ETV Bharat / state

Youth killed after minor dispute: ਮਾਮੂਲੀ ਤਕਰਾਰ ਨੂੰ ਲੈ ਕੇ ਨੌਜਵਾਨ ਦਾ ਕਰ ਦਿੱਤਾ ਕਤਲ, ਪੁਲਿਸ ਨੇ 7 ਮੁਲਜ਼ਮਾਂ ਉੱਤੇ ਮਾਮਲਾ ਕੀਤਾ ਦਰਜ

author img

By

Published : Feb 27, 2023, 5:21 PM IST

ਅੰਮ੍ਰਿਤਸਰ ਵਿੱਚ ਮੋਟਰਸਾਈਕਲ ਸਾਈਡ ਕਰਨ ਨੂੰ ਲੈਕੇ ਕਾਰ ਸਵਾਰ ਨੌਜਵਾਨਾਂ ਨੇ ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ 7 ਮੁਲਜ਼ਮਾਂ ਦੀ ਪਛਾਣ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Youth killed after minor dispute in Amritsar
Youth killed after minor dispute: ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ, ਪੁਲਿਸ ਨੇ 7 ਮੁਲਜ਼ਮਾਂ ਉੱਤੇ ਮਾਮਲਾ ਕੀਤਾ ਦਰਜ

Youth killed after minor dispute: ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਕਤਲ, ਪੁਲਿਸ ਨੇ 7 ਮੁਲਜ਼ਮਾਂ ਉੱਤੇ ਮਾਮਲਾ ਕੀਤਾ ਦਰਜ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਬੀਤੇ ਦਿਨ ਦੇਰ ਰਾਤ ਮੋਟਰਸਾਈਕਲ ਸਾਈਡ ਉੱਤੇ ਲਗਾਉਣ ਨੂੰ ਲੈ ਕੇ ਨੌਜਵਾਨਾਂ ਵਿੱਚ ਤਕਰਾਰ ਹੋਈ ਅਤੇ ਇਹ ਤਕਰਾਰ ਇੰਨੀ ਜ਼ਿਆਦਾ ਵਧ ਗਈ ਇੱਕ ਨੌਜਵਾਨ ਝਗੜੇ ਦੌਰਾਨ ਆਪਣੀ ਜਾਨ ਗੁਆਉਣੀ ਪਈ। ਦੱਸ ਦਈਏ ਮਾਮਲਾ ਅੰਮ੍ਰਿਤਸਰ ਦੇ ਖ਼ਜ਼ਾਨੇ ਵਾਲ਼ੇ ਗੇਟ ਦੀ ਵਰਿਆਮ ਸਿੰਘ ਕਾਲੋਨੀ ਦਾ ਹੈ ਜਿੱਥੇ ਦੇਰ ਰਾਤ ਇਕ ਨੋਜਵਾਨ ਵੱਲੋ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਖੜ੍ਹਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਮ੍ਰਿਤਕ ਬਲਵਿੰਦਰ ਸਿੰਘ ਨੂੰ ਮੋਟਰਸਾਈਕਲ ਸੜਕ ਵਿੱਚੋਂ ਹਟਾਉਣ ਲਈ ਆਖਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਕੋਲੋਂ ਮੋਟਰਸਾਈਕਲ ਹਟਾਉਣ ਵਿੱਚ ਥੋੜ੍ਹੀ ਦੇਰੀ ਹੋ ਗਈ ਅਤੇ ਇੰਨੀ ਦੇਰ ਵਿੱਚ ਕਾਰ ਸਵਾਰ ਨੌਜਵਾਨ ਉਸ ਦੇ ਭਰਾ ਨਾਲ ਝਗੜਾ ਕਰਨ ਲੱਗ ਪਏ।

ਬੋਤਲਾਂ ਅਤੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ: ਮ੍ਰਿਤਕ ਦੇ ਭਰਾ ਲਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਅੰਦਰ ਤੋਂ ਮੋਟਰਸਾਈਕਲ ਦੀ ਚਾਬੀ ਲੈਕੇ ਆਇਆ ਤਾਂ ਕਾਰ ਸਵਾਰਾਂ ਨੇ ਗਲੀ ਵਿੱਚ ਉੱਚੀ ਉੱਚੀ ਝਗੜਾ ਸ਼ੁਰੂ ਕਰ ਦਿੱਤਾ ਪਰ ਇੰਨੀ ਦੇਰ ਵਿੱਚ ਇਲਾਕਾ ਵਾਸੀਆਂ ਨੇ ਕਾਰ ਸਵਾਰਾਂ ਨੂੰ ਸਮਝਾ ਕੇ ਭੇਜ ਦਿੱਤਾ। ਮ੍ਰਿਤਕ ਦੇ ਭਰਾ ਮੁਤਾਬਿਕ ਕਾਰ ਸਵਾਰ ਝਗੜੇ ਤੋਂ ਬਾਅਦ ਮੁੜ ਤੋਂ ਉਨ੍ਹਾਂ ਦੇ ਘਰ ਆਏ ਅਤੇ ਗੇਟ ਉੱਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਜਦੋਂ ਮੇਰਾ ਭਰਾ ਬਾਹਰ ਨਿਕਲਿਆਂ ਤਾਂ ਕਾਰ ਸਵਾਰਾਂ ਨੇ ਉਸ ਦੇ ਭਰਾ ਦੇ ਸਿਰ ਉੱਤੇ ਬੀਅਰ ਦੀ ਬੋਤਲਾਂ ਅਤੇ ਲੋਹੇ ਦੀ ਰਾਡ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰ ਵਿੱਚ ਸੱਟ ਲੱਗਣ ਕਰਕੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੀ 13 ਸਾਲ ਦੀ ਕੁੜੀ ਨੂੰ ਵੀ ਬੋਤਲ ਮਾਰ ਕੇ ਜ਼ਖ਼ਮੀ ਕਰ ਦਿੱਤਾ। ਮ੍ਰਿਤਕ ਦੇ ਭਰਾ ਨੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਬਲਵਿੰਦਰ ਸਿੰਘ ਦੀ ਮੌਕੇ ਉੱਤੇ ਮੌਤ: ਉੱਧਰ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੱਲ ਮੋਟਰਸਾਇਕਲ ਸਾਈਡ ਉੱਤੇ ਕਰਨ ਨੂੰ ਲੈਕੇ ਦੋ ਨੌਜਵਾਨਾਂ ਵਿੱਚ ਤਕਰਾਰ ਹੋ ਗਈ। ਜਿਸਦੇ ਚਲਦੇ ਬਲਵਿੰਦਰ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਸੱਤ ਨੌਜਵਾਨਾਂ ਦੇ ਉੱਤੇ ਬਾਈ ਨੇਮ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਫਿਲਹਾਲ ਮੁਲਜ਼ਮ ਨੌਜਵਾਨ ਫਰਾਰ ਹਨ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


ਇਹ ਵੀ ਪੜ੍ਹੋ: CM Bhagwant Maan: CM ਮਾਨ ਦੇ ਟਵੀਟ ਨਾਲ ਬੱਝਿਆ ਸੂਬੇ ਦੇ ਥਰਮਲ ਪਲਾਂਟਾਂ ਦਾ ਹੌਂਸਲਾ, ਪੜ੍ਹੋ ਕਿਹੜੀ ਸੌਗਾਤ ਦੇ ਗਏ ਕੇਂਦਰੀ ਮੰਤਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.