਕੇ ਮਾਰਕੀਟ ਵਿੱਚ ਵੇਚਦਾ ਸੀ। ਦੋਸ਼ੀ ਪਿਛਲੇ ਤਿੰਨ ਦਿਨਾਂ ਤੋਂ ਫ਼ਰਾਰ ਹੈ ਅਤੇ ਉਸਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਗਿਆ ਸੀ। ਪਰ ਦੋਸ਼ੀ ਨਹੀਂ ਆਇਆ, ਜਿਸਦੇ ਬਾਅਦ ਸੋਮਵਾਰ ਨੂੰ ਉਸਦੇ ਗੋਦਾਮ ਨੂੰ ਸੀਲ ਕਰ ਦਿੱਤਾ ਸੀ। ਅੱਜ ਗੋਦਾਮ ਨੂੰ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਖੋਲਿ•ਆ ਗਿਆ ਹੈ। ਜਿਸਤੋਂ ਬਾਅਦ ਵੱਡੀ ਮਾਤਰਾ ਵਿੱਚ ਨਕਲੀ ਦੇਸੀ ਘਿਉ ਬਰਾਮਦ ਹੋਇਆ ਹੈ। ਜਿਸਨੂੰ ਦੇਖ ਕੇ ਉਹ ਖ਼ੁਦ ਹੈਰਾਨ ਹਨ ਕਿ ਏਨੀ ਵੱਡੀ ਮਾਤਰਾ ਵਿੱਚ ਨਕਲੀ ਦੇਸੀ ਘਿਉ ਇੱਕ ਗੋਦਾਮ ਵਿੱਚ ਪਿਆ ਹੈ।
ਉਹਨਾਂ ਦੱਸਿਆ ਕਿ ਦੋਸ਼ੀ ਨੇ ਖ਼ੁਦ ਦੇ ਤਿਆਰ ਦੇਸੀ ਘਿਉ ਕੇ ਕਈ ਬ੍ਰਾਂਡ ਬਣਾ ਰੱਖੇ ਹਨ। ਜਿਸ ਵਿੱਚ ਉਹ ਡਾਲਡਾ ਘਿਉ, ਰਿਫ਼ਾਇੰਡ ਅਤੇ ਦੇਸੀ ਘਿਉ ਮਿਕਸ ਕਰਕੇ ਦੇਸੀ ਘਿਉ ਕਹਿ ਕੇ ਵੇਚਦਾ ਸੀ। ਮੌਕੇ ਤੋਂ ਖਾਲੀ ਡੱਬੇ ਅਤੇ ਸਟਿੱਕਰ ਵੀ ਬਰਾਮਦ ਹੋਏ ਹਨ। ਪੁਲਿਸ ਵੀ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਉਹਨਾਂ ਕਿਹਾ ਕਿ ਮਾਮਲੇ ਵਿੱਚ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਕਿੱਥੋਂ ਨਕਲੀ ਦੇਸੀ ਘਿਉ ਲਿਆਉਂਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀ। ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਬਾਈਟ – ਰਾਜ ਕੁਮਾਰ (ਜ਼ਿਲ•ਾ ਸਿਹਤ ਅਧਿਕਾਰੀ)
Conclusion:
ਇਸ ਮਾਮਲੇ ਵਿੱਚ ਸੇਲ ਟੈਕਸ ਵਿਭਾਗ ਦੇ ਅਧਿਕਾਰੀ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਦੋਸ਼ੀ ਦੇ ਜੀਐਸਟੀ ਨੰਬਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਮਾਲ ਖ਼ਰੀਦਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀ। ਦੋਸ਼ੀ ਤੋਂ ਕਿੰਨਾ ਨਕਲੀ ਦੇਸੀ ਘਿਉ ਬਰਾਮਦ ਹੋਇਟਾ ਹੈ ਅਤੇ ਕਿੰਨੇ ਦਾ ਬਿੱਲ ਪਾਸ ਹੈ। ਉਹਨਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਦੋਸ਼ੀ ਕੋਲ ਕੋਈ ਜੀਐਸਟੀ ਨੰਬਰ ਨਹੀਂ ਮਿਲਿਆ ਹੈ ਅਤੇ ਦੋਸ਼ੀ ਦੋ ਨੰਬਰ ਦਾ ਧੰਦਾ ਕਰਦਾ ਸੀ। ਅੱਗੇ ਮਾਮਲੇ ਦੀ ਜਾਂਚ ਜਾਰੀ ਹੈ। ਜੇਕਰ ਦੋਸ਼ੀ ਟੈਕਸ ਚੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਦੁੱਗਨਾ ਜ਼ੁਰਮਾਨਾ ਕੀਤਾ ਜਾਵੇਗਾ।

ਬਾਈਟ – ਕ੍ਰਿਸ਼ਨ ਗਰਗ (ਸੇਲ ਟੈਕਸ ਅਧਿਕਾਰੀ)


ਇਸ ਮਾਮਲੇ ਵਿੱਚ ਥਾਣਾ ਸਿਟੀ 2 ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਅਰੁਣ ਬਾਂਸਲ ਦੇ ਗੋਦਾਮ ਨੂੰ ਡਿਊਟੀ ਮੈਜਿਸਟ੍ਰੇਟ ਅਤੇ ਜ਼ਿਲ•ਾ ਸਿਹਤ ਅਧਿਕਾਰੀ ਵਲੋਂ ਖੋਲਿ•ਆ ਗਿਆ ਹੈ। ਰਿਪੋਰਟ ਦੇ ਆਧਾਰ 'ਤੇ ਦੋਸ਼ੀ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਦੋਸ਼ੀ ਸ਼ਿਵ ਸੈਨਾ ਦਾ ਜ਼ਿਲ•ਾ ਪ੍ਰਧਾਨ ਹੈ।

ਬਾਈਟ – ਜਗਜੀਤ ਸਿੰਘ (ਐਸਐਚਓ ਸਿਟੀ-2)

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2024 Ushodaya Enterprises Pvt. Ltd., All Rights Reserved.