ETV Bharat / state

ਮਾਨਸਾ 'ਚ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ਼ ਦੀ ਡੀਟੀਐੱਫ਼ ਵੱਲੋਂ ਨਿਖੇਧੀ

author img

By

Published : Dec 12, 2021, 5:02 PM IST

ਮਾਨਸਾ 'ਚ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਰੈਲੀ ਦੌਰਾਨ ਬੇਰੁਜ਼ਗਾਰ ਟੈਟ ਪਾਸ ਅਧਿਆਪਕਾਂ (Unemployed TET pass teachers) 'ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਦੀ ਡੀ.ਟੀ.ਐੱਫ. ਵਲੋਂ ਨਿਖੇਧੀ ਕੀਤੀ ਗਈ ਹੈ। ਇਸ 'ਚ ਨਾਲ ਹੀ ਉਨ੍ਹਾਂ ਸਰਕਾਰ ਤੋਂ ਰੁਕੀ ਹੋਈ ਭਰਤੀ ਪ੍ਰਕਿਰਿਆ ਪੂਰੀ ਕਰਨ ਦੀ ਮੰਗ (Seek to complete the recruitment process) ਕੀਤੀ ਹੈ।

ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ਼ ਦੀ ਡੀਟੀਐੱਫ਼ ਵੱਲੋਂ ਸਖਤ ਨਿਖੇਧੀ
ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ਼ ਦੀ ਡੀਟੀਐੱਫ਼ ਵੱਲੋਂ ਸਖਤ ਨਿਖੇਧੀ

ਬਰਨਾਲਾ : ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਨਵੀਂਆਂ ਭਰਤੀਆਂ ਦੇ ਇਸ਼ਤਿਹਾਰ (Advertisements for new recruits) ਜਾਰੀ ਕਰਵਾਉਣ ਅਤੇ ਈ.ਟੀ.ਟੀ. ਦੀਆਂ 2364 ਤੇ 6635 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਵਾ ਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਦੀ ਮੰਗ (Demand for issuance of appointment letter) ਨੂੰ ਲੈ ਕੇ ਸੰਘਰਸ਼ ਕਰ ਰਹੇ ਈ.ਟੀ.ਟੀ. ਟੈੱਟ ਪਾਸ ਅਤੇ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਦਾ ਲੰਮੇ ਸਮੇਂ ਤੋਂ ਇਸਤਿਹਾਰ ਜਾਰੀ ਕਰਨ ਦੀ ਮੰਗ (Demand to issue advertisement) ਕਰ ਰਹੇ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ (Unemployed teachers pass B.Ed.) 'ਤੇ ਮਾਨਸਾ ਵਿਖੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਆਮਦ ਮੌਕੇ ਪੁਲੀਸ ਵੱਲੋਂ ਵਹਿਸ਼ੀਆਨਾ ਢੰਗ ਨਾਲ ਕੀਤੇ ਲਾਠੀਚਾਰਜ ਕਰਨ ਦੀ ਘਟਨਾ ਨੂੰ ਪੰਜਾਬ ਵਿੱਚ ਜਮਹੂਰੀ ਹੱਕਾਂ ਦਾ ਘਾਣ ਕਰਾਰ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸਖ਼ਤ ਨਿਖੇਧੀ ਕੀਤੀ ਹੈ।

ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ, ਜਨਰਲ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਬੇਰੁਜ਼ਗਾਰ ਬੀ.ਐੱਡ.ਟੈੱਟ ਪਾਸ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਦੀਆਂ ਲੱਗਭੱਗ 9 ਹਜ਼ਾਰ ਪੋਸਟਾਂ ਦੇ ਇਸ਼ਤਿਹਾਰ ਦੀ ਮੰਗ (Demand to issue advertisement) ਕਰ ਰਹੇ ਹਨ। ਇਸੇ ਤਰ੍ਹਾਂ ਈ.ਟੀ.ਟੀ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਈ.ਟੀ.ਟੀ.ਦੀਆਂ 2364 ਤੇ 6635 ਪੋਸਟਾਂ ਦੀ ਰੁਕੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ (Seek to complete the recruitment process) ਕਰ ਰਹੇ ਹਨ। ਪਰ ਪੰਜਾਬ ਸਰਕਾਰ ਦਾ ਸਰਕਾਰੀ ਸਕੂਲਾਂ ਵਿੱਚ ਭਰਤੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਭਰਤੀਆਂ ਸਮੇਂ ਸਿਰ ਨੇਪਰੇ ਚਾੜ੍ਹਣ ਨੂੰ ਲੈ ਕੇ ਨਾਂਹ ਪੱਖੀ ਰਵੱਈਆ ਰਿਹਾ ਹੈ। ਉਲਟਾ ਬੇਰੁਜ਼ਗਾਰ ਅਧਿਆਪਕਾਂ ਉੱਪਰ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਦੋ ਕਦਮ ਅੱਗੇ ਹਨ।

ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਘੇਰਿਆ Deputy C.M. Sony ਦਾ ਘਰ

ਦਰਅਸਲ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਾਨੂੰਨੀ ਉਲਝਣਾਂ ਬਹਾਨੇ ਅਧਿਆਪਕਾਂ ਦੀ ਭਰਤੀ ਪੂਰਾ ਨਾ ਕਰਨਾ, ਵਿਸ਼ੇਸ਼ ਕਰਕੇ ਪਿਛਲੇ ਪੰਜ ਸਾਲਾਂ ਦੌਰਾਨ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੀ ਇੱਕ ਵੀ ਭਰਤੀ ਨੂੰ ਪੂਰਾ ਨਾ ਕਰਨ ਪਿੱਛੇ ਮੋਦੀ ਸਰਕਾਰ ਦੀ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨਵੀਂ ਸਿੱਖਿਆ ਨੀਤੀ-2020 ਤਹਿਤ ਪ੍ਰਾਇਮਰੀ ਕਾਡਰ/ਸਕੂਲਾਂ ਨੂੰ ਖਤਮ ਕਰਕੇ ਕੰਪਲੈਕਸ ਸਕੂਲ ਏਜੰਡੇ ਵੱਲ ਤੇਜ਼ੀ ਨਾਲ ਵਧਣ ਦੀ ਨੀਤੀ ਜ਼ਿੰਮੇਵਾਰ ਹੈ। ਜਿਸ ਖਿਲਾਫ਼ ਸਮੂਹ ਸੰਘਰਸ਼ੀ ਲੋਕਾਂ ਨੂੰ ਲੰਮੀ ਅਤੇ ਸਾਂਝੀ ਜੱਦੋ-ਜਹਿਦ ਉਸਾਰਨ ਲਈ ਤਿਆਰ ਹੋਣਾ ਚਾਹੀਦਾ ਹੈ। ਬੇਰੁਜ਼ਗਾਰ ਅਧਿਆਪਕਾਂ ਨਾਲ ਸੰਘਰਸ਼ੀ ਇਕਜੁੱਟਤਾ ਪ੍ਰਗਟ ਕਰਦੇ ਹੋਇਆਂ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸਾਰੀਆਂ ਅਧਿਆਪਕ ਭਰਤੀਆਂ ਪੂਰੀਆਂ ਕਰਕੇ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅੰਮ੍ਰਿਤਪਾਲ ਕੋਟਦੁੱਨਾ, ਦਰਸ਼ਨ ਬਦਰਾ, ਨਿਰਮਲ ਚੁਹਾਣਕੇ, ਰਘਬੀਰ ਕਰਮਗੜ੍ਹ, ਪ੍ਰਦੀਪ ਕੁਮਾਰ, ਲਵਲੀਨ ਸਿੰਘ, ਮਨਮੋਹਨ ਸਿੰਘ, ਭੁਪਿੰਦਰ ਸੇਖਾ, ਜਗਸੀਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਰਾਜਨਾਥ ਸਿੰਘ ਨੇ ਇੰਡੀਆ ਗੇਟ 'ਤੇ 'ਸਵਰਨਿਮ ਵਿਜੇ ਪਰਵ' ਦਾ ਕੀਤਾ ਉਦਘਾਟਨ

ETV Bharat Logo

Copyright © 2024 Ushodaya Enterprises Pvt. Ltd., All Rights Reserved.