ETV Bharat / state

ਦਾਣਾ ਮੰਡੀਆਂ 'ਚ ਸੈਨੀਟਾਈਜ਼ ਅਤੇ ਮਾਸਕ ਦੀ ਸਹੂਲਤ 'ਤੇ ਆਪ ਵਿਧਾਇਕ ਨੇ ਘਪਲੇਬਾਜ਼ੀ ਦੀ ਸ਼ੰਕਾ ਜਤਾਈ

author img

By

Published : May 1, 2020, 9:12 AM IST

ਹਾੜੀ ਦੀ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦਾਣਾ ਮੰਡੀਆਂ ਦੇ ਵਿੱਚ ਕਣਕ ਦੀ ਖ਼ਰੀਦਾਰੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ।

ਫ਼ੋਟੋ
ਫ਼ੋਟੋ

ਬਰਨਾਲਾ: ਹਾੜੀ ਦੀ ਫਸਲ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਦਾਣਾ ਮੰਡੀਆਂ ਦੇ ਵਿੱਚ ਕਣਕ ਦੀ ਖ਼ਰੀਦਾਰੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ, ਮਜ਼ਦੂਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਸੀ ਜਿਸ ਦਾ ਆਪ ਪਾਰਟੀ ਦੇ ਮਹਿਲ ਕਲਾਂ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਜ਼ਾਇਜਾ ਲਿਆ।

ਵੀਡੀਓ

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਚੱਲਦੇ ਪੰਜਾਬ ਸਰਕਾਰ ਨੇ ਮੰਡੀਆਂ ਵਿੱਚ ਸੈਨੇਟਾਈਜ਼ਰ, ਦਸਤਾਨੇ ਅਤੇ ਮਾਸਕ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਮੰਡੀਆਂ ਦਾ ਦੌਰਾ ਕਰਨ 'ਤੇ ਪਤਾ ਲੱਗਿਆ ਕਿ ਕਿਸੇ ਵੀ ਕਿਸਾਨ ਜਾਂ ਟਰੈਕਟਰ ਨੂੰ ਸੈਨੇਟਾਈਜ਼ ਕਰਨ ਤੋਂ ਬਿਨਾਂ ਹੀ ਮੰਡੀਆਂ ਵਿੱਚ ਦਾਖ਼ਲ ਕੀਤਾ ਜਾ ਰਿਹਾ ਹੈ। ਜੋ ਕਿ ਇਸ ਮਹਾਂਮਾਰੀ ਨੂੰ ਵਧਾਵਾ ਦੇਣ ਵੀ ਗੱਲ ਹੈ।

ਇਹ ਵੀ ਪੜ੍ਹੋ:ਇਸ ਵਾਰ ਘਰਾਂ ਵਿੱਚ ਹੀ ਬਣਾਈ ਜਾਵੇਗੀ ਈਦ

ETV Bharat Logo

Copyright © 2024 Ushodaya Enterprises Pvt. Ltd., All Rights Reserved.