ETV Bharat / state

ਤੇਲ ਦੀਆਂ ਵਧੀਆਂ ਕੀਮਤਾਂ: ਕਿਸਾਨਾਂ ਦਾ ਸਰੋਂ ਦੀ ਕਾਸ਼ਤ ਵੱਲ ਵਧਿਆ ਰੁਝਾਨ, ਮੰਡੀਕਰਨ ਤੇ ਐਮਐਸਪੀ ਦੀ ਮੰਗ

author img

By

Published : Mar 26, 2022, 8:01 PM IST

Updated : Mar 31, 2022, 7:06 PM IST

ਬਾਜਾਰ ਵਿੱਚ ਖਾਣ ਪੀਣ ਵਾਲੇ ਤੇਲ (edible oil)ਖਾਸ ਕਰਕੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧਣ (mustard oil price hike) ਕਾਰਨ ਕਿਸਾਨਾਂ ਨੇ ਵੀ ਉਸੇ ਹਿਸਾਬ ਨਾਲ ਫਸਲ ਦੀ ਪੈਦਾਵਾਰ ਕੀਤੀ ਹੈ (mustard crop increased accordingly)। ਤੇਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਇਸ ਕਦਰ ਰਿਹਾ ਕਿ ਇਸ ਵਾਰ ਸਰ੍ਹੋਂ ਦੀ ਫਸਲ ਪਹਿਲਾਂ ਨਾਲੋਂ ਕਿਤੇ ਵੱਧ ਹੋਈ। ਇਹੋ ਨਹੀਂ ਕਿਸਾਨ ਹੁਣ ਸਰ੍ਹੋਂ ਦੀ ਫਸਲ ਦੀ ਐਮਐਸਪੀ ਦੀ ਮੰਗ (farmers ask for msp on mustard crop)ਵੀ ਚੁੱਕਣ ਲੱਗ ਪਏ ਹਨ।

ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ

ਬਰਨਾਲਾ:ਦੇਸ਼ ਭਰ ਵਿੱਚ ਮਹਿੰਗਾਰੀ ਦਿਨੋਂ ਦਿਨ ਵਧ ਰਹੀ (edible oil)ਹੈ। ਉਥੇ ਇਸੇ ਦੇ ਚੱਲਦਿਆਂ ਸਰ੍ਹੋਂ ਦੇ ਤੇਲ ਦੀ ਕੀਮਤ ਅਸਮਾਨ ਛੋਹ ਰਹੀ ਹੈ(mustard oil price hike)। ਜਿਸ ਦਾ ਅਸਰ ਇਸ ਵਾਰ ਕਿਸਾਨੀ ਤੇ ਵੀ ਪਿਆ ਹੈ। ਕਿਸਾਨਾਂ ਵਲੋਂ ਇਸ ਵਾਰ ਸਰ੍ਹੋਂ ਦੀ ਫ਼ਸਲ ਪਹਿਲਾਂ ਦੇ ਮੁਕਾਬਲੇ ਵੱਡੇ ਪੱਧਰ ਤੇ ਬੀਜੀ ਗਈ ਹੈ (edible oil price hike give boost mustard crop)। ਬਰਨਾਲਾ ਜਿਲ੍ਹੇ ਵਿੱਚ ਵੀ ਇਸ ਵਾਰ ਸਰ੍ਹੋਂ ਦੀ ਫ਼ਸਲ ਦਾ ਰਕਬਾ ਵਧਿਆ ਹੈ।

ਵੱਧ ਹੋਈ ਸਰੋਂ ਦੀ ਕਾਸ਼ਤ, ਮੰਡੀਕਰਨ ਤੇ ਐਮਐਸਪੀ ਦੀ ਮੰਗ

ਦੂਜੇ ਪਾਸੇ ਇਸ ਫ਼ਸਲ ਲਈ ਪਾਣੀ ਦੀ ਬੱਚਤ ਵੀ ਕਾਫ਼ੀ ਜਿਆਦਾ ਹੈ। ਉਥੇ ਕਿਸਾਨਾਂ ਨੂੰ ਸਰੋਂ ਦੀ ਫ਼ਸਲ ਲਈ ਅਨੇਕਾਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਹੈ । ਜਿਸ ਵਿੱਚ ਫ਼ਸਲ ਦਾ ਮੰਡੀਕਰਨ ਅਤੇ ਐਮਐਸਪੀ ਮੁੱਖ ਹੈ। ਉਥੇ ਫ਼ਸਲ ਦੀ ਕਟਾਈ ਲਈ ਮਜ਼ਦੂਰ ਵੀ ਮੁਸ਼ਕਿਲ ਨਾਲ ਮਿਲਦੇ ਹਨ। ਪਰ ਕਿਸਾਨ ਇਸ ਵਾਰ ਬੰਪਰ ਫ਼ਸਲ ਤੋਂ ਕਾਫ਼ੀ ਖੁਸ਼ (farmers are happy for bumper crop)ਹਨ ਅਤੇ ਸਰਕਾਰ ਤੋਂ ਸਹਿਯੋਗ ਦੀ ਮੰਗ ਕਰ ਰਹੇ ਹਨ(farmers ask for msp on mustard crop)।

ਵੱਧ ਹੋਈ ਸਰੋਂ ਦੀ ਕਾਸ਼ਤ, ਮੰਡੀਕਰਨ ਤੇ ਐਮਐਸਪੀ ਦੀ ਮੰਗ
ਵੱਧ ਹੋਈ ਸਰੋਂ ਦੀ ਕਾਸ਼ਤ, ਮੰਡੀਕਰਨ ਤੇ ਐਮਐਸਪੀ ਦੀ ਮੰਗ

ਇਸ ਸਬੰਧੀ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਸਰ੍ਹੋਂ ਦੇ ਤੇਲ ਦੀ ਕੀਮਤ ਵਧਣ ਕਰਕੇ ਉਹਨਾਂ ਵਲੋਂ ਸਰ੍ਹੋਂ ਦੀ ਫ਼ਸਲ ਵੱਡੇ ਪੱਧਰ ਤੇ ਬੀਜੀ ਗਈ ਹੈ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਨੇ ਕਾਫ਼ੀ ਰਕਬੇ ਵਿੱਚ ਸਰ੍ਹੋਂ ਦੀ ਫ਼ਸਲ ਬੀਜੀ ਹੈ। ਇਸ ਨਾਲ ਜਿੱਥੇ ਫ਼ਸਲੀ ਵਿਭਿੰਨਤਾ ਅਪਨਾਈ ਹੈ, ਉਥੇ ਪਾਣੀ ਦੀ ਵੀ ਬੱਚਤ ਹੋਈ ਹੈ।

ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ

ਉਨ੍ਹਾਂ ਕਿਹਾ ਕਿ ਕਿਉਂਕਿ ਸਰ੍ਹੋਂ ਦੀ ਫ਼ਸਲ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ। ਉਥੇ ਕਿਸਾਨਾਂ ਨੇ ਕਿਹਾ ਕਿ ਇੱਕ ਏਕੜ ਵਿੱਚੋਂ 15 ਤੋਂ 20 ਕੁਵਿੰਟਲ ਫ਼ਸਲ ਨਿਕਲਦੀ ਹੈ। ਜੋ ਬਹੁਤ ਵਧੀਆ ਹੈ। ਪਰ ਕਿਸਾਨਾਂ ਨੂੰ ਇਸ ਫ਼ਸਲ ਦਾ ਕਣਕ-ਝੋਨੇ ਵਾਂਗ ਮੰਡੀਕਰਨ ਅਤੇ ਐਮਐਸਪੀ ਨਹੀਂ ਮਿਲਦਾ। ਜਿਸ ਕਰਕੇ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਵੀਂ ਸਰਕਾਰ ਆਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਾਫ਼ੀ ਉਮੀਦਾਂ ਹਨ। ਸਰਕਾਰ ਇਹਨਾਂ ਸਰ੍ਹੋਂ ਤੇ ਮੱਕੀ ਵਰਗੀਆਂ ਫ਼ਸਲਾਂ ਤੇ ਐਮਐਸਪੀ ਦੇਵੇ ਤਾਂ ਜੋ ਕਿਸਾਨ ਉਤਸ਼ਾਹਿਤ ਹੋ ਸਕਣ।

ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ
ਕੀਮਤਾਂ ਕਾਰਨ ਵੱਧ ਹੋਈ ਸਰੋਂ ਦੀ ਕਾਸ਼ਤ

ਇਹ ਵੀ ਪੜ੍ਹੋ:ਕੁਲਤਾਰ ਸਿੰਘ ਸੰਧਵਾਂ ਦੀ ਪੱਗ ’ਤੇ ਗਊ ਦੀ ਪੂੰਛ ਨਾਲ ‘ਅਸ਼ੀਰਵਾਦ’

Last Updated : Mar 31, 2022, 7:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.