ETV Bharat / state

ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਉਂ ਲਗਾਈ ਪੁਲਿਸ ਨੂੰ ਫਟਕਾਰ ?

author img

By

Published : Aug 27, 2021, 7:52 PM IST

ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਉਂ ਲਗਾਈ ਪੁਲਿਸ ਨੂੰ ਫਟਕਾਰ ?
ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਉਂ ਲਗਾਈ ਪੁਲਿਸ ਨੂੰ ਫਟਕਾਰ ?

ਅੰਮ੍ਰਿਤਸਰ ਪਹੁੰਚੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲੋਕਾਂ ਦੀਆਂ ਮੁਸ਼ਕਲਾ ਸੁਣੀਆ। ਇਸ ਮੌਕੇ ਉਨ੍ਹਾਂ ਵੱਲੋਂ ਕਈ ਮੁਸ਼ਕਲਾ ਦਾ ਮੌਕੇ ‘ਤੇ ਹੀ ਹੱਲ ਦਿੱਤਾ ਗਿਆ।

ਅੰਮ੍ਰਿਤਸਰ: ਅੰਮ੍ਰਿਤਸਰ ਪਹੁੰਚੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲੋਕਾਂ ਦੀਆਂ ਮੁਸ਼ਕਲਾ ਸੁਣੀਆ। ਇਸ ਮੌਕੇ ਉਨ੍ਹਾਂ ਵੱਲੋਂ ਕਈ ਮੁਸ਼ਕਲਾ ਦਾ ਮੌਕੇ ‘ਤੇ ਹੀ ਹੱਲ ਦਿੱਤਾ ਗਿਆ। ਤਰਨਤਾਰਨ ਅਤੇ ਅੰਮ੍ਰਿਤਸਰ ਦਿਹਾਤੀ ਤੋਂ ਆਈਆਂ ਮਹਿਲਾਵਾਂ ਦੇ ਘਰੇਲੂ ਝਗੜਿਆਂ ਦਾ ਨਿਪਟਾਰਾ ਵੀ ਉਨ੍ਹਾਂ ਵੱਲੋਂ ਮੌਕੇ ‘ਤੇ ਹੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ 26 ਕੇਸਾ ਵਿੱਚ ਪੁਲਿਸ ਨੂੰ ਫਟਕਾਰ ਵੀ ਲਗਾਈ। ਤੇ ਜਲਦ ਮਸਲਿਆ ਨੂੰ ਹੱਲ ਕਰਨ ਲਈ ਕਿਹਾ ਨਾਲ ਹੀ 15 ਦਿਨਾਂ ਵਿੱਚ ਇਨ੍ਹਾਂ ਮਸਲਿਆ ‘ਤੇ ਪੁਲਿਸ ਤੋਂ ਜਵਾਬ ਮੰਗਿਆ।

ਮਹਿਲਾ ਕਮਿਸ਼ਨ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਉਂ ਲਗਾਈ ਪੁਲਿਸ ਨੂੰ ਫਟਕਾਰ ?


ਇਸ ਮੌਕੇ ਮਹਿਲਾ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ, ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ, ਕਿ 15 ਦਿਨਾਂ ਤੱਕ ਸਾਰੇ ਮਾਮਲਿਆਂ ਦਾ ਹੱਲ ਕਰਕੇ ਉਨ੍ਹਾਂ ਨੂੰ ਰਿਪੋਰਟ ਸੌਂਪੀ ਜਾਵੇ। ਇਸ ਮੌਕੇ ਉਨ੍ਹਾਂ ਨੇ ਕਿਹਾ, ਕਿ ਪੀੜਤ ਔਰਤਾਂ ਵੱਲੋਂ ਪੁਲਿਸ ‘ਤੇ ਇਨਸਾਫ਼ ਨਾ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਸਨ। ਜਿਸ ਕਰਕੇ ਪੀੜਤ ਔਰਤਾਂ ਵੱਲੋਂ ਸਾਡੇ ਤੱਕ ਪਹੁੰਚ ਕੀਤੀ ਗਈ।

ਉਨ੍ਹਾਂ ਨੇ ਕਿਹਾ, ਕਿ ਉਨ੍ਹਾਂ ਕੋਲ ਹਰ ਰੋਜ਼ 500 ਦੇ ਕਰੀਬ ਮਾਮਲੇ ਆਉਦੇ ਹਨ। ਜਿਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ‘ਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਕਿ ਔਰਤ ਨੂੰ ਮਰਦ ਬਰਾਬਰ ਸਮਾਨਤਾ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਜਿਸ ਕਰਕੇ ਇਨ੍ਹਾਂ ਝਗੜਿਆ ਵਿੱਚ ਕਮੀ ਆਵੇਗੀ।
ਇਸ ਮੌਕੇ ਮਨੀਸ਼ਾ ਗੁਲਾਟੀ ਨੇ ਪੀੜਤ ਔਰਤਾਂ ਨੂੰ ਜਲਦ ਇਨਸਾਫ਼ ਦਵਾਉਣ ਦਾ ਭਰੋਸਾ ਵੀ ਦਿੱਤਾ, ਨਾਲ ਹੀ ਇੱਕ ਨਸੀਅਤ ਵੀ ਦਿੱਤੀ। ਉਨ੍ਹਾਂ ਨੇ ਕਿਹਾ, ਕਿ ਕਿਸੇ ਨੂੰ ਆਪਣਾ ਜੀਵਨ ਸਾਥੀ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿੱਚ ਦੋਵਾਂ ਵਿਚਾਲੇ ਕੋਈ ਸਮੱਸਿਆ ਨਾ ਪੈਂਦਾ ਹੋ ਸਕੇ।

ਇਹ ਵੀ ਪੜ੍ਹੋਕੈਪਟਨ ਸੱਤ ਦਿਨਾਂ ‘ਚ ਬਹੁਮਤ ਸਾਬਤ ਕਰੇ: ‘ਆਪ‘

ETV Bharat Logo

Copyright © 2024 Ushodaya Enterprises Pvt. Ltd., All Rights Reserved.