ETV Bharat / state

ਬਿਜਲੀ ਵੋਲਟਜ ਵਧਣ ਕਾਰਨ ਦੋ ਵਾਟਰ ਵਰਕਸ ਦੀਆਂ ਮੋਟਰਾਂ ਸੜੀਆਂ, 500 ਘਰਾਂ ਵਿੱਚ ਨਹੀਂ ਪਹੁੰਚ ਰਿਹਾ ਪਾਣੀ

author img

By

Published : May 15, 2023, 6:30 AM IST

ਬਰਨਾਲਾ ਵਿੱਚ ਬਿਜਲੀ ਵੋਲਟਜ ਵਧਣ ਕਾਰਨ ਦੋ ਵਾਟਰ ਵਰਕਸ ਦੀਆਂ ਮੋਟਰਾਂ ਸੜ ਗਈਆਂ, ਜਿਸ ਕਾਰਨ 500 ਘਰਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਹੈ ਤੇ ਲੋਕ ਪਰੇਸ਼ਾਨ ਹੋ ਰਹੇ ਹਨ।

Drinking water is not reaching 500 houses due to damaged motors of water works in Barnala
ਟੂਟੀਆਂ ਵਿੱਚ ਪਾਣੀ ਨਾ ਆਉਣ ਤੇ ਵਾਰਡ ਵਾਸੀ ਟੈਂਕੀ ਤੋਂ ਪਾਣੀ ਭਰਦੇ ਹੋਏ

ਬਰਨਾਲਾ: ਜ਼ਿਲ੍ਹੇ ਦੇ ਵਾਰਡ ਨੰਬਰ 18 ਅਤੇ ਵਾਰਡ ਨੰਬਰ 19 ਦੇ ਵਾਟਰ ਵਰਕਸਾਂ ਤੇ ਬਿਜਲੀ ਵੋਲਟਜ ਵੱਧ ਆਉਣ ਕਾਰਨ ਦੋ ਸਬਮਰਸੀਬਲ ਮੋਟਰਾਂ ਮੱਚ ਗਈਆਂ, ਜਿਸ ਨਾਲ ਤਕਰੀਬਨ 500 ਘਰਾਂ ਵਿੱਚ ਪਾਣੀ ਨਹੀਂ ਪਹੁੰਚਿਆ ਤੇ ਲੋਕ ਬੇਹੱਦ ਪਰੇਸ਼ਾਨ ਹੋ ਰਹੇ ਹਨ। ਵਾਰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਟੂਟੀਆਂ ਵਿੱਚ ਪਾਣੀ ਨਹੀਂ ਆ ਰਿਹਾ ਅਤੇ ਪਹਿਲਾਂ ਵੀ ਗਰਮੀਆਂ ਵਿੱਚ ਉਨ੍ਹਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਗਰਮੀਆਂ ਆਉਂਦੀਆਂ ਹਨ ਟਿਊਬਲ ਮੋਟਰਾਂ ਮੱਚ ਜਾਂਦੀਆਂ ਹਨ ਅਤੇ ਉਨ੍ਹਾਂ ਦੀਆਂ ਟੂਟੀਆਂ ਵਿੱਚ ਪਾਣੀ ਆਉਣਾ ਬੰਦ ਹੋ ਜਾਂਦਾ ਹੈ ਅਤੇ ਤਕਰੀਬਨ ਹਰ ਗਰਮੀ ਵੇਲੇ ਉਨ੍ਹਾਂ ਨਾਲ ਅਜਿਹਾ ਕੁਝ ਹੁੰਦਾ ਆ ਰਿਹਾ ਹੈ। ਲੋਕਾਂ ਨੇ ਕਿਹਾ ਕਿ ਇਸਦਾ ਨਗਰ ਕੌਂਸਲ ਵੱਲੋਂ ਕੋਈ ਵੀ ਪੱਕਾ ਹੱਲ ਨਹੀਂ ਕੱਢਿਆ ਗਿਆ।

ਉਨ੍ਹਾਂ ਨੇ ਸਰਕਾਰ ਅੱਗੇ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਹੋਰ ਨਵੇਂ ਟਿਊਬਵੈਲ ਲਗਾਏ ਜਾਣ ਤਾਂ ਜੋ ਉਨ੍ਹਾਂ ਦੇ ਘਰਾਂ ਵਿੱਚ ਆ ਰਿਹਾ ਘੱਟ ਪਾਣੀ ਪੂਰਾ ਹੋ ਸਕੇ ਅਤੇ ਉਹਨਾਂ ਨੂੰ ਪਾਣੀ ਸਬੰਧੀ ਕੋਈ ਵੀ ਦਿੱਕਤ ਪੇਸ਼ ਨਾ ਆਵੇ।

  1. Today Horoscope : ਅੱਜ ਦੇ ਰਾਸ਼ੀਫਲ ਵਿੱਚ ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਦਿਨ, ਕੀ ਰਹੇਗਾ ਖਾਸ
  2. Daily Love Rashifal : ਕਿਹੜੀ ਰਾਸ਼ੀ ਵਾਲਿਆਂ ਨੂੰ ਮਿਲੇਗਾ ਪਿਆਰ ਜਾਣੋ ਅੱਜ ਦੇ ਲਵ ਰਾਸ਼ੀਫਲ 'ਚ
  3. ਉਤਰਾਖੰਡ ਚਾਰਧਾਮ ਯਾਤਰਾ 'ਚ ਪਹੁੰਚ ਰਹੇ ਸ਼ਰਧਾਲੂ, 8.31 ਲੱਖ ਤੋਂ ਪਾਰ ਪਹੁੰਚੀ ਸ਼ਰਧਾਲੂਆਂ ਦੀ ਗਿਣਤੀ



ਕੀ ਕਹਿਣਾ ਹੈ ਵਾਰਡ ਦੇ ਐੱਮਸੀ ਦਾ: ਜਦੋਂ ਇਸ ਸਬੰਧੀ ਵਾਰਡ ਨੰਬਰ 18 ਦੇ ਐੱਮਸੀ ਜੀਵਨ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਉਹ ਲੋਕਾਂ ਦੇ ਘਰ-ਘਰ ਟੈਂਕੀਆਂ ਰਾਹੀਂ ਪਾਣੀ ਪਹੁੰਚਾ ਰਹੇ ਹਨ ਅਤੇ ਵਾਰਡ ਵਾਸੀਆਂ ਨੂੰ ਪਾਣੀ ਦੀ ਕਿਸੇ ਤਰਾਂ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹ ਸਵੇਰੇ 5 ਵਜੇ ਤੋਂ ਲੋਕਾਂ ਨੂੰ ਪਾਣੀ ਪਹੁੰਚਾ ਰਹੇ ਹਨ ਅਤੇ ਜਿਨ੍ਹਾਂ ਸਮਾਂ ਮੋਟਰਾਂ ਖ਼ਰਾਬ ਹਨ, ਉਨ੍ਹਾਂ ਸਮਾਂ ਉਹ ਘਰ ਘਰ ਪਾਣੀ ਪਹੁੰਚਾਉਂਦੇ ਰਹਿਣਗੇ।




ਕੀ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਐਸਡੀਓ ਦਾ: ਬਿਜਲੀ ਬੋਰਡ ਦੇ ਐਸਡੀਐਮ ਨੇ ਗੱਲ ਕਰਦਿਆਂ ਕਿਹਾ ਕਿ ਬਿਜਲੀ ਵੋਲਟਜ਼ ਵਧਣ ਕਾਰਨ ਟਰਾਈਡੈਂਟ ਫੈਕਟਰੀ ਦੇ ਨੇੜੇ ਅਤੇ ਗੁਰਦੁਆਰਾ ਸਾਹਿਬ ਦੇ ਨੇੜੇ ਲੱਗੇ ਟਿਊਬਵੈਲਾਂ ਦੀਆਂ ਮੋਟਰਾਂ ਮਚ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਨਵੀਂਆਂ ਮੋਟਰਾਂ ਪਾ ਦਿੱਤੀਆਂ ਜਾਣਗੀਆਂ ਅਤੇ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.