ETV Bharat / state

ਇੱਕ ਹੋਰ ਵੱਡੀ ਮੁਸੀਬਤ ‘ਚ ਘਿਰੇ ਕਿਸਾਨ !

author img

By

Published : Aug 12, 2021, 4:33 PM IST

ਇੱਕ ਹੋਰ ਵੱਡੀ ਮੁਸੀਬਤ ‘ਚ ਘਿਰੇ ਕਿਸਾਨ !
ਇੱਕ ਹੋਰ ਵੱਡੀ ਮੁਸੀਬਤ ‘ਚ ਘਿਰੇ ਕਿਸਾਨ !

ਕਿਸਾਨੀ ਸੰਘਰਸ਼ (kissan struggle) ਦੌਰਾਨ ਕਿਸਾਨਾਂ ਦੇ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਪਿੰਡਾਂ ਵਿੱਚ ਯੂਰੀਆ ਅਤੇ ਡੀਏਪੀ (Urea and DAP) ਖਾਦ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ ਹਨ। ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਲੋੜ ਅਨੁਸਾਰ ਯੂਰੀਆ ਖਾਦ (Urea fertilizer) ਨਹੀਂ ਪਹੁੰਚ ਰਹੀ।

ਬਰਨਾਲਾ: ਜ਼ਿਲ੍ਹੇ ਦੇ ਪਿੰਡ ਧੌਲਾ ਦੀ ਸੁਸਾਇਟੀ ਵਿੱਚ ਯੂਰੀਆ ਘਾਟ ਤੋਂ ਪ੍ਰੇਸ਼ਾਨ ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਨੇ ਪੰਜਾਬ ਅਤੇ ਕੇਂਦਰ ਸਰਕਾਰ (Central Government) ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਯੂਰੀਆ ਖਾਦ ਦੀ ਕਮੀ ਲਈ ਜ਼ਿਲ੍ਹੇ ਵਿੱਚ ਯੂਰੀਆ ਉਤਰਨ ਦਾ ਕੋਈ ਰੈਕ ਨਾ ਹੋਣ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਕਿਸਾਨਾਂ ਅਤੇ ਸਹਿਕਾਰੀ ਸਭਾ ਯੂਨੀਅਨ ਨੇ ਵਿਧਾਇਕ ਪਿਰਮਲ ਸਿੰਘ ਨੂੰ ਮੰਗ ਪੱਤਰ ਦੇ ਕੇ ਯੂਰੀਆ ਖਾਦ ਘਾਟ ਪੂਰੀ ਕਰਨ ਦੀ ਮੰਗ ਕੀਤੀ ਹੈ।

ਇੱਕ ਹੋਰ ਵੱਡੀ ਮੁਸੀਬਤ ‘ਚ ਘਿਰੇ ਕਿਸਾਨ !

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਪਹਿਲੇ ਦਿਨ ਤੋਂ ਲੋੜ ਅਨੁਸਾਰ ਡੀਏਪੀ ਅਤੇ ਯੂਰੀਆ ਖਾਦ ਨਹੀਂ ਭੇਜੀ ਜਾ ਰਹੀ। ਸਰਕਾਰਾਂ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ। ਪਹਿਲਾਂ ਝੋਨਾ ਲਗਾਉਣ ਮੌਕੇ ਸਰਕਾਰ ਨੇ ਜਾਣ ਬੁੱਝ ਕੇ ਬਿਜਲੀ ਦਾ ਸੰਕਟ ਖੜਾ ਕੀਤਾ ਸੀ। ਹੁਣ ਉਸੇ ਤਰ੍ਹਾਂ ਯੂਰੀਏ ਦਾ ਸੰਕਟ ਜਾਣ ਬੁੱਝ ਕੇ ਪੈਦਾ ਕੀਤਾ ਜਾ ਰਿਹਾ ਹੈ।

ਸਹਿਕਾਰੀ ਸਭਾ ਦੇ ਸੈਕਟਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਨੂੰ ਰੈਕ ਰਾਮਪੁਰਾ ਜਾਂ ਸੰਗਰੂਰ ਲੱਗਦੇ ਹਨ। ਜੋ ਵੀ ਯੂਰੀਆ ਖਾਦ ਆਉਂਦੀ ਹੈ, ਉਹ ਹੋਰਨਾਂ ਜ਼ਿਲ੍ਹਿਆਂ ਤੋਂ ਹੋ ਕੇ ਆਉਂਦੀ ਹੈ। ਜਿਸ ਕਰਕੇ ਵਿਧਾਇਕ ਪਿਰਮਲ ਸਿੰਘ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਯੂਰੀਆ ਦੇ ਰੈਕ ਬਰਨਾਲਾ ਜ਼ਿਲ੍ਹੇ ਵਿੱਚ ਹੀ ਬਣਾਏ ਜਾਣ।

ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਯੂਨੀਅਨ ਅਤੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਯੂਰੀਆ ਦੇ ਰੈਕ ਬਰਨਾਲਾ ਵਿੱਚ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦੀ ਸਮੱਸਿਆ ਦਾ ਜਲਦ ਹੱਲ ਕਰਕੇ ਰੈਕ ਬਰਨਾਲਾ ਜ਼ਿਲ੍ਹੇ ਵਿੱਚ ਹੀ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:ਚੜੂਨੀ ਮੁੱਕਰੇ ! ਲੋਕਾਂ 'ਚ ਹੋਣ ਲੱਗ ਗਈਆਂ ਗੱਲਾਂ !

ETV Bharat Logo

Copyright © 2024 Ushodaya Enterprises Pvt. Ltd., All Rights Reserved.