ETV Bharat / state

ਭਲਕੇ ਗੁਰੂ ਨਗਰੀ ਅੰਮ੍ਰਿਤਸਰ ਆਉਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ

author img

By

Published : Oct 25, 2022, 7:08 PM IST

Updated : Oct 25, 2022, 7:31 PM IST

ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਭਲਕੇ ਅੰਮ੍ਰਿਤਸਰ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣਗੇ।

ਭਲਕੇ ਗੁਰੂ ਨਗਰੀ ਅੰਮ੍ਰਿਤਸਰ ਆਉਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ
ਭਲਕੇ ਗੁਰੂ ਨਗਰੀ ਅੰਮ੍ਰਿਤਸਰ ਆਉਣਗੇ ਉਪ ਰਾਸ਼ਟਰਪਤੀ ਜਗਦੀਪ ਧਨਖੜ

ਅੰਮ੍ਰਿਤਸਰ: ਦੇਸ਼ ਦੇ ਰਾਸ਼ਟਰਪਤੀ ਜਗਦੀਪ ਧਨਖੜ 26 ਅਕਤੂਬਰ ਭਾੜ ਕੱਲ੍ਹ ਪੰਜਾਬ ਦੇ ਅੰਮ੍ਰਿਤਸਰ ਦੌਰੇ 'ਤੇ ਆਉਣਗੇ। ਇਸ ਦੌਰਾਨ ਉਹ ਅੰਮ੍ਰਿਤਸਰ ਵਿਚਲੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਵੀ ਹੋਣਗੇ।

ਇਹ ਵੀ ਪੜ੍ਹੋ: ਰਿਸ਼ੀ ਸੁਨਕ ਬਣੇ UK ਦੇ ਨਵੇਂ PM, ਆਸ਼ੀਸ਼ ਨਹਿਰਾ ਸੋਸ਼ਲ ਮੀਡੀਆ ਉੱਤੇ ਲੱਗੇ ਟਰੈਂਡ ਕਰਨ

ਇਸ ਦੌਰਾਨ ਸਭ ਤੋਂ ਪਹਿਲਾਂ ਉਹ ਦੁਪਹਿਰ 12:30 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣਗੇ। ੳਸ ਤੋਂ ਬਾਅਦ ਉਹ 2 ਵਜੇ ਜ਼ਿਲ੍ਹਿਆਂ ਵਾਲਾ ਬਾਗ ਦਾ ਦੌਰਾ ਕਰਨਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਜ਼ਿਲ੍ਹਿਆਂ ਵਾਲਾ ਬਾਗ ਤੋਂ ਬਾਅਦ ਉਪ ਰਾਸ਼ਠਰਪਤੀ ਜਗਦੀਪ ਧਨਖੜ ਦੁਪਹਿਰ 2:40 ਵਜੇ ਦੁਰਗਿਆਣਾ ਮੰਦਰ 'ਚ ਨਤਮਸਤਕ ਹੋਣ ਲਈ ਜਾਣਗੇ। ਜਿਸ ਤੋਂ ਬਾਅਦ 3:40 ਵਜੇ ਉਹ ਵਾਲਮੀਕ ਸਥਲ ਰਾਮਤੀਰਥ ਵਿਖੇ ਮੱਥਾ ਟੇਕਣ ਜਾਣਗੇ।

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਨੇ ਨਵੇਂ ਡੇਰੇ ਸਬੰਧੀ ਖ਼ਬਰਾਂ ਨੂੰ ਨਕਾਰਿਆ, ਕਿਹਾ ਡੇਰੇ ਦਾ ਘੇਰਾ ਵਧਾਇਆ ਜਾਵੇਗਾ

Last Updated : Oct 25, 2022, 7:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.