ETV Bharat / state

ਬਰਨਾਲਾ: ਸਿਹਤ ਮੰਤਰੀ ਨੇ ਡਾਕਟਰਾਂ ਤੇ ਸਟਾਫ਼ ਨਰਸ ਦਾ ਕੀਤਾ ਸਨਮਾਨ

author img

By

Published : Jul 12, 2021, 10:05 PM IST

ਬਰਨਾਲਾ ਦੇ ਸਰਕਾਰੀ ਹਸਪਤਾਲ (Government Hospital) ਦੀ ਡਾ.ਈਸ਼ਾ ਗੁਪਤਾ ਅਤੇ ਸਟਾਫ਼ ਨਰਸ ਸੰਦੀਪ ਕੌਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਨਮਾਨਿਤ ਕੀਤਾ ਹੈ।

ਬਰਨਾਲਾ:ਸਿਹਤ ਮੰਤਰੀ ਨੇ ਡਾਕਟਰਾਂ ਤੇ ਸਟਾਫ਼ ਨਰਸ ਦਾ ਕੀਤਾ ਸਨਮਾਨ
ਬਰਨਾਲਾ:ਸਿਹਤ ਮੰਤਰੀ ਨੇ ਡਾਕਟਰਾਂ ਤੇ ਸਟਾਫ਼ ਨਰਸ ਦਾ ਕੀਤਾ ਸਨਮਾਨ

ਬਰਨਾਲਾ:ਸਰਕਾਰੀ ਹਸਪਤਾਲ (Government Hospital) ਦੀ ਡਾ.ਈਸ਼ਾ ਗੁਪਤਾ ਅਤੇ ਸੰਦੀਪ ਕੌਰ ਸਟਾਫ਼ ਨਰਸ ਨੂੰ ਰਾਜ ਪੱਧਰੀ ਸਮਾਗਮ ਵਿਚ ਸਿਹਤ ਮੰਤਰੀ ਪੰਜਾਬ ਵੱਲੋਂ ਹੌਂਸਲਾ ਅਫ਼ਜਾਈ ਲਈ ਸਨਮਾਨਿਤ ਕੀਤਾ ਗਿਆ।

ਡਾ.ਈਸ਼ਾ ਗੁਪਤ ਨੂੰ ਬਿਹਤਰੀਨ ਕੰਮ ਕਰਨ ਲਈ ਸਨਮਾਨਿਤ

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ (Department of Health) ਵੱਲੋਂ "ਵਿਸ਼ਵ ਆਬਾਦੀ ਦਿਵਸ" ਮੌਕੇ ਕਿਸਾਨ ਵਿਕਾਸ ਚੈਂਬਰ, ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਿਵਲ ਹਸਪਤਾਲ ਬਰਨਾਲਾ ਔਰਤ ਰੋਗਾਂ ਦੇ ਮਾਹਿਰ ਡਾਕਟਰ ਈਸ਼ਾ ਗੁਪਤਾ ਨੂੰ ਪੰਜਾਬ ਭਰ ਵਿੱਚੋਂ ਬਿਹਤਰੀਨ ਪੀ.ਪੀ.ਆਈ.ਯੂ.ਸੀ.ਡੀ (ਪਰਿਵਾਰ ਨਿਯੋਜਨ ਦਾ ਇਕ ਤਰੀਕਾ) ਕਰਨ ਵਾਲੇ ਡਾਕਟਰ ਵੱਜੋਂ ਅਤੇ ਸਿਵਲ ਹਸਪਤਾਲ ਦੀ ਸਟਾਫ਼ ਨਰਸ ਸੰਦੀਪ ਕੌਰ ਨੂੰ ਬੈਸਟ ਮੋਟੀਵੇਟਰ ਵੱਜੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਸਟਾਫ਼ ਨਰਸ ਸੰਦੀਪ ਕੌਰ ਨੂੰ ਮੋਟੀਵੇਟ ਤੌਰ ਤੇ ਸਨਮਾਨਿਤ

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਲਈ ਇਹ ਮਾਣਮੱਤੀ ਪ੍ਰਾਪਤੀ ਹੈ ਕਿ ਲਗਾਤਾਰ ਤੀਸਰੀ ਵਾਰ ਇਹ ਸਨਮਾਨ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਈਸ਼ਾ ਗੁਪਤਾ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੀ ਅਹਿਮੀਅਤ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਪਰਿਵਾਰ ਨਿਯੋਜਨ ਦਾ ਢੰਗ ਅਪਣਾਉਣ ਵਾਲੇ ਯੋਗ ਜੋੜਿਆਂ ਨੂੰ ਸਿਹਤ ਵਿਭਾਗ ਵੱਲੋਂ ਉੱਤਮ ਅਤੇ ਬਿਹਤਰੀਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਓਹ ਹੋਰਨਾਂ ਲੋਕਾਂ ਵਿੱਚ ਵੀ ਪਰਿਵਾਰ ਨਿਯੋਜਨ ਦੇ ਢੰਗ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਹੋ ਸਕੇ।
ਇਹ ਵੀ ਪੜੋ:Peasant movement : ਮਾਨਸੂਨ ਇਜ਼ਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਖਿੱਚੀ ਤਿਆਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.