ETV Bharat / state

ਬਰਨਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ, ਇਸਾਈ ਭਾਈਚਾਰੇ ਨੇ ਕੀਤਾ ਪ੍ਰਭੂ ਮਸੀਹ ਦਾ ਗੁਣਗਾਣ

author img

By ETV Bharat Punjabi Team

Published : Dec 25, 2023, 10:27 PM IST

Christmas festival celebrated with enthusiasm at Barnala
ਬਰਨਾਲਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਕ੍ਰਿਸਮਿਸ ਦਾ ਤਿਉਹਾਰ

Christmas festival celebrated at Barnala: ਇਸਾਈ ਭਾਈਚਾਰੇ ਵੱਲੋਂ ਅੱਜ ਕ੍ਰਿਸਮਿਸ ਦਾ ਤਿਉਹਾਰ ਬਰਨਾਲਾ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਲੋਕਾਂ ਨੇ ਇੱਕ-ਦੂਜੇ ਨੂੰ ਵਧਾਈ ਵੀ ਦਿੱਤੀ।

ਅਸ਼ੋਕ ਕੁਮਾਰ, ਪਾਸਟਰ

ਬਰਨਾਲਾ: ਦੁਨੀਆਂ ਭਰ ਵਿੱਚ ਇਸਾਈ ਭਾਈਚਾਰੇ (Christian community) ਵੱਲੋਂ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਰਨਾਲਾ ਵਿਖੇ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਈਸਾਈ ਭਾਈਚਾਰੇ ਨੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ। ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬਰਨਾਲਾ ਵਿਖੇ ਧੂਮਧਾਮ ਨਾਲ ਖੁਸ਼ੀਆਂ ਮਨਾਈਆਂ ਗਈਆਂ ਅਤੇ ਪ੍ਰਭੂ ਦਾ ਗੁਣਗਾਣ ਕੀਤਾ ਗਿਆ, ਉਥੇ ਦੁਨੀਆਂ ਭਰ ਦੇ ਲੋਕਾਂ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ ਗਈ।


ਉਤਸ਼ਾਹ ਨਾਲ 25 ਦਸੰਬਰ ਨੂੰ ਮਨਾਇਆ: ਇਸ ਮੌਕੇ ਗੱਲਬਾਤ ਕਰਦਿਆਂ ਕ੍ਰਿਸਚਿਅਨ ਭਾਈਚਾਰੇ (Christian community) ਦੇ ਲੋਕਾਂ ਨੇ ਕਿਹਾ ਕਿ ਕ੍ਰਿਸਮਿਸ ਦਾ ਤਿਉਹਾਰ ਪੂਰੀ ਦੁਨੀਆਂ ਵਿੱਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਜਿਸ ਤਹਿਤ ਬਰਨਾਲਾ ਵਿਖੇ ਵੀ ਇਸਾਈ ਭਾਈਚਾਰੇ ਦੇ ਲੋਕ ਇਕਜੁੱਟ ਹੋ ਕੇ ਇਹ ਤਿਉਹਾਰ ਮਨਾ ਰਹੇ ਹਨ। ਉਹਨਾਂ ਕਿਹਾ ਕਿ ਇਹ ਤਿਉਹਾਰ ਬਾਈਬਲ ਦੇ ਅਨੁਸਾਰ ਪ੍ਰਭੂ ਯੀਸ਼ੂ ਮਸੀਹ ਦੇ ਅਵਤਾਰ ਦਿਨ ਮੌਕੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਵਿਖੇ ਸੰਧੂ ਇਨਕਲੇਵ ਵਿਖੇ ਸਮੂਹ ਭਾਈਚਾਰੇ ਦੇ ਲੋਕ ਇਕਜੁੱਟ ਹੋਏ ਹਨ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਦਿਨ ਮਨਾ ਰਹੇ ਹਨ। ਯੀ਼ਸ਼ੂ ਮਸੀਹ ਖ਼ੁਦ ਪ੍ਰਮਾਤਮਾ ਹਨ, ਉਹਨਾਂ ਨੂੰ ਅੱਜ ਦੇ ਦਿਨ ਯਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਵੱਡੀ ਗਿਣਤੀ ਵਿੱਚ ਪ੍ਰਭੂ ਦੀ ਯਾਦ ਵਿੱਚ ਸਭਾਵਾਂ ਹੋ ਰਹੀਆਂ ਹਨ। ਲੋਕ ਉਹਨਾਂ ਨੂੰ ਯਾਦ ਕਰ ਰਹੇ ਹਨ। ਉਹਨਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਭੂ ਯੀਸ਼ੂ ਮਸੀਹ ਕੁੱਝ ਲੋਕਾਂ ਦੇ ਹੀ ਪ੍ਰਭੂ ਨਹੀਂ ਹਨ। ਬਲਕਿ ਉਹ ਸਮੁੱਚੀ ਦੁਨੀਆਂ ਦੇ ਪ੍ਰਭੂ ਹਨ। ਉਹ ਦੁਨੀਆਂ ਭਰ ਵਿੱਚ ਪ੍ਰੇਮ ਅਤੇ ਪਿਆਰ ਵੰਡਣ ਲਈ ਆਏ ਸਨ। ਧਰਤੀ ਦੇ ਪਾਪੀਆਂ ਦਾ ਉਦਾਰ ਕਰਨ ਲਈ ਉਹਨਾਂ ਦਾ ਜਨਮ ਹੋਇਆ। ਜਿਸ ਕਰਕੇ ਸਾਰੇ ਲੋਕਾਂ ਨੂੰ ਮਿਲ ਕੇ ਯੀਸ਼ੂ ਮਸੀਹ ਨੂੰ ਮੰਨਣਾ ਚਾਹੀਦਾ ਹੈ ਅਤੇ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਰਨਾਲਾ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਕ੍ਰਿਸਮਿਸ ਦਾ ਤਿਉਹਾਰ ਮਨਾਉਂਦੇ ਆ ਰਹੇ ਹਨ। ਜੋ ਲੋਕ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਲੈਂਦੇ ਹਨ, ਉਹਨਾਂ ਲੋਕਾਂ ਦੇ ਘਰਾਂ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਉਹਨਾਂ ਦੇ ਦੁੱਖਾਂ ਕਸ਼ਟਾਂ ਦਾ ਖ਼ਾਤਮਾ ਹੁੰਦਾ ਹੈ। ਉਹਨਾਂ ਸਮੁੱਚੀ ਦੁਨੀਆਂ ਦੇ ਲੋਕਾਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਨ ਦੀ ਵਧਾਈ ਦਿੱਤੀ।




ETV Bharat Logo

Copyright © 2024 Ushodaya Enterprises Pvt. Ltd., All Rights Reserved.