ETV Bharat / state

Youth Against Drug Addiction: ਨਸ਼ਾ ਵੇਚਣ ਵਾਲੀਆਂ ਦੀ ਹੁਣ ਖੈਰ ਨਹੀਂ ! ਇਲਾਕੇ ਦੇ ਨੌਜਵਾਨਾਂ ਨੇ ਲਗਾਇਆ ਪੱਕਾ ਮੋਰਚਾ

author img

By ETV Bharat Punjabi Team

Published : Oct 1, 2023, 12:54 PM IST

ਨਸ਼ੇ ਦੇ ਦਰਿਆ ਨੂੰ ਬੰਨ੍ਹ ਪਾਉਣ ਲਈ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਉੱਤੇ ਇਲਾਕੇ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਰਾਤ ਨੂੰ ਸੋਟੀਆਂ ਫੜ੍ਹ ਕੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਇੱਕ ਬੋਰਡ ਵੀ ਲਿਖ ਕੇ ਲਗਾ ਦਿੱਤਾ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਵੇਚਣ ਵਾਲੀਆਂ ਉੱਤੇ ਸਖ਼ਤ ਪਾਬੰਦੀ ਹੈ। (Youth Against Drug Addiction)

Youth Against Drug Addiction
Youth Against Drug Addiction

ਨੌਜਵਾਨਾਂ ਨਾਲ ਖਾਸ ਗੱਲਬਾਤ

ਅੰਮ੍ਰਿਤਸਰ: ਪੰਜਾਬ ਵਿੱਚ ਛੇਵੇ ਦਰਿਆ ਨਸ਼ੇ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਇਸ ਕਦਰ ਬਰਬਾਦ ਕਰਕੇ ਰੱਖ ਦਿੱਤਾ ਹੈ ਕਿ ਨਿੱਤ ਦਿਨ ਨੌਜਵਾਨ ਪੀੜੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਪਰ ਉੱਥੇ ਹੀ ਇਹਨਾਂ ਹਾਲਾਤਾਂ ਨੂੰ ਵੇਖਕੇ ਇਹਨੋਂ ਵਿੱਚੋਂ ਕੁੱਝ ਨੌਜਵਾਨ ਜਾਗਰੂਕ ਹੋਕੇ ਨਸ਼ੇ ਖ਼ਿਲਾਫ਼ ਉੱਠ ਖੜ੍ਹੇ ਹੋ ਗਏ ਹਨ। ਇਸੇ ਨਸ਼ੇ ਦੇ ਦਰਿਆ ਨੂੰ ਬੰਨ੍ਹ ਪਾਉਣ ਲਈ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਉੱਤੇ ਇਲਾਕੇ ਦੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਰਾਤ ਨੂੰ ਸੋਟੀਆਂ ਫੜ੍ਹ ਕੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਇੱਕ ਬੋਰਡ ਵੀ ਲਿਖ ਕੇ ਲਗਾ ਦਿੱਤਾ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਵੇਚਣ ਵਾਲੀਆਂ ਉੱਤੇ ਸਖ਼ਤ ਪਾਬੰਦੀ ਹੈ।

ਨਸ਼ੇ ਨਾਲ ਕਈ ਘਰ ਹੋਏ ਤਬਾਹ: ਇਸ ਦੌਰਾਨ ਪਹਿਰਾ ਦੇ ਰਹੇ ਨੌਜਵਾਨਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਦੀਆਂ ਜੜ੍ਹਾਂ ਵਿੱਚ ਵੜ੍ਹ ਗਿਆ ਹੈ, ਉਹਨਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਸਾਡੇ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਸੀਂ ਇਸ ਨਸ਼ੇ ਦੇ ਨਾਲ ਕਈ ਘਰ ਤਬਾਹ ਹੁੰਦੇ ਤੇ ਰੋਂਦਿਆ ਮਾਵਾਂ-ਭੈਣਾਂ ਨੂੰ ਵੇਖਿਆ ਹੈ। ਇਸ ਕਰਕੇ ਅਸੀ ਇਹ ਆਪਣੇ ਇਲਾਕੇ ਤੋਂ ਸ਼ੁਰੂਆਤ ਕੀਤੀ ਹੈ।

ਨੌਜਵਾਨਾਂ 'ਚ ਪੰਜਾਬ ਦੇ ਲਈ ਕੁੱਝ ਕਰਨ ਦਾ ਜ਼ਜ਼ਬਾ ਕਿਵੇਂ ਹੋਇਆ ਪੈਦਾ: ਨੌਜਵਾਨਾਂ ਨੇ ਗੱਲਬਾਤ ਕਰਦਿਆ ਦੱਸਿਆ ਕਿ ਸਾਡੇ ਇਲਾਕੇ ਵਿੱਚ ਸਾਰਾ ਦਿਨ ਰੇਲਵੇ ਲਾਈਨਾਂ ਵਾਲੀ ਸਾਈਡ ਉੱਤੇ ਨੌਜਵਾਨ ਮੁੰਡੇ-ਕੁੜੀਆਂ ਨਸ਼ੇ ਵਿੱਚ ਝੂਮਦੇ ਵੇਖਦੇ ਸੀ ਅਤੇ ਕਈ ਉੱਥੇ ਗੰਦਗੀ ਦੇ ਕੋਲ ਚੰਗੇ ਘਰਾਂ ਦੇ ਨੌਜਵਾਨ ਡਿੱਗੇ ਪਏ ਹੁੰਦੇ ਸਨ। ਜਿਸਦੇ ਚੱਲਦੇ ਸਾਡੇ ਨੌਜਵਾਨਾਂ ਦੇ ਮਨਾਂ ਵਿੱਚ ਆਪਣੇ ਇਲਾਕੇ ਅਤੇ ਪੰਜਾਬ ਦੇ ਲਈ ਕੁੱਝ ਕਰਨ ਦਾ ਜਜ਼ਬਾ ਪੈਦਾ ਹੋਇਆ, ਜਿਸ ਦੀ ਸ਼ੁਰੂਆਤ ਅਸੀਂ ਆਪਣੇ ਇਲਾਕੇ ਤੋਂ ਸ਼ੁਰੂ ਕੀਤੀ ਹੈ।



ਰਾਤ ਨੂੰ ਨੌਜਵਾਨਾਂ ਵੱਲੋਂ ਪੱਕਾ ਪਹਿਰਾ: ਨੌਜਵਾਨਾਂ ਨੇ ਕਿਹਾ ਕਿ ਅਸੀਂ ਰਾਤ ਨੂੰ 8 ਵਜੇ ਤੋਂ ਪਹਿਰਾ ਦੇਣਾ ਸ਼ੁਰੂ ਕਰਦੇ ਹਾਂ ਤੇ ਸਵੇਰ ਦੇ 4 ਵਜੇ ਤੱਕ ਪਹਿਰਾ ਦਿੰਦੇ ਹਾਂ ਤਾਂਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕੀਏ। ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਵੀ ਨਸ਼ੇ ਦੇ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਦੇ ਖ਼ਿਲਾਫ਼ ਪਬਲਿਕ ਮੀਟਿੰਗ ਕੀਤੀ ਜਾਂ ਰਹੀਆਂ ਹਨ। ਉਹਨਾਂ ਕਿਹਾ ਕਿ ਅਕਸਰ ਜ਼ਿਆਦਾਤਰ ਰਾਜਨੀਤਕ ਲੋਕ ਨਸ਼ੇ ਨੂੰ ਲੈਕੇ ਰਾਜਨੀਤੀ ਕਰਦੇ ਹਨ, ਪਰ ਕਰਦੇ ਕੁੱਝ ਨਹੀਂ, ਜਿਸਦੇ ਚੱਲਦੇ ਸਾਡਾ ਨੌਜਵਾਨ ਨਸ਼ੇ ਦੀ ਦਲਦਲ ਵੀ ਧੱਸਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਤਾਂ ਕੁੜੀਆ ਵੀ ਨਸ਼ਾ ਕਰਨ ਵਿੱਚ ਪਿੱਛੇ ਨਹੀਂ ਉਹ ਵੀ ਨਸ਼ਾ ਸ਼ੇਰਆਮ ਕਰਦੀਆਂ ਵਿਖਦੀਆਂ ਹਨ।

ਫਿਰ ਤੋਂ ਰੰਗਲਾ ਪੰਜਾਬ ਬਣਾਉਣਾ: ਨੌਜਵਾਨਾਂ ਨੇ ਕਿਹਾ ਕਿ ਅਸੀ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਪਣੀ ਦੇਸ਼ ਦੀ ਜਵਾਨੀ ਨੂੰ ਇੱਸ ਨਸ਼ੇ ਦੇ ਕੋਹੜ ਤੋਂ ਬਚਾਉਣ ਦੇ ਲਈ ਅਸੀਂ ਇੱਕਠੇ ਹੋ ਕੇ ਇਸ ਨਸ਼ੇ ਨੂੰ ਨੌਜਵਾਨਾਂ ਤੋਂ ਦੂਰ ਕਰੀਏ ਤਾਂਕਿ ਇਕ ਵਾਰ ਫ਼ਿਰ ਪਹਿਲਾਂ ਵਾਂਗੂ ਆਪਣਾ ਰੰਗਲਾ ਪੰਜਾਬ ਬਣਾ ਸਕੀਏ। ਉਹਨਾਂ ਕਿਹਾ ਕਿ ਜੇਕਰ ਅਸੀਂ ਅੱਜ ਅੱਗੇ ਹੋਕੇ ਖੜਾਂਗੇ ਤਾਂ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕਾਂਗੇ। ਉਹਨਾਂ ਕਿਹਾ ਕਿ ਹੁਣ ਜਿਸ ਦਿਨ ਦਾ ਅਸੀਂ ਪਹਿਰਾ ਦੇਣਾ ਸ਼ੁਰੂ ਕੀਤਾ ਹੈ, ਹੁਣ ਨਸ਼ਾ ਵੇਚਣ ਵਾਲੇ ਸਾਨੂੰ ਵੇਖ਼ ਕੇ ਹੀ ਭੱਜ ਜਾਂਦੇ ਹਨ। ਜੇਕਰ ਕੋਈ ਸਾਡੇ ਕਾਬੂ ਆ ਜਾਂਦਾ ਹੈ ਤਾਂ ਅਸੀ ਉਸ ਨੂੰ ਫ਼ੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.